350 ਕਰੋੜ ਰੁਪਏ ਮਿਲਣ ਮਗਰੋਂ ਕਾਂਗਰਸੀ MP ਧੀਰਜ ਸਾਹੂ ਦਾ ਪਹਿਲਾ ਬਿਆਨ, ਦੱਸਿਆ ਕਿੱਥੋਂ ਆਇਆ ਇੰਨਾ ਪੈਸਾ
Saturday, Dec 16, 2023 - 06:21 AM (IST)
ਨੈਸ਼ਨਲ ਡੈਸਕ- ਕਾਂਗਰਸ ਦੇ ਰਾਜ ਸਭਾ ਮੈਂਬਰ ਧੀਰਜ ਸਾਹੂ ਨੇ ਆਮਦਨ ਕਰ ਵਿਭਾਗ ਦੇ ਛਾਪੇ ’ਤੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਹਰ ਚੀਜ਼ ਦਾ ਹਿਸਾਬ ਦੇਣਗੇ। ਧੀਰਜ ਸਾਹੂ ਨੇ 350 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਦੀ ਬਰਾਮਦਗੀ ਸਬੰਧੀ ਦਿੱਤੇ ਪਹਿਲੇ ਬਿਆਨ ’ਚ ਕਿਹਾ ਕਿ ਇਹ ਮੇਰਾ ਪੈਸਾ ਨਹੀਂ ਹੈ ਅਤੇ ਕਾਂਗਰਸ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਆਮਦਨ ਕਰ ਵਿਭਾਗ ਦੇ ਛਾਪੇ ’ਤੇ ਉਨ੍ਹਾਂ ਕਿਹਾ ਕਿ ਜੋ ਪੈਸੇ ਬਰਾਮਦ ਹੋਏ ਹਨ, ਉਨ੍ਹਾਂ ’ਚ ਕਾਂਗਰਸ ਜਾਂ ਕਿਸੇ ਹੋਰ ਵਿਰੋਧੀ ਪਾਰਟੀ ਦਾ ਕੋਈ ਪੈਸਾ ਨਹੀਂ ਹੈ। ਉਸ ਨੂੰ ਬੇਵਜ੍ਹਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਧੀਰਜ ਸਾਹੂ ਨੇ ਕਿਹਾ, ਇਸ ਪੈਸੇ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੈ, ਇਹ ਮੇਰੇ ਪਰਿਵਾਰ ਦਾ ਪੈਸਾ ਹੈ। ਸਾਡਾ ਪਰਿਵਾਰ ਵਹੁਤ ਵੱਡਾ ਹੈ, ਇਹ ਪੈਸਾ ਉਨ੍ਹਾਂ ਲੋਕਾਂ ਦਾ ਹੈ।
ਇਹ ਖ਼ਬਰ ਵੀ ਪੜ੍ਹੋ - Breaking News: ਪੰਨੂ ਦੇ ਕਤਲ ਦੀ ਸਾਜ਼ਿਸ਼ ਨੂੰ ਲੈ ਕੇ ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰਾਂ ਦਾ ਵੱਡਾ ਬਿਆਨ
ਜ਼ਿਕਰਯੋਗ ਹੈ ਕਿ ਇਨਕਮ ਟੈਕਸ ਵਿਭਾਗ ਨੇ ਝਾਰਖੰਡ ਤੋਂ ਕਾਂਗਰਸ ਦੇ ਰਾਜਸਭਾ ਮੈਂਬਰ ਧੀਰਜ ਸਾਹੂ ਦੇ 10 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਝਾਰਖੰਡ, ਓਡੀਸ਼ਾ ਤੇ ਪੱਛਮੀ ਬੰਗਾਲ ਵਿਚ ਕੀਤੀ ਗਈ ਛਾਪੇਮਾਰੀ ਵਿਚ 350 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਬਰਾਮਦ ਹੋਈ। ਇਸ ਛਾਪੇਮਾਰੀ ਦੇ 10 ਦਿਨ ਮਗਰੋਂ ਧੀਰਜ ਸਾਹੂ ਸ਼ੁੱਕਰਵਾਰ ਨੂੰ ਮੀਡੀਆ ਸਾਹਮਣੇ ਆਏ ਤੇ ਕਿਹਾ ਕਿ ਇਹ ਸਾਰਾ ਪੈਸਾ ਉਨ੍ਹਾਂ ਦਾ ਨਹੀਂ ਹੈ, ਸਗੋਂ ਉਨ੍ਹਾਂ ਦੇ ਪਰਿਵਾਰ ਤੇ ਫਰਮ ਦਾ ਹੈ। ਉਹ ਹਰ ਚੀਜ਼ ਦਾ ਹਿਸਾਬ ਦੇਣਗੇ। ਧੀਰਜ ਨੇ ਇਹ ਵੀ ਕਿਹਾ ਕਿ ਇਸ ਪੈਸੇ ਦਾ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਫ਼ਿਲਹਾਲ ਬਰਾਮਦ ਨੋਟਾਂ ਨੂੰ ਬੋਲਾਂਗੀਰ ਤੇ ਸੰਬਲਪੁਰ ਸਥਿਤ ਸਟੇਟ ਬੈਂਕ ਵਿਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ ਸਾਲ 2024 ਦੀਆਂ ਛੁੱਟੀਆਂ ਦਾ ਐਲਾਨ, ਪੜ੍ਹੋ ਮਹੀਨਾਵਾਰ ਸੂਚੀ
ਧੀਰਜ ਸਾਹੂ ਨੇ ਕਿਹਾ, "ਸਾਰਾ ਪੈਸਾ ਮੇਰਾ ਨਹੀਂ ਹੈ। ਇਹ ਪੈਸਾ ਮੇਰੇ ਪਰਿਵਾਰ ਦੀਆਂ ਫਰਮਾਂ ਦਾ ਹੈ। ਇਸ ਵਿਚ ਲੁਕਾਉਣ ਲਈ ਕੁਝ ਨਹੀਂ ਹੈ। ਮੈਂ ਭਰੋਸੇ ਨਾਲ ਕਹਿ ਰਿਹਾ ਹਾਂ ਕਿ ਜੇਕਰ ਇਨਕਮ ਟੈਕਸ ਨੇ ਛਾਪੇਮਾਰੀ ਕੀਤੀ ਹੈ ਤਾਂ ਮੈਂ ਹਰ ਚੀਜ਼ ਦਾ ਹਿਸਾਬ ਦਿਆਂਗਾ। ਕੁਝ ਦਿਨ ਇੰਤਜ਼ਾਰ ਕਰੋ, ਮੈਂ ਖੁਦ ਅੱਗੇ ਆਵਾਂਗਾ ਅਤੇ ਤੁਹਾਨੂੰ ਹੋਰ ਦੱਸਾਂਗਾ। ਮੈਂ ਸਭ ਕੁਝ ਜਨਤਾ ਦੇ ਸਾਹਮਣੇ ਰੱਖਾਂਗਾ। ਇਹ ਕਾਲਾ ਧਨ ਹੈ ਨਹੀਂ, ਸਾਡਾ ਹਰ ਕਾਰੋਬਾਰ ਮੇਰੇ ਪਰਿਵਾਰ ਦੇ ਨਾਂ 'ਤੇ ਹੈ। ਇਨਕਮ ਟੈਕਸ ਦਾ ਜਵਾਬ ਆਉਣ ਦਿਓ, ਇਹ ਗੱਲ ਉਹੀ ਲੋਕ ਦੱਸਣਗੇ। ਮੈਂ ਕੋਈ ਵਪਾਰੀ ਨਹੀਂ ਹਾਂ, ਮੇਰੇ ਪਰਿਵਾਰ ਵਾਲੇ ਜਵਾਬ ਦੇਣਗੇ। ਮੈਂ ਇਸ ਸਭ ਤੋਂ ਦੂਰ ਹਾਂ। ਮੈ ਜੋ ਵੀ ਜਾਣਕਾਰੀ ਦੇਣੀ ਸੀ, ਮੈਂ ਦੇ ਦਿੱਤੀ ਹੈ। ਇਹ ਇਨਕਮ ਟੈਕਸ ਦਾ ਛਾਪਾ ਹੈ, ਲੋਕ ਇਸ ਨੂੰ ਕਿਵੇਂ ਦੇਖ ਰਹੇ ਹਨ, ਮੈਂ ਕਿਸੇ ਪਾਰਟੀ 'ਤੇ ਦੋਸ਼ ਨਹੀਂ ਲਗਾ ਰਿਹਾ, ਪਰ ਇਹ ਕਾਂਗਰਸ ਪਾਰਟੀ ਜਾਂ ਕਿਸੇ ਹੋਰ ਪਾਰਟੀ ਦਾ ਪੈਸਾ ਨਹੀਂ ਹੈ, ਮੈਂ ਯਕੀਨ ਨਾਲ ਕਹਿ ਸਕਦਾ ਹਾਂ।"
