ਸਿੰਧੀਆ ਦੀ ਰੈਲੀ ''ਚ ਆਏ ਬਜ਼ੁਰਗ ਕਿਸਾਨ ਨੇ ਤੋੜਿਆ ਦਮ, ਕਾਂਗਰਸ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ

Monday, Oct 19, 2020 - 10:49 AM (IST)

ਸਿੰਧੀਆ ਦੀ ਰੈਲੀ ''ਚ ਆਏ ਬਜ਼ੁਰਗ ਕਿਸਾਨ ਨੇ ਤੋੜਿਆ ਦਮ, ਕਾਂਗਰਸ ਨੇ ਵਿੰਨ੍ਹੇ ਤਿੱਖੇ ਨਿਸ਼ਾਨੇ

ਖੰਡਵਾ (ਭਾਸ਼ਾ)— ਮੱਧ ਪ੍ਰਦੇਸ਼ ਵਿਚ ਭਾਜਪਾ ਦੇ ਸਟਾਰ ਪ੍ਰਚਾਰਕ ਜੋਤੀਰਾਦਿੱਤਿਆ ਸਿੰਧੀਆ ਦੀ ਮਾਂਦਾਤਾ ਵਿਧਾਨਸਭਾ ਸੀਟ ਜ਼ਿਮਨੀ ਚੋਣ ਲਈ ਐਤਵਾਰ ਯਾਨੀ ਕਿ ਕੱਲ ਮੂੰਦੀ ਵਿਚ ਆਯੋਜਿਤ ਆਮ ਸਭਾ 'ਚ 70 ਸਾਲਾ ਇਕ ਕਿਸਾਨ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਇਸ ਮਾਮਲੇ ਨੂੰ ਲੈ ਕੇ ਕਾਂਗਰਸ ਨੇ ਭਾਜਪਾ 'ਤੇ ਤਿੱਖੇ ਨਿਸ਼ਾਨੇ ਵਿੰਨ੍ਹਦੇ ਹੋਏ ਦੋਸ਼ ਲਾਇਆ ਕਿ ਕਿਸਾਨ ਦੀ ਮੌਤ ਤੋਂ ਬਾਅਦ ਵੀ ਭਾਜਪਾ ਨੇਤਾ ਮੰਚ ਤੋਂ ਭਾਸ਼ਣ ਦਿੰਦੇ ਰਹੇ ਅਤੇ ਉਨ੍ਹਾਂ ਦਾ ਕੋਈ ਵੀ ਨੇਤਾ ਉਸ ਕਿਸਾਨ ਦੇ ਸਨਮਾਨ 'ਚ ਮੰਚ ਤੋਂ ਹੇਠਾਂ ਨਹੀਂ ਉਤਰਿਆ। ਓਧਰ ਮੂੰਦੀ ਪੁਲਸ ਥਾਣਾ ਮੁਖੀ ਅੰਤਿਮ ਪਵਾਰ ਨੇ ਕਿਹਾ ਕਿ ਗ੍ਰਾਮ ਚਾਂਦਪੁਰ ਵਾਸੀ 70 ਸਾਲਾ ਕਿਸਾਨ ਜੀਵਨ ਸਿੰਘ ਮੂੰਦੀ ਵਿਚ ਐਤਵਾਰ ਨੂੰ ਆਯੋਜਿਤ ਆਮ ਸਭਾ 'ਚ ਆਇਆ ਸੀ। ਉਸ ਦੀ ਸਿਹਤ ਅਚਾਨਕ ਵਿਗੜ ਗਈ ਅਤੇ ਉਹ ਕੁਰਸੀ 'ਤੇ ਡਿੱਗ ਗਿਆ। ਉਨ੍ਹਾਂ ਨੇ ਕਿਹਾ ਕਿ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। 

