ਮਾਂ ਨੇ ਪੁੱਤ ਨੂੰ ਦਿੱਤੀ ਦਰਦਨਾਕ ਮੌਤ, ਖਬਰ ਪੜ੍ਹ ਮੂੰਹ ''ਚ ਆ ਜਾਵੇਗਾ ਕਾਲਜਾ

Saturday, Feb 15, 2025 - 05:52 PM (IST)

ਮਾਂ ਨੇ ਪੁੱਤ ਨੂੰ ਦਿੱਤੀ ਦਰਦਨਾਕ ਮੌਤ, ਖਬਰ ਪੜ੍ਹ ਮੂੰਹ ''ਚ ਆ ਜਾਵੇਗਾ ਕਾਲਜਾ

ਆਂਧਰਾ ਪ੍ਰਦੇਸ਼- ਇਕ ਮਾਂ ਨੇ ਆਪਣੇ ਬੇਟੇ ਦਾ ਕਤਲ ਕਰ ਦਿੱਤਾ ਅਤੇ ਰਿਸ਼ਤੇਦਾਰਾਂ ਦੀ ਮਦਦ ਨਾਲ ਉਸ ਦੀ ਲਾਸ਼ ਨੂੰ 5 ਟੁਕੜਿਆਂ 'ਚ ਕੱਟ ਦਿੱਤਾ। ਇਹ ਦਰਦਨਾਕ ਘਟਨਾ ਆਂਧਰਾ ਪ੍ਰਦੇਸ਼ ਦੇ ਪ੍ਰਕਾਸ਼ਮ ਜ਼ਿਲ੍ਹੇ ਦੀ ਹੈ। ਪ੍ਰਕਾਸ਼ਮ ਦੇ ਪੁਲਸ ਸੁਪਰਡੈਂਟ ਏ.ਆਰ. ਦਾਮੋਦਰ ਨੇ ਦੱਸਿਆ ਕਿ ਕੇ. ਲਕਸ਼ਮੀ ਦੇਵੀ (57) ਨੇ 13 ਫਰਵਰੀ ਨੂੰ ਪੇਸ਼ੇ ਤੋਂ ਸਫਾਈ ਕਰਮੀ ਬੇਟੇ ਕੇ. ਸ਼ਾਮ ਪ੍ਰਸਾਦ (35) ਦਾ ਕਤਲ ਕਰ ਦਿੱਤਾ। ਦੇਵੀ ਦੇ ਰਿਸ਼ਤੇਦਾਰਾਂ ਨੇ ਪ੍ਰਸਾਦ ਦਾ ਕਤਲ ਕਰਨ 'ਚ ਉਸ ਦੀ ਮਦਦ ਕੀਤੀ।

ਇਹ ਵੀ ਪੜ੍ਹੋ : ਕੀੜੇ ਖੁਆ ਦਿੱਤੇ! ਮਿਸ ਯੂਨੀਵਰਸ ਫਾਈਨਲਿਸਟ ਨੇ Swiggy 'ਤੇ ਕੱਢਿਆ ਗੁੱਸਾ

ਦਾਮੋਦਰ ਨੇ ਕਿਹਾ,''ਆਪਣੇ ਬੇਟੇ ਦੇ ਗਲਤ ਅਤੇ ਇਤਰਾਜ਼ਯੋਗ ਰਵੱਈਏ ਨੂੰ ਬਰਦਾਸ਼ਤ ਨਾ ਕਰ ਪਾਉਣ ਕਾਰਨ ਉਸ ਨੇ (ਲਕਸ਼ਮੀ ਦੇਵੀ) ਉਸ ਦਾ ਕਤਲ ਕਰ ਦਿੱਤਾ।'' ਉਨ੍ਹਾਂ ਦੱਸਿਆ ਕਿ ਪ੍ਰਸਾਦ ਨੇ ਬੈਂਗਲੁਰੂ, ਖੰਮਮ ਅਤੇ ਹੈਦਰਾਬਾਦ 'ਚ ਆਪਣੀ ਮਾਸੀ ਅਤੇ ਹੋਰ ਰਿਸ਼ਤੇਦਾਰਾਂ ਨਾਲ ਗਲਤ ਰਵੱਈਆ ਕੀਤਾ ਸੀ। ਪੁਲਸ ਨੇ ਦੱਸਿਆ ਕਿ ਪ੍ਰਸਾਦ ਕੁਆਰਾ ਸੀ ਅਤੇ ਉਸ ਨੇ ਹੈਦਰਾਬਾਦ ਅਤੇ ਨਰਸਾਰਾਵਪੇਟਾ 'ਚ ਆਪਣੀ ਮਾਸੀ ਨਾਲ ਜਬਰ ਜ਼ਿਨਾਹ ਕਰਨ ਦੀ ਵੀ ਕੋਸ਼ਿਸ਼ ਕੀਤੀ ਸੀ। ਪੁਲਸ ਅਨੁਸਾਰ ਉਸ ਦਾ ਕਤਲ ਕੁਹਾੜੀ ਜਾਂ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਤਲ ਤੋਂ ਬਾਅਦ ਉਸ ਦੀ ਲਾਸ਼ ਨੂੰ 5 ਟੁਕੜਿਆਂ 'ਚ ਕੱਟਣ ਤੋਂ ਬਾਅਦ ਤਿੰਨ ਬੋਰੀਆਂ 'ਚ ਭਰ ਕੇ ਕਮਬੁਮ ਪਿੰਡ 'ਚ ਨਕਲਾਗੰਡੀ ਨਹਿਰ 'ਚ ਸੁੱਟ ਦਿੱਤਾ ਗਿਆ। ਫਰਾਰ ਦੋਸ਼ੀਆਂ 'ਤੇ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 103 (1) ਅਤੇ 238 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਉਨ੍ਹਾਂ ਦੀ ਭਾਲ ਕਰ ਰਹੀ ਹੈ।

ਇਹ ਵੀ ਪੜ੍ਹੋ : ਲਾੜਾ-ਲਾੜੀ ਨੇ ਸ਼ੇਅਰ ਕੀਤੀ ਸੁਹਾਗਰਾਤ ਦੀ Video, ਟੱਪ ਗਏ ਸਾਰੀਆਂ ਹੱਦਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News