ਇਹ ਖ਼ਬਰ ਵੀ ਪੜ੍ਹੋ - Samsung ਯੂਜ਼ਰਸ ਹੋ ਜਾਓ ਸਾਵਧਾਨ! ਭਾਰਤ ਸਰਕਾਰ ਨੇ ਦਿੱਤੀ Warning, ਛੇਤੀ ਕਰੋ ਇਹ ਕੰਮ
ਰਾਜ ਸਭਾ ਮੈਂਬਰ ਨੇ ਅੱਗੇ ਕਿਹਾ, "ਮੈਂ 35 ਸਾਲਾਂ ਤੋਂ ਸਰਗਰਮ ਰਾਜਨੀਤੀ ਵਿਚ ਹਾਂ। ਪਰ ਮੇਰੇ ਨਾਲ ਵਾਪਰੀ ਇਹ ਪਹਿਲੀ ਘਟਨਾ ਹੈ ਜਿਸ ਨੇ ਮੇਰੇ ਦਿਲ ਨੂੰ ਠੇਸ ਪਹੁੰਚਾਈ ਹੈ। ਉਡੀਸ਼ਾ 'ਚ ਛਾਪੇਮਾਰੀ ਦੌਰਾਨ ਇਨਕਮ ਟੈਕਸ ਦੀ ਟੀਮ ਨੂੰ ਅਜਿਹੀਆਂ ਅਲਮਾਰੀਆਂ 'ਚੋਂ ਨਕਦੀ ਮਿਲੀ ਸੀ। ਜੋ ਪੈਸਾ ਜ਼ਬਤ ਕੀਤਾ ਗਿਆ ਹੈ, ਉਹ ਸਾਡੀ ਫਰਮ ਦਾ ਪੈਸਾ ਹੈ। ਅਸੀਂ 100 ਸਾਲਾਂ ਤੋਂ ਸ਼ਰਾਬ ਦੇ ਕਾਰੋਬਾਰ ਵਿਚ ਹਾਂ। ਇਸ ਦੌਰਾਨ ਅਸੀਂ ਬਹੁਤ ਸਾਰਾ ਮਾਲੀਆ ਦਿੱਤਾ ਹੈ। ਮੈਂ ਆਪਣੇ ਪੱਖ ਤੋਂ ਇਹ ਖੁਲਾਸਾ ਕਰਨਾ ਚਾਹੁੰਦਾ ਹਾਂ, ਤਾਂ ਜੋ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਸਿਆਸਤ ਨੂੰ ਛੱਡ ਕੇ ਮੈਂ ਕਾਰੋਬਾਰ ਵੱਲ ਧਿਆਨ ਨਹੀਂ ਦਿੱਤਾ। ਸਿਰਫ਼ ਮੇਰੇ ਪਰਿਵਾਰਕ ਮੈਂਬਰ ਹੀ ਕਾਰੋਬਾਰ ਕਰਦੇ ਸਨ। ਮੈਂ ਕਦੀਂ-ਕਦਾਈਂ ਹੀ ਇਸ ਬਾਰੇ ਪੁੱਛਿਆ। ਅਸੀਂ ਇਕ ਸੰਯੁਕਤ ਪਰਿਵਾਰ ਹਾਂ। ਅਸੀਂ 6 ਭਰਾ ਹਾਂ ਅਤੇ ਉਨ੍ਹਾਂ ਦੇ ਬੱਚੇ ਹਨ। ਹਰ ਕੋਈ ਵਪਾਰ ਨਾਲ ਸਬੰਧਤ ਹੈ। ਇਹ 100 ਸਾਲ ਪੁਰਾਣਾ ਕਾਰੋਬਾਰ ਹੈ। ਪ੍ਰਾਪਤ ਹੋਇਆ ਪੈਸਾ ਸਾਡੀਆਂ ਫਰਮਾਂ ਦਾ ਹੈ। ਸ਼ਰਾਬ ਦੀ ਸਾਰੀ ਵਿਕਰੀ ਨਕਦੀ ਰਾਹੀਂ ਹੁੰਦੀ ਹੈ। ਇਹ ਸੇਲ ਕਲੈਕਸ਼ਨ ਦਾ ਪੈਸਾ ਸੀ। ਇਸ ਦਾ ਕਾਂਗਰਸ ਜਾਂ ਕਿਸੇ ਹੋਰ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਇਹ ਪੂਰੀ ਤਰ੍ਹਾਂ ਨਾਲ ਸਾਡੀ ਕੰਪਨੀ ਦਾ ਪੈਸਾ ਸੀ। ਫਿਲਹਾਲ ਇਨਕਮ ਟੈਕਸ ਵੱਲੋਂ ਇਹ ਨਹੀਂ ਕਿਹਾ ਗਿਆ ਹੈ ਕਿ ਇਹ ਪੈਸਾ ਗੈਰ-ਕਾਨੂੰਨੀ ਹੈ। ਜਦੋਂ ਵੀ ਮੈਨੂੰ ਇਸ ਸਬੰਧ ਵਿਚ ਪੁੱਛਗਿੱਛ ਲਈ ਬੁਲਾਇਆ ਜਾਵੇਗਾ, ਮੈਂ ਪੂਰਾ ਲੇਖਾ ਜੋਖਾ ਦੇਵਾਂਗਾ।"
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8