PunjabKesari

ਪੁਲਸ ਥਾਣਾ ਮੁਖੀ ਪਵਾਰ ਨੇ ਦੱਸਿਆ ਕਿ ਚਸ਼ਮਦੀਦਾਂ ਮੁਤਾਬਕ ਜਦੋਂ ਕਿਸਾਨ ਨੇ ਦਮ ਤੋੜਿਆ, ਉਸ ਸਮੇਂ ਸਥਾਨਕ ਨੇਤਾ ਭਾਸ਼ਣ ਦੇ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਸਿੰਧੀਆ ਬਾਅਦ ਵਿਚ ਮੰਚ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਕਿਸਾਨ ਦੀ ਮੌਤ ਬਾਰੇ ਜਾਣਕਾਰੀ ਮਿਲਣ 'ਤੇ ਸਭਾ ਦੌਰਾਨ ਇਕ ਮਿੰਟ ਦਾ ਮੌਨ ਰੱਖ ਕੇ ਕਿਸਾਨ ਜੀਵਨ ਸਿੰਘ ਨੂੰ ਸ਼ਰਧਾਂਜਲੀ ਦਿੱਤੀ। ਬਾਅਦ ਵਿਚ ਸਿੰਧੀਆ ਨੇ ਜਨ ਸਭਾ ਨੂੰ ਸੰਬੋਧਿਤ ਵੀ ਕੀਤਾ। ਦਰਅਸਲ ਖੰਡਵਾ ਜ਼ਿਲ੍ਹੇ ਦੀ ਮਾਂਦਾਤਾ ਵਿਧਾਨਸਭਾ ਸੀਟ ਦੀ ਜ਼ਿਮਨੀ ਚੋਣ ਲਈ ਭਾਜਪਾ ਉਮੀਦਵਾਰ ਨਾਰਾਇਣ ਪਟੇਲ ਦੇ ਸਮਰਥਨ ਵਿਚ ਇਹ ਜਨ ਸਭਾ ਆਯੋਜਿਤ ਕੀਤੀ ਗਈ ਸੀ। 

PunjabKesari

ਓਧਰ ਮੱਧ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੀਡੀਆ ਵਿਭਾਗ ਦੇ ਮੀਤ ਪ੍ਰਧਾਨ ਭੁਪਿੰਦਰ ਗੁਪਤਾ ਨੇ ਇਸ ਨੂੰ ਸੰਵੇਦਨਸ਼ੀਲ ਰੱਵਈਆ ਕਰਾਰ ਦਿੱਤਾ ਅਤੇ ਭਾਜਪਾ 'ਤੇ ਵਰ੍ਹਦਿਆਂ ਕਿਹਾ ਕਿ ਜਿਹੜੇ ਨੇਤਾ ਕੱਲ੍ਹ ਤੱਕ ਕਿਸਾਨਾਂ ਲਈ ਸੜਕਾਂ 'ਤੇ ਉਤਰਨ ਦੀ ਗੱਲ ਕਰ ਰਹੇ ਸਨ, ਉਹ ਕਿਸਾਨ ਦੇ ਮਰਹੂਮ ਸਰੀਰ ਦੇ ਸਨਮਾਨ 'ਚ ਮੰਚ ਤੋਂ ਹੇਠਾਂ ਨਹੀਂ ਉਤਰ ਸਕੇ। ਉਨ੍ਹਾਂ ਦੇ ਭਾਸ਼ਣ ਕਿਸਾਨ ਦੀ ਮੌਤ ਤੋਂ ਧਿਆਨ ਭਟਕੇ ਬਿਨਾਂ ਜਾਰੀ ਰਹੇ। ਇਹ ਬਹੁਤ ਹੀ ਦੁਖਦਾਈ ਅਤੇ ਮੰਦਭਾਗੀ ਘਟਨਾ ਭਾਜਪਾ ਦੇ ਨਕਾਬਪੋਸ਼ ਚਰਿੱਤਰ ਨੂੰ ਦਰਸਾਉਂਦੀ ਹੈ। ਕਿਸ ਦੀ ਮੌਤ, ਕਿਸ ਦਾ ਦੁੱਖ, ਕਿਸ ਦੀ ਤਕਲੀਫ਼ ਭਾਜਪਾ ਅਤੇ ਉਸ ਦੇ ਨੇਤਾਵਾਂ ਲਈ ਚਿੰਤਾ ਦਾ ਵਿਸ਼ਾ ਨਹੀਂ ਹੈ। ਇਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਘੱਟ ਹੈ।


author

Tanu

Content Editor

Related News