ਬੱਸ ਰੁਕਵਾ ਕੇ ਦੋ ਬਦਮਾਸ਼ਾਂ ਨੇ ਸਵਾਰੀਆਂ ਨੂੰ ਲੁੱਟਿਆ, ਮੋਟਰਸਾਈਕਲ ਛੱਡ ਹੋਏ ਫਰਾਰ

Friday, Sep 06, 2024 - 01:22 PM (IST)

ਛਤਰਪੁਰ- ਮੱਧ ਪ੍ਰਦੇਸ਼ 'ਚ ਚੱਲਦੀ ਬੱਸ ਵਿਚ ਲੁੱਟ ਦੀ ਘਟਨਾ ਸਾਹਮਣੇ ਆਈ ਹੈ। ਛਤਰਪੁਰ ਜ਼ਿਲ੍ਹੇ ਦੇ ਰਾਜਨਗਰ ਥਾਣਾ ਖੇਤਰ 'ਚ ਅੱਜ ਬਦਮਾਸ਼ਾਂ ਨੇ ਹੱਥ ਦੇ ਕੇ ਇਕ ਪ੍ਰਾਈਵੇਟ ਬੱਸ ਨੂੰ ਰੁਕਵਾਇਆ। ਇਸ ਤੋਂ ਬਾਅਦ ਬਦਮਾਸ਼ਾਂ ਨੇ ਬੱਸ ਵਿਚ ਚੜ੍ਹ ਕੇ ਬੰਦੂਕ ਲਹਿਰਾਉਂਦੇ ਹੋਏ ਸਵਾਰੀਆਂ ਤੋਂ ਪੈਸੇ ਅਤੇ ਗਹਿਣੇ ਲੁੱਟ ਲਏ। ਲੁੱਟ ਮਗਰੋਂ ਬਦਮਾਸ਼ ਆਪਣੀ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਏ। 

ਇਹ ਵੀ ਪੜ੍ਹੋ- ਡਬਲ ਡੇਕਰ ਬੱਸ ਕਾਰ 'ਤੇ ਪਲਟੀ; ਕਰੇਨ ਦੀ ਮਦਦ ਨਾਲ 5 ਲੋਕਾਂ ਨੂੰ ਕੱਢਿਆ ਬਾਹਰ

ਸਵਾਰੀਆਂ ਤੋਂ ਲੁੱਟ-ਖੋਹ ਮਗਰੋਂ ਫਰਾਰ ਹੋਏ ਬਦਮਾਸ਼

ਲੁੱਟ ਦੀ ਇਹ ਵਾਰਦਾਤ ਸ਼ੁੱਕਰਵਾਰ ਸਵੇਰੇ ਕਰੀਬ 7 ਵਜੇ ਰਾਜਨਗਰ ਥਾਣੇ ਖੇਤਰ ਦੀ ਹੈ। ਬੱਸ ਛਤਰਪੁਰ ਦੇ ਲਵਕੁਸ਼ ਨਗਰ ਤੋਂ ਸਤਨਾ ਜਾ ਰਹੀ। ਦੱਸਿਆ ਜਾ ਰਿਹਾ ਹੈ ਕਿ ਬੱਸ ਵਿਚ 20 ਯਾਤਰੀ ਸਵਾਰ ਸਨ। ਬਦਮਾਸ਼ਾਂ ਨੇ ਬੰਦੂਕ ਦੇ ਦਮ 'ਤੇ ਬੱਸ ਵਿਚ ਸਵਾਰ ਔਰਤਾਂ ਅਤੇ ਹੋਰ ਸਵਾਰੀਆਂ ਤੋਂ ਲੁੱਟ-ਖੋਹ ਕੀਤੀ ਅਤੇ ਮੌਕੇ ਤੋਂ ਫਰਾਰ ਹੋ ਗਏ। ਇਸ ਦਰਮਿਆਨ ਉਨ੍ਹਾਂ ਦੀ ਮੋਟਰਸਾਈਕਲ ਮੌਕੇ 'ਤੇ ਹੀ ਛੁੱਟ ਗਈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ- ਪੀਲੇ ਰੰਗ ਦੇ ਬੋਰਡ 'ਤੇ ਹੀ ਕਿਉਂ ਲਿਖੇ ਜਾਂਦੇ ਹਨ ਰੇਲਵੇ ਸਟੇਸ਼ਨ ਦੇ ਨਾਂ? ਜਾਣੋ ਵਜ੍ਹਾ

