ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ 2 ਬੱਚਿਆਂ ਦੀ ਮਾਂ ਨੇ ਪ੍ਰੇਮੀ ’ਤੇ ਸੁੱਟਿਆ ਤੇਜ਼ਾਬ

Sunday, Nov 21, 2021 - 12:38 PM (IST)

ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ 2 ਬੱਚਿਆਂ ਦੀ ਮਾਂ ਨੇ ਪ੍ਰੇਮੀ ’ਤੇ ਸੁੱਟਿਆ ਤੇਜ਼ਾਬ

ਇਡੁੱਕੀ- ਤਿਰੁਅਨੰਤਪੁਰਮ ’ਚ ਵਿਆਹ ਦਾ ਪ੍ਰਸਤਾਵ ਠੁਕਰਾਉਣ ’ਤੇ 35 ਸਾਲਾ ਜਨਾਨੀ ਵਲੋਂ ਇਕ ਵਿਅਕਤੀ ’ਤੇ ਤੇਜ਼ਾਬ ਸੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ੀ ਜਨਾਨੀ ਦੇ 2 ਬੱਚੇ ਵੀ ਹਨ। ਪੁਲਸ ਨੇ ਦੋਸ਼ੀ ਜਨਾਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਨੇ ਕਿਹਾ ਕਿ ਤਿਰੁਅਨੰਤਪੁਰਮ ਦੇ ਅਰੁਣ ਕੁਮਾਰ (28) ਦਾ ਸੂਬੇ ਦੀ ਰਾਜਧਾਨੀ ਦੇ ਮੈਡੀਕਲ ਕਾਲਜ ਹਸਪਤਾਲ ’ਚ ਇਲਾਜ ਚੱਲ ਰਿਹਾ ਹੈ। ਸ਼ੀਬਾ ਨਾਮ ਦੀ ਇਸ ਜਨਾਨੀ ਨੇ 16 ਨਵੰਬਰ ਨੂੰ ਅਰੁਣ ਕੁਮਾਰ ਦੇ ਚਿਹਰੇ ’ਤੇ ਤੇਜ਼ਾਬ ਸੁੱਟ ਦਿੱਤਾ। ਪੁਲਸ ਨੇ ਦੱਸਿਆ,‘‘ਡਾਕਟਰਾਂ ਦਾ ਕਹਿਣਾ ਹੈ ਕਿ ਉਸ ਦੀਆਂ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਸ਼ੀਬਾ ਅਤੇ ਅਰੁਣ ਕੁਮਾਰ ਫੇਸਬੁੱਕ ਦੇ ਮਾਧਿਅਮ ਨਾਲ ਮਿਲੇ ਸਨ। ਬਾਅਦ ’ਚ ਅਰੁਣ ਨੂੰ ਪਤਾ ਲੱਗਾ ਕਿ ਸ਼ੀਬਾ ਵਿਆਹੁਤਾ ਹੈ ਅਤੇ 2 ਬੱਚਿਆਂ ਦੀ ਮਾਂ ਹੈ। ਉਹ ਇਹ ਰਿਸ਼ਤਾ ਖ਼ਤਮ ਕਰਨਾ ਚਾਹੁੰਦੀ ਸੀ ਪਰ ਉਸ ਨੇ ਉਸ ਨੂੰ ਬਲੈਕਮੇਲ ਕਰਨ ਦੀ ਕੋਸ਼ਿਸ਼ ਕੀਤੀ ਅਤੇ ਪੈਸਿਆਂ ਦੀ ਮੰਗ ਕੀਤੀ।’’

ਇਹ ਵੀ ਪੜ੍ਹੋ : ਹੁਣ ਭਾਜਪਾ ਸਰਕਾਰ ਚੀਨੀ ਕਬਜ਼ੇ ਦੀ ਗੱਲ ਵੀ ਕਰੇ ਸਵੀਕਾਰ : ਰਾਹੁਲ ਗਾਂਧੀ

ਪੁਲਸ ਨੇ ਕਿਹਾ ਕਿ ਅਰੁਣ ਆਪਣੇ ਸਾਲੇ ਅਤੇ ਦੋਸਤ ਨਾਲ 16 ਨਵੰਬਰ ਨੂੰ ਆਦਿਮਾਲੀ ਕੋਲ ਇਕ ਚਰਚ ਗਏ, ਜਿੱਥੇ ਉਹ ਸ਼ੀਬਾ ਨੂੰ ਮਿਲ ਕੇ ਉਸ ਨੂੰ ਉਸ ਵਲੋਂ ਮੰਗੀ ਗਈ ਰਾਸ਼ੀ ਦੇਣ ਵਾਲੇ ਸੀ। ਚਰਚ ਕੰਪਲੈਕਸ ’ਚ ਲੱਗੇ ਇਕ ਸੀ.ਸੀ.ਟੀ.ਵੀ. ਦਾ ਫੁਟੇਜ ਸਾਹਮਣੇ ਆਇਆ। ਇਸ ’ਚ ਦਿੱਸ ਰਿਹਾ ਹੈ ਕਿ ਸ਼ੀਬਾ ਅਰੁਣ ਦੇ ਪਿੱਛੇ ਖੜ੍ਹੀ ਹੈ। ਉਹ ਅੱਗੇ ਆਉਂਦੀ ਹੈ ਅਤੇ ਉਸ ਦੇ ਚਿਹਰੇ ’ਤੇ ਤੇਜ਼ਾਬ ਸੁੱਟਦੀ ਹੈ। ਇਸ ਦੌਰਾਨ ਉਸ ਨੂੰ ਵੀ ਕੁਝ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਕਿਹਾ ਕਿ ਅਰੁਣ ਨੂੰ ਉਸ ਦਿਨ ਇਕ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਅਤੇ ਬਾਅਦ ’ਚ ਉਸ ਨੂੰ ਤਿਰੁਅਨੰਤਪੁਰਮ ਮੈਡੀਕਲ ਕਾਲਜ ’ਚ ਰੈਫਰ ਕਰ ਦਿੱਤਾ ਗਿਆ। ਪੁਲਸ ਨੇ ਦੱਸਿਆ ਕਿ ਇਸ ਸੰਬੰਧ ’ਚ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਸ਼ੀਬਾ ਨੂੰ ਸ਼ਨੀਵਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

DIsha

Content Editor

Related News