ਮੱਧ ਪ੍ਰਦੇਸ਼ : ਝੜਪ ਤੋਂ ਬਾਅਦ ਖੁਜਨੇਰ ਥਾਣਾ ਖੇਤਰ ''ਚ ਧਾਰਾ 144 ਲਾਗੂ

Saturday, Jan 26, 2019 - 10:14 PM (IST)

ਮੱਧ ਪ੍ਰਦੇਸ਼ : ਝੜਪ ਤੋਂ ਬਾਅਦ ਖੁਜਨੇਰ ਥਾਣਾ ਖੇਤਰ ''ਚ ਧਾਰਾ 144 ਲਾਗੂ

ਰਾਜਗੜ੍ਹ— ਗਣਤੰਤਰ ਦਿਵਸ 'ਤੇ ਵਿਦਿਆਰਥੀਆਂ ਦੇ ਦੋ ਧਿਰਾਂ ਵਿਚਾਲੇ ਹੋਈ ਝੜਪ ਤੋਂ ਬਾਅਦ ਮੱਧ ਪ੍ਰਦੇਸ਼ ਦੇ ਰਾਜਗੜ੍ਹ ਜ਼ਿਲੇ ਦੇ ਖੁਜਨੇਰ ਥਾਣਾ ਖੇਤਰ 'ਚ ਸ਼ਨੀਵਾਰ ਨੂੰ ਧਾਰਾ 144 ਲਗਾ ਦਿੱਤੀ ਗਈ। ਖੁਜਨੇਰ ਪੁਲਸ ਥਾਣਾ ਦੇ ਇੰਚਾਰਜ ਰਾਮਕੁਮਾਰ ਰਘੁਵੰਸ਼ੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਦੋ ਧਿਰਾਂ ਵਿਚਾਲੇ ਹੋਈ ਝੜਪ ਨੂੰ ਲੈ ਕੇ ਰਾਜਗੜ੍ਹ ਕਲੈਕਟਰ ਨਿਧੀ ਨਿਵੇਦਿਤਾ ਨੇ ਪੂਰੇ ਖੁਜਨੇਰ ਥਾਣਾ ਖੇਤਰ 'ਚ ਧਾਰਾ 144 ਤਤਕਾਲ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਈ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਦੇ ਪ੍ਰੋਗਰਾਮ 'ਚ ਕੁਰਸੀਆਂ ਤੋੜ ਦਿੱਤੀਆਂ ਸਨ।


author

Inder Prajapati

Content Editor

Related News