ਮੱਧ ਪ੍ਰਦੇਸ਼ ''ਚ ਐਕਸਪ੍ਰੈੱਸ ਟਰੇਨ ਦਾ ਇੰਜਣ, ਪਾਵਰ ਕੋਚ ਪਟੜੀ ਤੋਂ ਉਤਰੇ
Saturday, Sep 16, 2023 - 11:33 AM (IST)
ਭੋਪਾਲ- ਦਿੱਲੀ ਦੇ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨ ਤੋਂ ਮਹਾਰਾਸ਼ਟਰ ਦੇ ਮਿਰਜ ਜੰਕਸ਼ਨ ਜਾ ਰਹੀ ਇਕ ਐਕਸਪ੍ਰੈੱਸ ਟਰੇਨ ਦਾ ਇੰਜਣ ਅਤੇ ਪਾਵਰ ਕੋਚ ਸ਼ਨੀਵਾਰ ਸਵੇਰੇ ਮੱਧ ਪ੍ਰਦੇਸ਼ 'ਚ ਰਤਲਾਮ-ਦਾਹੋਦ ਰੇਲ ਸੈਕਸ਼ਨ ਦਰਮਿਆਨ ਪਟੜੀ ਤੋਂ ਉਤਰ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਪੱਛਮੀ ਰੇਲਵੇ ਦੇ ਰਤਲਾਮ ਡਿਵੀਜ਼ਨ ਦੇ ਜਨ ਸੰਪਰਕ ਅਧਿਕਾਰੀ ਖੇਮਰਾਜ ਮੀਨਾ ਨੇ ਦੱਸਿਆ ਕਿ ਘਟਨਾ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ।
ਇਹ ਵੀ ਪੜ੍ਹੋ- ਘਰ ਦੀ ਛੱਤ ਡਿੱਗਣ ਕਾਰਨ ਇਕੋ ਪਰਿਵਾਰ ਦੇ 5 ਜੀਆਂ ਦੀ ਮੌਤ, ਮ੍ਰਿਤਕਾਂ 'ਚ 3 ਬੱਚੇ ਵੀ ਸ਼ਾਮਲ
ਮੀਨਾ ਨੇ ਦੱਸਿਆ ਕਿ ਟਰੇਨ ਨੰਬਰ-12494 (ਹਜ਼ਰਤ ਨਿਜ਼ਾਮੁਦੀਨ ਅਤੇ ਮਿਰਜ ਜੰਕਸ਼ਨ ਵਿਚਾਲੇ ਚੱਲਣ ਵਾਲੀ ਦਰਸ਼ਨ ਐਕਸਪ੍ਰੈੱਸ) ਦਾ ਇੰਜਣ ਅਤੇ ਪਾਵਰ ਕੋਚ ਪਟੜੀ ਤੋਂ ਉਤਰ ਗਏ। ਮੀਨਾ ਮੁਤਾਬਕ ਰਤਲਾਮ ਡਿਵੀਜ਼ਨ ਦੀ ਮੈਡੀਕਲ ਅਤੇ ਦੁਰਘਟਨਾ ਰਾਹਤ ਰੇਲਗੱਡੀ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ। ਉਨ੍ਹਾਂ ਨੇ ਦੱਸਿਆ ਕਿ ਮਾਰਗ 'ਤੇ ਟਰੇਨ ਪਰਿਚਾਲਣ ਬਹਾਲ ਕਰਨ ਦਾ ਕੰਮ ਜਾਰੀ ਹੈ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਭੋਪਾਲ ਤੋਂ ਕਰੀਬ 320 ਕਿਲੋਮੀਟਰ ਦੂਰ ਮੱਧ ਪ੍ਰਦੇਸ਼ ਦੇ ਝਾਬੁਆ ਜ਼ਿਲ੍ਹੇ ਵਿਚ ਅਮਰਗੜ੍ਹ ਰੇਲਵੇ ਸਟੇਸ਼ਨ ਕੋਲ ਵਾਪਰੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8