ਸੜਕ ''ਤੇ ਖੜ੍ਹੇ ਟਰੱਕ ''ਚ ਵਜ੍ਹਾ ਤੇਜ਼ ਰਫ਼ਤਾਰ ਮੋਟਰਸਾਈਕਲ, 3 ਲੋਕਾਂ ਦੀ ਮੌਕੇ ''ਤੇ ਮੌਤ
Sunday, Aug 10, 2025 - 01:40 PM (IST)

ਸਰਾਏਕੇਲਾ : ਝਾਰਖੰਡ ਦੇ ਸਰਾਏਕੇਲਾ-ਖਰਸਾਵਨ ਜ਼ਿਲ੍ਹੇ ਦੇ ਲਾਕੜਾ ਕੋਚਾ ਵਿਖੇ ਐਤਵਾਰ ਸਵੇਰੇ ਇੱਕ ਮੋਟਰਸਾਈਕਲ ਸੜਕ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਿਆ। ਇਸ ਹਾਦਸੇ ਵਿਚ ਤਿੰਨ ਲੋਕਾਂ ਦੀ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਇਸ ਘਟਨਾ ਦੀ ਜਾਣਕਾਰੀ ਪੁਲਸ ਅਧਿਕਾਰੀ ਵਲੋਂ ਦਿੱਤੀ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸਵੇਰੇ 3.30 ਵਜੇ ਦੇ ਕਰੀਬ ਵਾਪਰੀ ਹੈ।
ਪੜ੍ਹੋ ਇਹ ਵੀ - ਇਸ ਦਿਨ ਲੱਗਣਗੇ ਸੂਰਜ ਤੇ ਚੰਦਰ ਗ੍ਰਹਿਣ? ਜਾਣੋ ਤਾਰੀਖ਼ ਤੇ ਸਮਾਂ
ਜਿਸ ਸਮੇਂ ਇਹ ਹਾਦਸਾ ਵਾਪਰਿਆ, ਉਸ ਸਮੇਂ ਮੋਟਰਸਾਈਕਲ ਸਵਾਰ ਚਾਈਬਾਸਾ ਤੋਂ ਜਮਸ਼ੇਦਪੁਰ ਜਾ ਰਹੇ ਸਨ। ਪੁਲਸ ਸੁਪਰਡੈਂਟ ਮੁਕੇਸ਼ ਕੁਮਾਰ ਲੁਨਾਇਤ ਨੇ ਦੱਸਿਆ ਕਿ ਇੱਕ ਪੁਲਸ ਟੀਮ ਨੇ ਹਾਦਸੇ ਦਾ ਸ਼ਿਕਾਰ ਹੋਏ ਲੋਕਾਂ ਨੂੰ ਇਲਾਜ ਲਈ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਲੈ ਗਈ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਕਿਹਾ ਕਿ ਹਾਦਸੇ ਵਿੱਚ ਜਾਨ ਗੁਆਉਣ ਵਾਲੇ ਲੋਕ ਜਮਸ਼ੇਦਪੁਰ ਦੇ ਰਹਿਣ ਵਾਲੇ ਸਨ।
ਪੜ੍ਹੋ ਇਹ ਵੀ - ਵਿਧਾਇਕਾਂ ਦੀਆਂ ਲੱਗੀਆਂ ਮੌਜਾਂ: ਹਰ ਮਹੀਨੇ ਘੁੰਮਣ-ਫਿਰਨ ਲਈ ਮਿਲਣਗੇ ਇੰਨੇ ਪੈਸੇ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।