ਪਹਾੜਾਂ ’ਤੇ ਬਰਫ਼ਬਾਰੀ, ਮੈਦਾਨੀ ਇਲਾਕਿਆਂ ''ਚ ਕੜਾਕੇ ਦੀ ਠੰਢ

Sunday, Dec 21, 2025 - 10:10 AM (IST)

ਪਹਾੜਾਂ ’ਤੇ ਬਰਫ਼ਬਾਰੀ, ਮੈਦਾਨੀ ਇਲਾਕਿਆਂ ''ਚ ਕੜਾਕੇ ਦੀ ਠੰਢ

ਨਵੀਂ ਦਿੱਲੀ/ਸ਼ਿਮਲਾ (ਭਾਸ਼ਾ) - ਉੱਤਰੀ ਭਾਰਤ ’ਚ ਕੜਾਕੇ ਦੀ ਠੰਢ ਪੈ ਰਹੀ ਹੈ। ਪਹਾੜਾਂ ’ਤੇ ਕਈ ਥਾਈਂ ਹੋ ਰਹੀ ਬਰਫ਼ਬਾਰੀ ਕਾਰਨ ਮੈਦਾਨੀ ਇਲਾਕਿਆਂ ਦਾ ਤਾਪਮਾਨ ਵੀ ਕਾਫੀ ਹੇਠਾਂ ਚਲਾ ਗਿਆ ਹੈ। ਸ਼ਨੀਵਾਰ ਨੂੰ ਹਿਮਾਚਲ ਦੇ ਕਈ ਉੱਚੇ ਇਲਾਕਿਆਂ ’ਚ ਮੁੜ ਹਲਕੀ ਬਰਫ਼ਬਾਰੀ ਹੋਈ। ਲਾਹੌਲ-ਸਪਿਤੀ ਤੇ ਤਾਬੋ ਦੇ ਕੁਕੁਮਸੇਰੀ ਵਰਗੇ ਕਬਾਇਲੀ ਇਲਾਕਿਆਂ ’ਚ ਠੰਢ ਦਾ ਕਹਿਰ ਸੀ। ਇਥੇ ਘੱਟੋ-ਘੱਟ ਤਾਪਮਾਨ ਮਨਫੀ 2.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। 

ਪੜ੍ਹੋ ਇਹ ਵੀ - ਹੁਣ ਫਟੀ ਹੋਈ ਜੀਨਸ ਅਤੇ ਸਲੀਵਲੇਸ ਕੱਪੜੇ ਨਹੀਂ ਪਾ ਸਕਣਗੇ ਸਰਕਾਰੀ ਕਰਮਚਾਰੀ

ਕਸ਼ਮੀਰ ਵਿਚ ‘ਚਿੱਲਾ-ਏ-ਕਲਾਂ’ਭਾਵ 40 ਦਿਨਾਂ ਦੀ ਸਖ਼ਤ ਠੰਢ ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਰਾਤ ​​ਦਾ ਤਾਪਮਾਨ ਵਧਿਆ ਹੈ। ਪੁਲਵਾਮਾ ਸਭ ਤੋਂ ਠੰਢਾ ਇਲਾਕਾ ਸੀ, ਜਿੱਥੇ ਘੱਟੋ-ਘੱਟ ਤਾਪਮਾਨ ਮਨਫ਼ੀ 3. 2 ਡਿਗਰੀ ਸੈਲਸੀਅਸ ਸੀ। ਸ੍ਰੀਨਗਰ ’ਚ ਘੱਟੋ-ਘੱਟ ਤਾਪਮਾਨ ਮਨਫ਼ੀ 0.4 ਸੀ ਜੋ ਪਿਛਲੀ ਰਾਤ ਦੇ ਮਨਫ਼ੀ 2.1 ਡਿਗਰੀ ਸੈਲਸੀਅਸ ਨਾਲੋਂ ਲਗਭਗ 2 ਡਿਗਰੀ ਵੱਧ ਸੀ। ਪੰਜਾਬ ’ਤੇ ਹਰਿਆਣਾ ’ਚ ਵੀ ਭਾਰੀ ਠੰਢ ਪੈ ਰਹੀ ਹੈ। ਸ਼ਨੀਵਾਰ ਦੋਵਾਂ ਸੂਬਿਆਂ ਦੇ ਕਈ ਖੇਤਰਾਂ ’ਚ ਸੰਘਣੀ ਧੁੰਦ ਛਾਈ ਰਹੀ। ਫਰੀਦਕੋਟ ਪੰਜਾਬ ਦਾ ਸਭ ਤੋਂ ਠੰਢਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.9 ਡਿਗਰੀ ਸੈਲਸੀਅਸ ਸੀ। ਗੁਆਂਢੀ ਸੂਬੇ ਹਰਿਆਣਾ ਦੇ ਜੀਂਦ ’ਚ ਘੱਟੋ-ਘੱਟ ਤਾਪਮਾਨ 5.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

ਉੱਤਰਾਖੰਡ ’ਚ ਧੁੰਦ ਦਾ ‘ਯੈਲੋ ਅਲਰਟ’
ਉੱਤਰਾਖੰਡ ’ਚ 3500 ਮੀਟਰ ਤੋਂ ਉੱਪਰ ਦੇ ਖੇਤਰਾਂ ਲਈ ਬਰਫ਼ਬਾਰੀ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਮੀਂਹ ਤੇ ਬਰਫ਼ਬਾਰੀ ਸੰਭਵ ਹੈ। ਦੇਹਰਾਦੂਨ, ਹਰਿਦੁਆਰ, ਊਧਮ ਸਿੰਘ ਨਗਰ, ਨੈਨੀਤਾਲ, ਚੰਪਾਵਤ ਤੇ ਪੌੜੀ ਜ਼ਿਲ੍ਹਿਆਂ ਲਈ ਧੁੰਦ ਦਾ ‘ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਕਾਰਨ ਹਵਾਈ ਤੇ ਰੇਲ ਸੇਵਾਵਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਮੁਞਲੇ ਅਨੁਮਾਨਾਂ ਅਨੁਸਾਰ ਉੱਤਰਕਾਸ਼ੀ, ਚਮੋਲੀ, ਰੁਦਰਪ੍ਰਯਾਗ ਤੇ ਪਿਥੌਰਾਗੜ੍ਹ ਜ਼ਿਲ੍ਹਿਆਂ ਦੇ ਕੁਝ ਹਿੱਸਿਆਂ ’ਚ ਮੀਂਹ ਪੈ ਸਕਦਾ ਹੈ ਅਤੇ ਬਰਫ਼ਬਾਰੀ ਹੋ ਸਕਦੀ ਹੈ।

ਪੜ੍ਹੋ ਇਹ ਵੀ - 20 ਦਸੰਬਰ ਤੋਂ ਸਕੂਲ ਬੰਦ, ਇਸ ਸੂਬੇ 'ਚ ਸਰਦੀਆਂ ਦੀਆਂ ਛੁੱਟੀਆਂ ਦਾ ਐਲਾਨ

 


author

rajwinder kaur

Content Editor

Related News