ਮੱਧ ਪ੍ਰਦੇਸ਼ ’ਚ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਡਿੱਗਾ ; 6 ਜ਼ਖਮੀ

Monday, Jun 16, 2025 - 12:52 AM (IST)

ਮੱਧ ਪ੍ਰਦੇਸ਼ ’ਚ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਡਿੱਗਾ ; 6 ਜ਼ਖਮੀ

ਸ਼ਿਵਪੁਰੀ, (ਭਾਸ਼ਾ)- ਮੱਧ ਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ ’ਚ ਉਸਾਰੀ ਅਧੀਨ ਪੁਲ ਦਾ ਇਕ ਹਿੱਸਾ ਐਤਵਾਰ ਤੜਕੇ ਡਿੱਗ ਪਿਆ ਜਿਸ ਕਾਰਨ 6 ਮਜ਼ਦੂਰ ਜ਼ਖਮੀ ਹੋ ਗਏ। ਇਹ ਘਟਨਾ ਪੋਹਰੀ ਹਾਈਵੇਅ ’ਤੇ ਬੱਸ ਸਟੈਂਡ ਤੇ ਰੇਲਵੇ ਲੈਵਲ ਕਰਾਸਿੰਗ ਨੇੜੇ ਵਾਪਰੀ।

ਅਧਿਕਾਰੀਆਂ ਨੇ ਕਿਹਾ ਕਿ ਡਿੱਗੇ ਹਿੱਸੇ ਦੇ ਹੇਠਾਂ ਕੋਈ ਕੰਮ ਨਹੀਂ ਕਰ ਰਿਹਾ ਸੀ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਜ਼ਖਮੀ ਮਜ਼ਦੂਰਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਉਹ ਪੁਲ ’ਤੇ ਕਾਸਟਿੰਗ ਦਾ ਕੰਮ ਕਰ ਰਹੇ ਸਨ। ਇਹ ਪੁਲ 80 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ।


author

Rakesh

Content Editor

Related News