ਨਾ ਘੋੜੀ, ਨਾ ਕਾਰ, ਬੁਲਡੋਜ਼ਰ ’ਤੇ ਸਵਾਰ ਹੋ ਕੇ ਵਿਆਹ ਕਰਾਉਣ ਪੁੱਜਾ ਸਿਵਿਲ ਇੰਜੀਨੀਅਰ, ਲਾੜੇ ਨੇ ਦੱਸੀ ਵਜ੍ਹਾ
Thursday, Jun 23, 2022 - 04:55 PM (IST)
ਬੈਤੂਲ– ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕੁਝ ਸੂਬਿਆਂ ’ਚ ਗੈਰ-ਕਾਨੂੰਨੀ ਮਕਾਨਾਂ ’ਤੇ ਬੁਲਡੋਜ਼ਰ ਚਲਾਏ ਜਾਣ ਦਰਮਿਆਨ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਦੇ ਇਕ ਸਿਵਿਲ ਇੰਜੀਨੀਅਰ ਆਪਣੇ ਵਿਆਹ ਨੂੰ ਯਾਦਗਾਰ ਬਣਾਇਆ। ਉਹ ਰਿਵਾਇਤੀ ਘੋੜੀ, ਬੱਗੀ ਜਾਂ ਕਾਰ ਦੀ ਬਜਾਏ ਬੁਲਡੋਜ਼ਰ ’ਚ ਬੈਠ ਕੇ ਲਾੜੀ ਨੂੰ ਲੈਣ ਮੰਡਪ ਤੱਕ ਪਹੁੰਚਿਆ।
ਇਹ ਵੀ ਪੜ੍ਹੋ- ਭਿਆਨਕ ਹਾਦਸਾ; ਬੈਰੀਕੇਡਜ਼ ਨਾਲ ਟਕਰਾਉਣ ਮਗਰੋਂ ਕਾਰ ’ਚ ਲੱਗੀ ਅੱਗ, ਜ਼ਿੰਦਾ ਸੜੇ MBBS ਦੇ 3 ਵਿਦਿਆਰਥੀ
ਚਸ਼ਮਦੀਦਾਂ ਮੁਤਾਬਕ ਇਹ ਘਟਨਾ ਮੱਧ ਪ੍ਰਦੇਸ਼ ਦੇ ਆਦਿਵਾਸੀ ਬਹੁਲ ਬੈਤੂਲ ਜ਼ਿਲ੍ਹੇ ਦੇ ਭੈਂਸਦੇਹੀ ਵਿਕਾਸ ਡਵੀਜ਼ਨ ਅਧੀਨ ਆਉਣ ਵਾਲੇ ਝੱਲਾਰ ਪਿੰਡ ਦੀ ਹੈ। ਲਾੜੇ ਨਾਲ ਉਸ ਦੇ ਪਰਿਵਾਰ ਦੀਆਂ ਦੋ ਔਰਤਾਂ ਵੀ ਬੁਲਡੋਜ਼ਰ ’ਚ ਸਵਾਰ ਸਨ। ਉਨ੍ਹਾਂ ਨੇ ਦੱਸਿਆ ਕਿ ਬਰਾਤ ’ਚ ਫੁੱਲਾਂ ਨਾਲ ਸਜੇ ਬੁਲਡੋਜ਼ਰ ’ਚ ਬੈਠ ਕੇ ਵਿਆਹ ਰਚਾਉਣ ਲਈ ਮੰਡਪ ਤੱਕ ਪਹੁੰਚਣ ਵਾਲੇ ਅੰਕੁਸ਼ ਜਾਇਸਵਾਲ ਨਾਂ ਦੇ ਇਸ ਲਾੜੇ ਦਾ ਵਿਆਹ ਪੂਰੇ ਇਲਾਕੇ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਦੌਰਾਨ ਬੈਂਡ-ਵਾਜੇ ਅਤੇ ਡੀਜੇ ਦੀ ਧੁੰਨ ’ਤੇ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਨੱਚਦੇ ਨਜ਼ਰ ਆਏ।
ਇਹ ਵੀ ਪੜ੍ਹੋ- ਭਾਰਤ ਦਾ GSAT-24 ਸੈਟੇਲਾਈਟ ਸਫ਼ਲਤਾਪੂਰਵਕ ਲਾਂਚ, ‘DTH’ ਜ਼ਰੂਰਤਾਂ ਹੋਣਗੀਆਂ ਪੂਰੀਆਂ
ਵਟਸਐਪ, ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ’ਤੇ ਵੱਡੀ ਗਿਣਤੀ ’ਚ ਲੋਕ ਅੰਕੁਸ਼ ਦੀ ਬਰਾਤ ਨਾਲ ਜੁੜੀਆਂ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕਰ ਰਹੇ ਹਨ। ਝੱਲਾਰ ਪਿੰਡ ਦੇ ਰਹਿਣ ਵਾਲੇ ਲਾੜੇ ਨੇ ਕਿਹਾ ਕਿ ਮੈਂ ਪੇਸ਼ੇ ਤੋਂ ਸਿਵਿਲ ਇੰਜੀਨੀਅਰ ਹਾਂ ਅਤੇ ਬੁਲਡੋਜ਼ਰ ਸਮੇਤ ਨਿਰਮਾਣ ਕੰਮਾਂ ਨਾਲ ਜੁੜੀਆਂ ਹੋਰ ਮਸ਼ੀਨਾਂ ਨਾਲ ਦਿਨ ਭਰ ਕੰਮ ਕਰਦਾ ਹਾਂ। ਇਸ ਲਈ ਮੇਰੇ ਮਨ ’ਚ ਵਿਚਾਰ ਆਇਆ ਕਿ ਮੈਂ ਆਪਣੇ ਪੇਸ਼ੇ ਨਾਲ ਜੁੜੇ ਬੁਲਡੋਜ਼ਰ ’ਤੇ ਹੀ ਬਰਾਤ ਲੈ ਕੇ ਨਿਕਲਾਂਗਾ। ਅੰਕੁਸ਼ ਨੇ ਦੱਸਿਆ ਕਿ ਝੱਲਾਰ ਪਿੰਡ ਤੋਂ ਬਰਾਤ ਨਿਕਲਣ ਮਗਰੋਂ ਉਨ੍ਹਾਂ ਨੇ ਕੇਰਪਾਨੀ ਪਿੰਡ ਸਥਿਤ ਪ੍ਰਸਿੱਧ ਸ੍ਰੀ ਹਨੂੰਮਾਨ ਮੰਦਰ ’ਚ ਰਾਤ ਆਰਾਮ ਕੀਤਾ ਅਤੇ ਫਿਰ ਬੁੱਧਵਾਰ ਨੂੰ ਉਨ੍ਹਾਂ ਦਾ ਵਿਆਹ ਕੇਸਰ ਬਾਗ ’ਚ ਧੂਮ-ਧਾਮ ਨਾਲ ਸੰਪੰਨ ਹੋਇਆ।
ਇਹ ਵੀ ਪੜ੍ਹੋ- ਜੇਲ੍ਹ ’ਚ ਬੰਦ ਕੈਦੀਆਂ ਨੇ ਸੱਚ ਕਰ ਦਿਖਾਈ ਇਸ ਫ਼ਿਲਮ ਦੀ ਕਹਾਣੀ, ਹਾਸਲ ਕੀਤੀ ਵੱਡੀ ਪ੍ਰਾਪਤੀ