ਮਾਂ ਦੀ ਮਮਤਾ ਸ਼ਰਮਸਾਰ, ਆਸ਼ਿਕ ਨਾਲ ਇਤਰਾਜ਼ਯੋਗ ਹਾਲਤ ’ਚ ਵੇਖਣ ’ਤੇ 10 ਸਾਲਾ ਪੁੱਤ ਦਾ ਕਰ ’ਤਾ ਕਤਲ

Sunday, Jan 22, 2023 - 01:21 AM (IST)

ਮਾਂ ਦੀ ਮਮਤਾ ਸ਼ਰਮਸਾਰ, ਆਸ਼ਿਕ ਨਾਲ ਇਤਰਾਜ਼ਯੋਗ ਹਾਲਤ ’ਚ ਵੇਖਣ ’ਤੇ 10 ਸਾਲਾ ਪੁੱਤ ਦਾ ਕਰ ’ਤਾ ਕਤਲ

ਬਿਜਨੌਰ: ਉੱਤਰ ਪ੍ਰਦੇਸ਼ ਦੇ ਬਿਜਨੌਰ 'ਚ ਹੈਰਾਨ ਕਰ ਦੇਣ ਵਾਲਾ ਕਾਰਾ ਸਾਹਮਣੇ ਆਇਆ ਹੈ ਜਿੱਥੇ ਇਕ ਮਾਂ ਨੇ ਆਪਣੇ ਆਸ਼ਿਕ ਨਾਲ ਰਲ਼ ਕੇ ਆਪਣੇ 10 ਸਾਲਾ ਪੁੱਤਰ ਦਾ ਕਤਲ ਕਰ ਦਿੱਤਾ। ਦੋਹਾਂ ਨੇ ਬੱਚੇ ਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿੱਤਾ। ਪੁਲਸ ਨੇ ਮਾਂ ਤੇ ਉਸ ਦੇ ਆਸ਼ਿਕ ਨੂੰ ਗ੍ਰਿਫ਼ਤਾਰ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਬੀਬੀ ਜਗੀਰ ਕੌਰ ਨੇ ਸੌਦਾ ਸਾਧ ਦੀ ਪੈਰੋਲ 'ਤੇ ਜਤਾਇਆ ਇਤਰਾਜ਼, ਸੁਖਬੀਰ ਬਾਦਲ 'ਤੇ ਵੀ ਵਿੰਨ੍ਹੇ ਤਿੱਖੇ ਨਿਸ਼ਾਨੇ

ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸ. ਪੀ. ਦਿਹਾਤੀ ਰਾਮ ਅਰਜ ਨੇ ਦੱਸਿਆ ਕਿ 16 ਜਨਵਰੀ ਨੂੰ ਚਾਂਦਪੁਰ ਦੇ ਪਿੰਡ ਲਿੰਡਰਪੁਰ ਵਾਸੀ ਉਮੇਸ਼ ਕੁਮਾਰ ਨੇ ਪੁਲਸ ਨੂੰ ਸੂਚਨਾ ਦਿੱਤੀ ਸੀ ਕਿ ਉਸ ਦਾ 10 ਸਾਲਾ ਭਾਂਜਾ ਲਾਪਤਾ ਹੈ, ਜੋ ਇਕ ਪ੍ਰੋਗਰਾਮ ਵਿਚ ਗਿਆ ਸੀ। 16 ਜਨਵਰੀ ਨੂੰ ਸ਼ਾਮ ਤਕਰੀਬਨ 4 ਵਜੇ ਬੱਚੇ ਦੀ ਲਾਸ਼ ਪਿੰਡ ਤੋਂ ਥੋੜ੍ਹੀ ਦੂਰ ਇਕ ਖੇਤ ਵਿਚ ਮਿਲੀ ਸੀ। ਉਸ ਦੇ ਗਲੇ ਵਿਚ ਰੱਸੀ ਫਸੀ ਹੋਈ ਸੀ। ਵੇਖ ਕੇ ਲੱਗ ਰਿਹ ਸੀ ਕਿ ਰੱਸੀ ਨਾਲ ਗਲਾ ਘੋਟ ਕੇ ਉਸ ਦਾ ਕਤਲ ਕੀਤਾ ਗਿਆ ਹੈ। ਇਲਾਕੇ ਵਿਚ ਬੱਚੇ ਦੀ ਲਾਸ਼ ਵੇਖ ਕੇ ਪੁਲਸ ਨੂੰ ਇਸ ਦੀ ਸੂਚਨਾ ਦਿੱਤੀ ਅਤੇ ਪੁਲਸ ਨੇ ਡਾਗ ਸਕੁਐਡ ਤੇ ਫੋਰੈਂਸਿਕ ਟੀਮ ਬੁਲਾ ਕੇ ਜਾਂਚ ਅਰੰਭੀ। 

