10 ਫੁੱਟ ਡੂੰਘੇ ਟੋਏ ''ਚ ਤਪੱਸਿਆ, ਮੌਨੀ ਬਾਬਾ ਨੇ ਮਹਾਕੁੰਭ ''ਚ ਲਈ ''ਭੂਮੀ ਸਮਾਧੀ''

Sunday, Feb 02, 2025 - 12:40 PM (IST)

10 ਫੁੱਟ ਡੂੰਘੇ ਟੋਏ ''ਚ ਤਪੱਸਿਆ, ਮੌਨੀ ਬਾਬਾ ਨੇ ਮਹਾਕੁੰਭ ''ਚ ਲਈ ''ਭੂਮੀ ਸਮਾਧੀ''

ਪ੍ਰਯਾਗਰਾਜ- ਮਹਾਕੁੰਭ ​​'ਚ ਮੌਨੀ ਬਾਬਾ ਨੇ ਸਮਾਧੀ ਲੈ ਲਈ ਹੈ। ਉਹ 10 ਫੁੱਟ ਟੋਏ 'ਚ ਤਪੱਸਿਆ ਕਰ ਰਹੇ ਹਨ। ਦਰਅਸਲ ਮਹਾਕੁੰਭ 'ਚ ਮੌਨੀ ਮੱਸਿਆ 'ਤੇ ਮਚੀ ਭਾਜੜ ਦੀ ਘਟਨਾ ਤੋਂ ਦੁਖੀ ਹੋ ਕੇ ਪਰਮਹੰਸ ਪੀਠਾਧੀਸ਼ਵਰ ਸ਼ਿਵਯੋਗੀ ਮੌਨੀ ਮਹਾਰਾਜ ਨੇ ਭੂਮੀ ਸਮਾਧੀ ਲਈ ਹੈ। ਸਮਾਧੀ ਤੋਂ ਪਹਿਲਾਂ ਮੌਨੀ ਬਾਬਾ ਨੇ ਰਸਮਾਂ ਮੁਤਾਬਕ ਪੂਜਾ ਪਾਠ ਕੀਤਾ। ਮੌਨੀ ਬਾਬਾ ਨੇ ਸ਼ੁੱਕਰਵਾਰ ਰਾਤ ਨੂੰ ‘ਭੂਮੀ ਸਮਾਧੀ’ ਲਈ। ਉਹ ਹੁਣ ਤੱਕ 55 ਤੋਂ ਵੱਧ ਵਾਰ ‘ਭੂਮੀ ਸਮਾਧੀ’ ਲੈ ਚੁੱਕੇ ਹਨ। ਇਹ ਉਨ੍ਹਾਂ ਦੀ 57ਵੀਂ ਭੂਮੀ ਸਮਾਧੀ ਹੈ। ਮੌਨੀ ਬਾਬਾ ਨੇ ਕਿਹਾ ਕਿ ਉਹ ਪ੍ਰਯਾਗਰਾਜ ਮਹਾਕੁੰਭ ​​ਦੀ ਘਟਨਾ ਤੋਂ ਬਹੁਤ ਦੁਖੀ ਹਨ। ਭੂਮੀ ਸਮਾਧੀ ਰਾਹੀਂ ਉਹ ਕਾਮਨਾ ਕਰਨਾ ਚਾਹੁੰਦੇ ਹਨ ਕਿ ਅਜਿਹੀ ਦੁਖਦਾਈ ਘਟਨਾ ਮਹਾਕੁੰਭ ​​ਵਿਚ ਮੁੜ ਨਾ ਵਾਪਰੇ। ਦੁਨੀਆ ਭਰ ਤੋਂ ਲੋਕ ਮਹਾ  ਭ ​​ਵਿਚ ਆ ਰਹੇ ਹਨ। ਮੈਂ ਭੂਮੀਗਤ ਤਪੱਸਿਆ ਕਰਾਂਗਾ ਤਾਂ ਜੋ ਕਿਸੇ ਨੂੰ ਕੋਈ ਮੁਸ਼ਕਲ ਨਾ ਆਵੇ।

