ਮਾਂ ਤੇ ਉਸ ਦੀਆਂ 5 ਬੇਟੀਆਂ ਦੀਆਂ ਲਾਸ਼ਾਂ ਮਿਲੀਆਂ

Thursday, Jun 27, 2019 - 10:20 AM (IST)

ਮਾਂ ਤੇ ਉਸ ਦੀਆਂ 5 ਬੇਟੀਆਂ ਦੀਆਂ ਲਾਸ਼ਾਂ ਮਿਲੀਆਂ

ਬਾੜਮੇਰ— ਰਾਜਸਥਾਨ ਦੇ ਬਾੜਮੇਰ ਜ਼ਿਲੇ ਦੇ ਚੌਹਟਨ 'ਚ ਬੁੱਧਵਾਰ ਨੂੰ ਇਕ ਔਰਤ ਅਤੇ ਉਸ ਦੀਆਂ 5 ਬੇਟੀਆਂ ਦੀਆਂ ਲਾਸ਼ਾਂ ਟਾਂਕੇ (ਪਾਣੀ ਦੇ ਕੁੰਡ) 'ਚ ਮਿਲੀਆਂ। ਸ਼ੁਰੂਆਤੀ ਤੌਰੇ 'ਤੇ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ ਪਰ ਅਸਲੀਅਤ ਤਾਂ ਪੁਲਸ ਜਾਂਚ 'ਚ ਹੀ ਸਾਹਮਣੇ ਆਏਗੀ। ਜਾਣਕਾਰੀ ਅਨੁਸਾਰ ਬਾਵੜੀ ਕੱਲਾ ਵਾਸੀ ਵਨੂੰਦੇਵੀ (42) ਪਤਨੀ ਰਾਣਾਰਾਮ ਨੇ ਕਥਿਤ ਤੌਰ 'ਤੇ ਆਪਣੀਆਂ 5 ਬੇਟੀਆਂ ਨੂੰ ਇਕ-ਇਕ ਕਰ ਕੇ ਟਾਂਕੇ 'ਚ ਧੱਕਾ ਦਿੱਤਾ ਅਤੇ ਖੁਦ ਵੀ ਛਾਲ ਮਾਰ ਦਿੱਤੀ।

ਵਨੂੰਦੇਵੀ (42), ਸੰਤੋਸ਼ (13), ਮਮਤਾ (11), ਨੈਨਾ (9), ਹੰਸਾ (7) ਅਤੇ ਹੇਮਲੱਤਾ (3) ਦੀਆਂ ਲਾਸ਼ਾਂ ਟਾਂਕੇ 'ਚ ਮਿਲੀਆਂ। ਸੂਚਨਾ ਮਿਲਣ 'ਤੇ ਚੌਹਟਨ ਪੁਲਸ ਮੌਕੇ 'ਤੇ ਪੁੱਜੀ। ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਸ ਕਮਿਸ਼ਨਰ ਰਾਸ਼ੀ ਡੋਗਰਾ ਡੂਡੀ ਵੀ ਮੌਕੇ 'ਤੇ ਪੁੱਜੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News