MP Aircraft Crash: ਮਿਰਾਜ-2000 ਦਾ ਪੂਰਾ ਬਲੈਕ ਬਾਕਸ ਮਿਲਿਆ, ਸੁਖੋਈ ਦਾ ਅੱਧਾ, ਬਾਕੀ ਦੀ ਭਾਲ ਜਾਰੀ

Sunday, Jan 29, 2023 - 05:41 PM (IST)

MP Aircraft Crash: ਮਿਰਾਜ-2000 ਦਾ ਪੂਰਾ ਬਲੈਕ ਬਾਕਸ ਮਿਲਿਆ, ਸੁਖੋਈ ਦਾ ਅੱਧਾ, ਬਾਕੀ ਦੀ ਭਾਲ ਜਾਰੀ

ਮੁਰੈਨਾ- ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿਚ ਇਕ ਦਿਨ ਪਹਿਲਾਂ ਹਾਦਸੇ ਦਾ ਸ਼ਿਕਾਰ ਹੋਏ ਭਾਰਤੀ ਹਵਾਈ ਫ਼ੌਜ ਦੇ ਦੋ ਲੜਾਕੂ ਜਹਾਜ਼ਾਂ- ਸੁਖੋਈ-30 MKI ਅਤੇ ਮਿਰਾਜ 2000 'ਚੋਂ ਇਕ ਜਹਾਜ਼ ਦਾ ਪੂਰਾ ਫਲਾਈਟ ਡੇਟਾ ਰਿਕਾਰਡ (ਬਲੈਕ ਬਾਕਸ) ਮਿਲ ਗਿਆ ਹੈ। ਜਦਕਿ ਦੂਜੇ ਜਹਾਜ਼ ਦਾ ਫਲਾਈਟ ਡਾਟਾ ਰਿਕਾਰਡਰ ਦਾ ਅੱਧਾ ਹਿੱਸਾ ਹੀ ਮਿਲਿਆ ਹੈ। ਮੁਰੈਨਾ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਆਸ਼ੂਤੋਸ਼ ਬਾਗਰੀ ਨੇ ਦੱਸਿਆ ਕਿ ਮਿਰਾਜ ਦਾ ਬਲੈਕ ਬਾਕਸ ਮੁਰੈਨਾ ਜ਼ਿਲ੍ਹੇ ਦੇ ਪਹਾੜਗੰਜ ਇਲਾਕੇ 'ਚ ਮਿਲਿਆ। ਸੁਖੋਈ ਜਹਾਜ਼ ਦਾ ਬਲੈਕ ਬਾਕਸ ਦਾ ਅੱਧਾ ਹਿੱਸਾ ਵੀ ਪਹਾੜਗੰਜ ਇਲਾਕੇ 'ਚ ਮਿਲਿਆ ਹੈ। ਹੋ ਸਕਦਾ ਹੈ ਕਿ ਇਸ ਦੇ ਬਲੈਕ ਬਾਕਸ ਦਾ ਬਾਕੀ ਦਾ ਹਿੱਸਾ ਪਹਾੜਗੰਜ ਨਾਲ ਲੱਗਦੇ ਰਾਜਸਥਾਨ ਦੇ ਭਰਤਪੁਰ 'ਚ ਡਿੱਗਿਆ ਹੋਵੇਗਾ।

ਇਹ ਵੀ ਪੜ੍ਹੋ- MP: ਮੁਰੈਨਾ ’ਚ ਵੱਡਾ ਹਾਦਸਾ, ਸੁਖੋਈ-30 ਤੇ ਮਿਰਾਜ ਫਾਈਟਰ ਜੈੱਟ ਹੋਏ ਕ੍ਰੈਸ਼, 1 ਪਾਇਲਟ ਦੀ ਮੌਤ ਦੀ ਖਬਰ