ਪੁਲਸ ਨੇ ਬਰਾਮਦ ਕੀਤੀ ਮੋਟਰਸਾਈਕਲ

ਪੁਲਸ ਨੇ ਮੋਟਰਸਾਈਕਲ ਨੂੰ ਬਰਾਮਦ ਕਰ ਲਿਆ ਹੈ। ਬਾਈਕ ਦਾ ਨੰਬਰ MP16ZD9340 ਹੈ, ਜਿਸ ਦੇ ਆਧਾਰ 'ਤੇ ਬਦਮਾਸ਼ਾਂ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਘਟਨਾ ਬਾਰੇ ਪੁਲਸ ਅਧਿਕਾਰੀ ਨੇ ਦੱਸਿਆ ਕਿ ਫ਼ਰਾਰ ਬਦਮਾਸ਼ਾਂ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਬਦਮਾਸ਼ਾਂ ਨੂੰ ਜਲਦੀ ਹੀ ਗ੍ਰਿਫ਼ਤ ਵਿਚ ਹੋਣ ਦੀ ਗੱਲ ਆਖੀ।

ਇਹ ਵੀ ਪੜ੍ਹੋ- ਤੇਜ਼ ਰਫ਼ਤਾਰ ਟਰੱਕ ਨੇ ਸਕੂਲ ਵੈਨ ਨੂੰ ਮਾਰੀ ਜ਼ਬਰਦਸਤ ਟੱਕਰ, ਕਈ ਬੱਚੇ ਜ਼ਖ਼ਮੀ

ਡਰਾਈਵਰ ਨੇ ਯਾਤਰੀ ਸਮਝ ਰੋਕੀ ਸੀ ਬੱਸ

ਘਟਨਾ ਮਗਰੋਂ ਬੱਸ ਡਰਾਈਵਰ ਨੇ ਕਿਹਾ ਕਿ ਬਦਮਾਸ਼ਾਂ ਨੇ ਪਹਿਲਾਂ ਹੱਥ ਨਾਲ ਬੱਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਸੀ, ਤਾਂ ਯਾਤਰੀ ਸਮਝ ਕੇ ਬੱਸ ਰੋਕ ਦਿੱਤੀ। ਇਸ ਤੋਂ ਬਾਅਦ ਬਦਮਾਸ਼ ਬੱਸ ਵਿਚ ਦਾਖ਼ਲ ਹੋਏ ਅਤੇ ਬੰਦੂਕ ਦੇ ਦਮ 'ਤੇ ਸਵਾਰੀਆਂ ਨੂੰ ਡਰਾਉਣ ਲੱਗੇ। ਬਦਮਾਸ਼ਾਂ ਨੇ ਸਵਾਰੀਆਂ ਨੂੰ ਡਰਾ ਕੇ ਔਰਤਾਂ ਤੋਂ ਗਹਿਣੇ ਅਤੇ ਪੈਸੇ ਲੁੱਟ ਲਏ। ਜਦੋਂ ਬੱਸ ਵਿਚ ਸਵਾਰ ਸਵਾਰੀਆਂ ਨੇ ਜਦੋਂ ਵਿਰੋਧ ਕੀਤਾ ਤਾਂ ਬੰਦੂਕ ਨਾਲ ਬਦਮਾਸ਼ਾਂ ਨੇ ਫਾਇਰ ਕੀਤੇ ਅਤੇ ਫਰਾਰ ਹੋ ਗਏ। ਦੌੜਦੇ ਸਮੇਂ ਬਦਮਾਸ਼ਾਂ ਨੇ ਆਪਣੀ ਮੋਟਰਸਾਈਕਲ ਘਟਨਾ ਵਾਲੀ ਥਾਂ 'ਤੇ ਹੀ ਛੱਡ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News