28 ਸਾਲ ਦੀ ਉਮਰ ''ਚ ਵਿਧਾਇਕ ਬਣਨ ਵਾਲੇ ਸੰਸਦ ਮੈਂਬਰ ਦੀ ਕੋਰੋਨਾ ਨਾਲ ਮੌਤ

09/17/2020 12:51:30 AM

ਨਵੀਂ ਦਿੱਲੀ - ਕੋਰੋਨਾ ਮਹਾਂਮਾਰੀ ਦੀ ਚਪੇਟ 'ਚ ਆਉਣ ਕਾਰਨ ਇੱਕ ਹੋਰ ਨੇਤਾ ਦੀ ਮੌਤ ਹੋ ਗਈ। ਆਂਧਰਾ ਪ੍ਰਦੇਸ਼ ਦੇ ਵਾਈ.ਐੱਸ.ਆਰ. ਕਾਂਗਰਸ ਸੰਸਦ ਮੈਂਬਰ ਬੱਲੀ ਦੁਰਗਾ ਪ੍ਰਸਾਦ ਰਾਵ ਨੇ ਬੁੱਧਵਾਰ ਨੂੰ ਚੇਨਈ ਦੇ ਇੱਕ ਹਸਪਤਾਲ 'ਚ ਕੋਵਿਡ-19 ਦੀ ਵਜ੍ਹਾ ਨਾਲ ਦਮ ਤੋੜ ਦਿੱਤਾ। ਬੱਲੀ ਦੀ ਮੌਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਗ ਜਤਾਇਆ ਅਤੇ ਆਪਣੀ ਸੰਵੇਦਨਾ ਜ਼ਾਹਿਰ ਕੀਤੀ।

ਪੀ.ਐੱਮ. ਨੇ ਟਵੀਟ ਕਰ ਲਿਖਿਆ, 'ਲੋਕਸਭਾ ਸੰਸਦ ਮੈਂਬਰ ਬੱਲੀ ਦੁਰਗਾ ਪ੍ਰਸਾਦ ਰਾਵ ਦੇ ਦਿਹਾਂਤ ਤੋਂ ਦੁਖੀ ਹਾਂ।  ਉਹ ਇੱਕ ਤਜਰਬੇਕਾਰ ਨੇਤਾ ਸਨ, ਜਿਨ੍ਹਾਂ ਨੇ ਆਂਧਰਾ ਪ੍ਰਦੇਸ਼ ਦੇ ਵਿਕਾਸ 'ਚ ਅਹਿਮ ਯੋਗਦਾਨ ਦਿੱਤਾ। ਮੇਰੀ ਸੰਵੇਦਨਾ ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਨਾਲ ਹੈ।'

64 ਸਾਲਾ ਬੱਲੀ ਨੇ 26 ਸਾਲ ਦੀ ਉਮਰ 'ਚ ਰਾਜਨੀਤੀ 'ਚ ਕਦਮ ਰੱਖਿਆ ਅਤੇ 28 ਸਾਲ ਦੀ ਉਮਰ 'ਚ ਹੀ ਵਿਧਾਇਕ ਬਣ ਗਏ ਸਨ। ਉਹ ਚਾਰ ਵਾਰ ਵਿਧਾਇਕ ਰਹੇ ਅਤੇ ਰਾਜ ਮੰਤਰੀ ਮੰਡਲ 'ਚ ਵੀ ਰਹੇ। 2019 'ਚ ਉਨ੍ਹਾਂ ਨੇ ਵਾਈ.ਐੱਸ.ਆਰ. ਦੇ ਟਿਕਟ 'ਤੇ ਤਿਰੂਪਤੀ ਤੋਂ ਚੋਣ ਲੜੇ ਅਤੇ ਸੰਸਦ ਮੈਂਬਰ ਬਣੇ। 

ਪੀ.ਐੱਮ. ਮੋਦੀ ਤੋਂ ਇਲਾਵਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਕਈ ਹੋਰ ਨੇਤਾਵਾਂ ਨੇ ਵੀ ਰਾਵ ਦੇ ਦਿਹਾਂਤ 'ਤੇ ਸੋਗ ਜਤਾਇਆ ਅਤੇ ਰਾਜਨੀਤੀ 'ਚ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ।


Inder Prajapati

Content Editor

Related News