ਪਹਿਲਾਂ ਟਰੇਨ ਅੱਗੇ ਸੁੱਟੀ ਧੀ, ਫਿਰ ਮਾਂ ਨੇ ਧੜ ਲੈ ਕੇ ਖੂਹ ’ਚ ਮਾਰ ਦਿੱਤੀ ਛਾਲ
Thursday, Apr 03, 2025 - 10:08 AM (IST)

ਨਾਰਨੌਲ (ਹੇਮੰਤ ਸ਼ਰਮਾ)- ਹਰਿਆਣਾ ਦੇ ਨਾਰਨੌਲ ’ਚ ਇਕ 3 ਸਾਲਾ ਬੱਚੀ ਅਤੇ ਉਸ ਦੀ ਮਾਂ ਦੀਆਂ ਲਾਸ਼ਾਂ ਖੂਹ 'ਚੋਂ ਬਰਾਮਦ ਹੋਈਆਂ ਹਨ। ਬੱਚੀ ਦੀ ਲਾਸ਼ ਦੇ ਦੋਵੇਂ ਪੈਰ ਕੱਟੇ ਹੋਏ ਹਨ। ਲੋਕਾਂ ਦਾ ਕਹਿਣਾ ਹੈ ਕਿ ਬੱਚੀ ਨੂੰ ਉਸ ਦੀ ਮਾਂ ਨੇ ਪਹਿਲਾਂ ਟਰੇਨ ਦੇ ਅੱਗੇ ਸੁੱਟ ਦਿੱਤਾ ਸੀ, ਜਿਸ ਨਾਲ ਉਸ ਦੇ ਦੋਵੇਂ ਪੈਰ ਕੱਟੇ ਗਏ। ਬਾਅਦ ’ਚ ਔਰਤ ਨੇ ਉਸ ਨੂੰ ਲੈ ਕੇ ਖੂਹ ਵਿਚ ਛਾਲ ਮਾਰ ਦਿੱਤੀ। ਜਾਣਕਾਰੀ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚੀ ਅਤੇ ਕਾਰਵਾਈ ਸ਼ੁਰੂ ਕੀਤੀ। ਘਟਨਾ ਤੋਂ 4 ਘੰਟੇ ਬਾਅਦ ਹੀ ਔਰਤ ਦੀ ਲਾਸ਼ ਖੂਹ ਵਿਚੋਂ ਕੱਢ ਲਈ ਗਈ, ਜਦੋਂਕਿ ਬੱਚੀ ਦੀ ਲਾਸ਼ ਬੁੱਧਵਾਰ ਸਵੇਰੇ ਮਿਲੀ।
ਹਾਲਾਂਕਿ ਬੱਚੀ ਦੇ ਪੈਰ ਮੰਗਲਵਾਰ ਰਾਤ ਹੀ ਰੇਲਵੇ ਟਰੈਕ ’ਤੇ ਮਿਲ ਗਏ ਸਨ। ਪੁਲਸ ਦਾ ਕਹਿਣਾ ਹੈ ਕਿ ਅਜੇ ਦੱਸਣਾ ਮੁਸ਼ਕਲ ਹੈ ਕਿ ਇਹ ਹਾਦਸਾ ਹੈ ਜਾਂ ਸੁਸਾਈਡ, ਜਦੋਂਕਿ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਔਰਤ ਦਾ ਕਿਸੇ ਨਾਲ ਕੋਈ ਝਗੜਾ ਨਹੀਂ ਹੋਇਆ ਸੀ। ਉਸ ਦੇ ਪਤੀ ਨੇ ਉਸ ਨੂੰ ਧੀ ਦੇ ਨਾਲ ਪੇਕਿਆਂ ਲਈ ਵਿਦਾ ਕੀਤਾ ਸੀ। ਮ੍ਰਿਤਕਾ ਦੀ ਪਛਾਣ ਪੂਜਾ ਵਜੋਂ ਹੋਈ ਹੈ। ਉਹ ਮੂਲ ਤੌਰ ’ਤੇ ਪਟੀਕਰਾ ਪਿੰਡ ਦੀ ਰਹਿਣ ਵਾਲੀ ਸੀ। ਉਸ ਦੇ ਭਰਾ ਜੋਗਿੰਦਰ ਨੇ ਦੱਸਿਆ ਕਿ ਭੈਣ ਪੂਜਾ ਨੂੰ ਜੀਜੇ ਕ੍ਰਿਸ਼ਨ ਨੇ ਖੁਦ ਆਟੋ ਵਿਚ ਬਿਠਾ ਕੇ ਰਵਾਨਾ ਕੀਤਾ ਸੀ। ਇਸ ਤੋਂ ਬਾਅਦ ਸੂਚਨਾ ਮਿਲੀ ਕਿ ਔਰਤ ਨੇ ਖੂਹ ਵਿਚ ਛਾਲ ਮਾਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8