ਪੱਪੂ ਯਾਦਵ ਨੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ''ਤੇ ਸਾਧਿਆ ਨਿਸ਼ਾਨਾ

04/26/2016 4:05:00 PM

ਨਵੀਂ ਦਿੱਲੀ— ਲੋਕ ਸਭਾ ਸੰਸਦ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਨੇ ਓਡ-ਈਵਨ ਯੋਜਨਾ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ''ਤੇ ਤਿੱਖਾ ਹਮਲਾ ਕੀਤਾ ਹੈ। ਪੱਪੂ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਨੇ ਇਹ ਯੋਜਨਾ ਸਿਰਫ ਲੋਕਪ੍ਰਿਯਤਾ ਹਾਸਲ ਕਰਨ ਲਈ ਸ਼ੁਰੂ ਕੀਤੀ ਹੈ। ਪੱਪੂ ਯਾਦਵ ਨੇ ਇਸ ਯੋਜਨਾ ਨੂੰ ਲੈ ਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਨੋਰੋਗੀ ਮੁੱਖ ਮੰਤਰੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਓਡ-ਈਵਨ ਯੋਜਨਾ ਨਾਲ ਪ੍ਰਦੂਸ਼ਣ ਘੱਟ ਨਹੀਂ ਹੋਵੇਗਾ ਸਗੋਂ ਕਿ ਇਸ ਨਾਲ ਭ੍ਰਿਸ਼ਟਾਚਾਰ ਵਧੇਗਾ। 
ਯਾਦਵ ਨੇ ਕਿਹਾ ਕਿ ਦਿੱਲੀ ਸਰਕਾਰ ਦੀ ਇਹ ਯੋਜਨਾ ਪ੍ਰਦੂਸ਼ਣ ਘੱਟ ਕਰਨ ਦੀ ਬਜਾਏ ਸੀ. ਐਨ. ਜੀ. ਕੰਪੀਆਂ ਅਤੇ ਬੱਸ ਨਿਰਮਾਤਾਵਾਂ ਨੂੰ ਮਦਦ ਕਰਨ ਲਈ ਹੈ। ਉਨ੍ਹਾਂ ਨੇ ਓਡ-ਈਵਨ ਨੂੰ ਸਸਤੀ ਲੋਕਪ੍ਰਿਯਤਾ ਹਾਸਲ ਕਰਨ ਦੀ ਯੋਜਨਾ ਕਰਾਰ ਦਿੰਦੇ ਹੋਏ ਇਸ ਸੰਬੰਧ ''ਚ ਭਾਰਤੀ ਤਕਨਾਲੋਜੀ ਸੰਸਥਾ (ਆਈ. ਆਈ. ਟੀ.) ਕਾਨਪੁਰ ਦੇ ਅੰਕੜੇ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮਹਜ 5 ਫੀਸਦੀ ਪ੍ਰਦੂਸ਼ਣ ਚਾਰ ਟਾਇਰ ਦੀ ਛੋਟੀ ਗੱਡੀ ਨਾਲ ਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਵਾਹਨਾਂ ਤੋਂ 95 ਫੀਸਦੀ ਪ੍ਰਦੂਸ਼ਣ ਪੈਦਾ ਹੋ ਰਿਹਾ ਹੈ। ਉਸ ਨੂੰ ਰੋਕਣ ਲਈ ਓਡ-ਈਵਨ ਯੋਜਨਾ ਫੇਲ ਹੈ।


Tanu

News Editor

Related News