MP: ਭਾਜਪਾ ਨੇ ਲੋਕ ਸਭਾ ਚੋਣਾਂ ਲਈ ਇੱਕ ਹੋਰ ਲਿਸਟ ਕੀਤੀ ਜਾਰੀ

Wednesday, Apr 17, 2019 - 05:53 PM (IST)

ਨਵੀਂ ਦਿੱਲੀ-ਭਾਰਤੀ ਜਨਤਾ ਪਾਰਟੀ ਨੇ ਲੋਕ ਸਭਾ ਚੋਣਾਂ ਲਈ ਮੱਧ ਪ੍ਰਦੇਸ਼ 'ਚ ਚਾਰ ਸੀਟਾਂ 'ਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਨ੍ਹਾਂ ਐਲਾਨ ਕੀਤੇ ਉਮੀਦਵਾਰਾਂ 'ਚ ਭੋਪਾਲ ਸੀਟ ਤੋਂ ਸਾਧਵੀ ਪ੍ਰਗਿਆ ਸਿੰਘ ਠਾਕੁਰ, ਗੁਨਾ ਤੋਂ ਡਾਂ. ਕੇਪੀ ਯਾਦਵ, ਸਾਗਰ ਤੋਂ ਰਾਜ ਬਹਾਦਰ ਸਿੰਘ ਅਤੇ ਵਿਦਿਸ਼ਾ ਤੋਂ ਰਮਾਕਾਂਤ ਭਾਰਗਵ ਨੂੰ ਟਿਕਟ ਦਿੱਤਾ ਗਿਆ ਹੈ। 

PunjabKesari

ਦੱਸਿਆ ਜਾਂਦਾ ਹੈ ਕਿ ਲੋਕ ਸਭਾ ਚੋਣਾਂ 2019 ਲਈ ਦੂਜੇ ਪੜਾਅ 'ਤੇ ਹੋਣ ਵਾਲੀਆਂ ਚੋਣਾਂ ਲਈ ਪ੍ਰਚਾਰ ਮੰਗਲਵਾਰ ਨੂੰ ਖਤਮ ਹੋ ਗਿਆ। 18 ਅਪ੍ਰੈਲ ਭਾਵ ਵੀਰਵਾਰ ਨੂੰ 12 ਸੂਬਿਆਂ ਦੀਆਂ 95 ਸੀਟਾਂ 'ਤੇ ਚੋਣਾਂ ਹੋਣਗੀਆਂ। ਪਹਿਲਾਂ 13 ਸੂਬਿਆਂ ਦੀਆਂ 97 ਸੀਟਾਂ 'ਤੇ ਚੋਣਾਂ ਹੋਣੀਆਂ ਸੀ ਪਰ ਤਾਮਿਲਨਾਡੂ ਦੀ ਵੇਲੋਰ ਸੀਟ 'ਤੇ ਚੋਣਾਂ ਰੱਦ ਕਰ ਦਿੱਤੀਆਂ ਗਈਆਂ ਹਨ ਪਰ ਤ੍ਰਿਪੁਰਾ ਈਸਟ ਦੀ ਚੋਣ ਟਲ ਗਈ ਹੈ। ਹੁਣ ਇੱਥੇ 23 ਅਪ੍ਰੈਲ ਨੂੰ ਚੋਣਾਂ ਹੋਣਗੀਆਂ।


Iqbalkaur

Content Editor

Related News