ਇਹ ਖ਼ਬਰ ਵੀ ਪੜ੍ਹੋ - ਜ਼ਮੀਨ ਦਾ ਇੰਤਕਾਲ ਕਰਨ ਲਈ ਪਟਵਾਰੀ ਨੇ ਮੰਗੇ 20 ਹਜ਼ਾਰ, ਹੈਲਪਲਾਈਨ ਰਾਹੀਂ ਸ਼ਿਕਾਇਤ ਮਿਲਣ 'ਤੇ ਮਾਮਲਾ ਦਰਜ

ਇੰਝ ਹੋਇਆ ਖੁਲਾਸਾ

ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਸ ਜਾਂਚ ਕਰ ਰਹੀ ਸੀ। ਬੱਚੇ ਦੀ ਮੌਤ ਤੋਂ ਬਾਅਦ ਮਾਂ ਦੀ ਅੱਖ 'ਚੋਂ ਇਕ ਹੰਝੂ ਵੀ ਨਾ ਡਿੱਗਿਆ ਤਾਂ ਪੁਲਸ ਨੂੰ ਉਸ 'ਤੇ ਸ਼ੱਕ ਹੋਇਆ।  ਸਖ਼ਤੀ ਨਾਲ ਪੁੱਛਗਿੱਛ ਕੀਤੇ ਜਾਣ 'ਤੇ ਮਾਂ ਨੇ ਆਪਣਾ ਜ਼ੁਰਮ ਕਬੂਲਿਆ। ਉਸ ਨੇ ਦੱਸਿਆ ਕਿ 16 ਜਨਵਰੀ ਨੂੰ ਘਰ ਦੇ ਜੀਅ ਪਿੰਡ ਵਿਚ ਇਕ ਪੂਜਨ ਸਮਾਗਮ 'ਚ ਗਏ ਸੀ। ਉਸ ਦਾ ਪਤੀ ਬਾਹਰ ਗਿਆ ਹੋਇਆ ਸੀ। ਉਸ ਦੇ ਗੁਆਂਢ 'ਚ ਰਹਿਣ ਵਾਲੇ ਟਿੰਕੂ ਸੈਣੀ ਨਾਲ ਨਾਜਾਇਜ਼ ਸਬੰਧ ਸਨ ਜੋ ਪਰਿਵਾਰਕ ਮੈਂਬਰਾਂ ਦੀ ਗੈਰ ਹਾਜ਼ਰੀ ਵਿਚ ਉਸ ਦੇ ਘਰ ਆਇਆ ਹੋਇਆ ਸੀ। ਇਸ ਦੌਰਾਨ ਉਸ ਦੇ ਪੁੱਤਰ ਨੇ ਦੋਹਾਂ ਨੂੰ ਇਤਰਾਜ਼ਯੋਗ ਹਾਲਤ ਵਿਚ ਵੇਖ ਲਿਆ ਤੇ ਇਹ ਕਹਿੰਦਿਆਂ ਬਾਹਰ ਨੂੰ ਭੱਜ ਗਿਆ ਕਿ ਉਹ ਸਾਰੀ ਗੱਲ ਆਪਣੇ ਪਿਓ ਨੂੰ ਦੱਸੇਗਾ। ਜਿਸ ਤੋਂ ਬਾਅਦ ਮਾਂ ਨੇ ਆਸ਼ਿਕ ਦੇ ਨਾਲ ਰਲ਼ ਕੇ ਬੱਚੇ ਨੂੰ ਲੱਭਿਆ ਅਤੇ ਖੇਤਾਂ ਵਿਚ ਰੱਸੀ ਨਾਲ ਗਲ਼ ਘੋਟ ਕੇ ਕਤਲ ਕਰ ਦਿੱਤਾ ਤੇ ਉੱਥੋਂ ਵਾਪਸ ਆ ਗਏ। ਪੁਲਸ ਨੇ ਉਕਤ ਔਰਤ ਤੇ ਉਸ ਦੇ ਆਸ਼ਿਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News