ਮੌਨੀ ਬਾਬਾ ਨੇ ਮਹਾਕੁੰਭ ​​ਖੇਤਰ ਦੇ ਸੈਕਟਰ-6 ਵਿਚ ਸਥਿਤ ਆਪਣੇ ਕੈਂਪ ਵਿਚ ‘ਭੂ ਸਮਾਧੀ’ ਲਈ। ਮੌਨੀ ਬਾਬਾ ਦੇ ਡੇਰੇ ਵਿਚ 12 ਜਯੋਤਿਰਲਿੰਗਾਂ ਦਾ ਰੂਪ ਰੁਦਰਾਕਸ਼ ਮਣਕਿਆਂ ਦੀ ਵਰਤੋਂ ਕਰਕੇ ਤਿਆਰ ਕੀਤਾ ਗਿਆ ਹੈ। ਮਹਾਕੁੰਭ ​​ਵਿਚ ਪਹਿਲੀ ਵਾਰ ਮੌਨੀ ਬਾਬਾ ਨੇ 7 ਕਰੋੜ 51 ਲੱਖ ਰੁਦਰਾਕਸ਼ ਮਣਕਿਆਂ ਦੀ ਵਰਤੋਂ ਕਰਕੇ 12 ਬ੍ਰਹਮ ਜੋਤਿਰਲਿੰਗਾਂ ਦੀ ਸਥਾਪਨਾ ਕੀਤੀ ਹੈ। ਹਰੇਕ ਜਯੋਤਿਰਲਿੰਗ 11 ਫੁੱਟ ਉੱਚਾ, 9 ਫੁੱਟ ਚੌੜਾ ਅਤੇ 7 ਫੁੱਟ ਮੋਟਾ ਹੈ।

ਲੋਕ ਆਖਦੇ ਹਨ ਮੌਨੀ ਮਹਾਰਾਜ

ਲੋਕ ਉਨ੍ਹਾਂ ਨੂੰ ਮੌਨੀ ਮਹਾਰਾਜ ਕਹਿੰਦੇ ਹਨ। ਉਨ੍ਹਾਂ ਦਾ ਜਨਮ ਪ੍ਰਤਾਪਗੜ੍ਹ ਦੇ ਪੱਟੀ ਇਲਾਕੇ ਵਿਚ ਹੋਇਆ ਸੀ। ਇੱਥੇ ਹੀ ਉਨ੍ਹਾਂ ਨੇ ਆਪਣੀ ਸਿੱਖਿਆ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਮੁੰਬਈ ਚਲੇ ਗਏ। ਫਿਰ ਸੰਸਾਰਿਕ ਜੀਵਨ ਤੋਂ ਨਿਰਾਸ਼ ਹੋ ਕੇ ਉਨ੍ਹਾਂ ਨੇ ਇਕ ਸੰਤ ਦਾ ਜੀਵਨ ਅਪਣਾਇਆ। ਮੌਨੀ ਮਹਾਰਾਜ ਅਮੇਠੀ ਦੇ ਬਾਬੂਗੰਜ 'ਚ ਸਥਿਤ ਸਾਗਰ ਆਸ਼ਰਮ ਦੇ ਮੁਖੀ ਹਨ। ਸਾਲ 1989 'ਚ ਮਹਾਰਾਜ ਨੇ ਰਾਸ਼ਟਰੀ ਭਲਾਈ ਦੀ ਭਾਵਨਾ ਅਤੇ ਭਗਵਾਨ ਸ਼ਿਵ ਦੇ ਦਰਸ਼ਨ ਕਰਨ ਦੀ ਇੱਛਾ ਨਾਲ ਮੌਨ ਧਾਰਨ ਕੀਤਾ। ਚੁੱਪ ਰਹਿਣ ਅਤੇ ਭਗਵਾਨ ਸ਼ਿਵ ਦੀ ਪੂਜਾ ਕਰਨ ਦੀ ਪ੍ਰਕਿਰਿਆ 2002 ਤੱਕ ਜਾਰੀ ਰਹੀ। ਉਦੋਂ ਤੋਂ ਹੀ ਸਾਰੇ ਉਨ੍ਹਾਂ ਨੂੰ ਮੌਨੀ ਮਹਾਰਾਜ ਦੇ ਨਾਮ ਨਾਲ ਜਾਣਨ ਲੱਗ ਪਏ।


author

Tanu

Content Editor

Related News