ਫਲਾਈਟ ਡੇਟਾ ਰਿਕਾਰਡਰ ਇਕ ਛੋਟੀ ਮਸ਼ੀਨ ਹੈ, ਜੋ ਉਡਾਣ ਦੌਰਾਨ ਇਕ ਜਹਾਜ਼ ਬਾਰੇ ਜਾਣਕਾਰੀ ਰਿਕਾਰਡ ਕਰਦੀ ਹੈ ਅਤੇ ਇਸ ਦੀ ਵਰਤੋਂ ਹਾਦਸੇ ਦੇ ਕਾਰਨਾਂ ਦਾ ਪਤਾ ਲਾਉਣ ਲਈ ਕੀਤੀ ਜਾਂਦੀ ਹੈ। ਬਾਗਰੀ ਨੇ ਕਿਹਾ ਕਿ ਭਾਰਤੀ ਹਵਾਈ ਫ਼ੌਜ, ਪੁਲਸ ਅਤੇ ਹੋਰ ਲੋਕ ਸੁਖੋਈ ਦੇ ਫਲਾਈਟ ਡੇਟਾ ਰਿਕਾਰਡਰ ਦੇ ਬਾਕੀ ਹਿੱਸੇ ਦੀ ਭਾਲ ਕਰ ਰਹੇ ਹਨ। ਦੱਸ ਦੇਈਏ ਕਿ ਮੁਰੈਨਾ ਜ਼ਿਲ੍ਹੇ 'ਚ ਸ਼ਨੀਵਾਰ ਨੂੰ ਭਾਰਤੀ ਹਵਾਈ ਫ਼ੌਜ ਦੇ ਇਹ ਦੋ ਲੜਾਕੂ ਜਹਾਜ਼ ਇਕ ਨਿਯਮਿਤ ਟ੍ਰੇਨਿੰਗ ਉਡਾਂ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ ਵਿਚ ਮਿਰਾਜ ਜਹਾਜ਼ ਦੇ ਪਾਇਲਟ ਵਿੰਗ ਕਮਾਂਡਰ ਹਨੂਮੰਤ ਰਾਵ ਸਾਰਥੀ ਦੀ ਮੌਤ ਹੋ ਗਈ, ਜਦਕਿ ਸੁਖੋਈ ਜਹਾਜ਼ ਦੇ ਦੋਵੇਂ ਪਾਇਲਟ ਸੁਰੱਖਿਅਤ ਬਾਹਰ ਨਿਕਲ ਗਏ ਸਨ ਅਤੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ 'ਚ ਇਕ ਫ਼ੌਜੀ ਹਸਪਤਾਲ ਲਿਜਾਇਆ ਗਿਆ ਸੀ।

PunjabKesari

ਇਹ ਵੀ ਪੜ੍ਹੋ- ਓਡੀਸ਼ਾ ਦੇ ਸਿਹਤ ਮੰਤਰੀ ਨਾਬਾ ਦਾਸ ਨੂੰ ਮਾਰੀ ਗਈ ਗੋਲੀ, ਹਸਪਤਾਲ 'ਚ ਦਾਖ਼ਲ

ਰੱਖਿਆ ਮਾਹਰਾਂ ਨੇ ਕਿਹਾ ਸੀ ਕਿ ਇਹ ਸੰਭਵ ਸੀ ਕਿ ਰੂਸ ਦੇ ਡਿਜ਼ਾਈਨ ਕੀਤੇ ਸੁਖੋਈ-30MKI ਲੜਾਕੂ ਜਹਾਜ਼ ਅਤੇ ਫਰਾਂਸ ਦੇ ਮਿਰਾਜ-2000 ਵਿਚਕਾਰ ਟੱਕਰ ਹੋ ਗਈ ਸੀ ਪਰ ਭਾਰਤੀ ਹਵਾਈ ਫ਼ੌਜ ਵੱਲੋਂ ਕੋਈ ਅਧਿਕਾਰਤ ਟਿੱਪਣੀ ਨਹੀਂ ਕੀਤੀ ਗਈ। ਅਧਿਕਾਰੀਆਂ ਮੁਤਾਬਕ ਹਾਦਸੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।


author

Tanu

Content Editor

Related News