ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

Saturday, Oct 23, 2021 - 10:54 AM (IST)

ਕਲਯੁੱਗੀ ਮਾਂ ਨੇ 3 ਮਹੀਨੇ ਦੀ ਧੀ ਦਾ ਬੇਰਹਿਮੀ ਨਾਲ ਕੀਤਾ ਕਤਲ, ਇੰਟਰਨੈੱਟ ’ਤੇ ਦੇਖਿਆ ਸੀ ‘ਮਾਰਨ ਦਾ ਤਰੀਕਾ’

ਉਜੈਨ- ਮੱਧ ਪ੍ਰਦੇਸ਼ ਦੇ ਉਜੈਨ ’ਚ ਇਕ ਕਲਯੁੱਗੀ ਮਾਂ ਵਲੋਂ 3 ਮਹੀਨੇ ਦੀ ਬੱਚੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਨੂੰ ਕਿਵੇਂ ਮਾਰਿਆ ਜਾਵੇ, ਇਸ ਲਈ ਕਲਯੁੱਗੀ ਮਾਂ ਨੇ ਪਹਿਲਾਂ ਗੂਗਲ ’ਤੇ ਸਰਚ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਇਸ ਕਤਲ ਨੂੰ ਅੰਜਾਮ ਦਿੱਤਾ। ਹਾਲਾਂਕਿ ਦੋਸ਼ੀ ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਜੈਨ ਦੇ ਖਾਚਰੌਦ ਇਲਾਕੇ ’ਚ ਰਹਿਣ ਵਾਲੇ ਭਟੇਵਰਾ ਪਰਿਵਾਰ ਦੀ 3 ਮਹੀਨੇ ਦੀ ਬੱਚੀ ਦੀ ਲਾਸ਼ 12 ਅਕਤੂਬਰ ਨੂੰ ਪਾਣੀ ਦੀ ਟੈਂਕੀ ’ਚ ਮਿਲੀ ਸੀ। ਬੱਚੀ ਨੂੰ ਡੁੱਬੋ ਕੇ ਮਾਰਨ ਦਾ ਤਰੀਕਾ ਮਾਂ ਗੂਗਲ ’ਤੇ ਸਰਚ ਕਰਦੀ ਰਹੀ, ਜਿਸ ਤੋਂ ਬਾਅਦ 12 ਅਕਤੂਬਰ ਨੂੰ ਮਾਂ ਨੇ ਬੱਚੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਪਤੀ ਅਰਪਿਤ, ਸੱਸ ਅਨਿਤਾ ਅਤੇ ਸਹੁਰੇ ਸੁਭਾਸ਼ ਭਟੇਵਰਾ ਨੇ ਬੱਚੀ ਮਾਂ ਸਵਾਤੀ ’ਤੇ ਕਤਲ ਦਾ ਸ਼ੱਕ ਜ਼ਾਹਰ ਕੀਤਾ ਸੀ।

ਇਹ ਵੀ ਪੜ੍ਹੋ : 8 ਅਤੇ 11 ਸਾਲ ਦੇ ਬੱਚਿਆਂ ਵੱਲੋਂ 6 ਸਾਲਾ ਬੱਚੀ ਦਾ ਕਤਲ, ਅਸ਼ਲੀਲ ਵੀਡੀਓ ਵੇਖਣ ਤੋਂ ਕੀਤਾ ਸੀ ਇਨਕਾਰ

ਜਾਣਕਾਰੀ ਅਨੁਸਾਰ, ਖਾਚਰੌਦ ਸਥਿਤ ਸਟੇਸ਼ਨ ਰੋਡ ਵਾਸੀ ਅਰਪਿਤ ਪਿਤਾ ਸੁਭਾਸ਼ ਚੰਦ ਭਟੇਵਰਾ ਦੀ 12 ਅਕਤੂਬਰ ਦੁਪਹਿਰ 3 ਮਹੀਨੇ ਦੀ ਧੀ ਵਿਰਤੀ ਲਾਪਤਾ ਹੋ ਗਈ ਸੀ। ਅਰਪਿਤ ਨੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ, ਜਿਸ ਤੋਂ ਬਾਅਦ ਜਦੋਂ ਬੱਚੀ ਨੂੰ ਲੱਭਿਆ ਗਿਆ ਤਾਂ ਵਿਰਤੀ ਦੀ ਲਾਸ਼ ਘਰ ਦੀ ਤੀਜੀ ਮੰਜ਼ਲ ਸਥਿਤ ਪਾਣੀ ਦੀ ਟੈਂਕੀ ’ਚ ਮਿਲੀ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਵਿਰਤੀ ਨੂੰ ਉਸ ਦੀ ਮਾਂ ਸਵਾਤੀ ਭਟੇਵਰਾ (28) ਨੇ ਹੀ ਪਾਣੀ ਦੀ ਟੈਂਕੀ ’ਚ ਸੁੱਟਿਆ ਸੀ। ਸਵਾਤੀ ਅਤੇ ਅਰਪਿਤ ਦਾ ਵਿਆਹ ਫਰਵਰੀ 2019 ’ਚ ਹੋਇਆ ਸੀ।

ਇਹ ਵੀ ਪੜ੍ਹੋ : ਹਰਿਆਣਾ ’ਚ ਵਾਪਰਿਆ ਭਿਆਨਕ ਹਾਦਸਾ, ਇਕ ਹੀ ਪਰਿਵਾਰ ਦੇ 8 ਲੋਕਾਂ ਦੀ ਮੌਤ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


author

DIsha

Content Editor

Related News