Mother Dairy ਨੇ ਗਾਹਕਾਂ ਨੂੰ ਦਿੱਤਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਫਿਰ ਕੀਤਾ ਵਾਧਾ

Monday, Dec 26, 2022 - 06:47 PM (IST)

ਨਵੀਂ ਦਿੱਲੀ : ਮਦਰ ਡੇਅਰੀ ਨੇ ਰਾਸ਼ਟਰੀ ਰਾਜਧਾਨੀ ਖੇਤਰ (ਐੱਨ.ਸੀ.ਆਰ.) 'ਚ ਖਪਤਕਾਰਾਂ ਨੂੰ ਵੱਡਾ ਝਟਕਾ ਦਿੰਦੇ ਹੋਏ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਦਾ ਵਾਧਾ ਕੀਤਾ ਹੈ। ਮਦਰ ਡੇਅਰੀ ਨੇ ਫੁੱਲ ਕਰੀਮ, ਟੋਂਡ ਅਤੇ ਡਬਲ ਟੋਨਡ ਦੁੱਧ ਦੀ ਕੀਮਤ ਵਧਾ ਦਿੱਤੀ ਹੈ। ਵਧੀ ਹੋਈ ਕੀਮਤ ਕੱਲ ਯਾਨੀ 27 ਦਸੰਬਰ ਤੋਂ ਲਾਗੂ ਹੋਵੇਗੀ। ਫੁੱਲ ਕਰੀਮ ਦੇ ਇੱਕ ਲੀਟਰ ਬੈਗ ਦੀ ਕੀਮਤ ਹੁਣ 64 ਰੁਪਏ ਦੀ ਬਜਾਏ 66 ਰੁਪਏ ਹੋਵੇਗੀ।

ਇਸ ਦੇ ਅੱਧੇ ਲਿਟਰ ਦੇ ਬੈਗ ਲਈ 32 ਰੁਪਏ ਦੀ ਬਜਾਏ ਹੁਣ 33 ਰੁਪਏ ਦੇਣੇ ਪੈਣਗੇ। ਟੋਂਡ ਦੁੱਧ ਦਾ ਇੱਕ ਲੀਟਰ ਬੈਗ ਹੁਣ 53 ਰੁਪਏ ਵਿੱਚ ਮਿਲੇਗਾ। ਪਹਿਲਾਂ ਇਸ ਦੀ ਕੀਮਤ 51 ਰੁਪਏ ਸੀ। ਇਸ ਦਾ ਅੱਧਾ ਲਿਟਰ ਵਾਲਾ ਬੈਗ ਹੁਣ 26 ਰੁਪਏ ਦੀ ਬਜਾਏ 27 ਰੁਪਏ ਵਿੱਚ ਮਿਲੇਗਾ। ਇਸੇ ਤਰ੍ਹਾਂ ਡਬਲ ਟੋਨਡ ਦੁੱਧ ਦਾ ਇਕ ਲੀਟਰ ਬੈਗ ਹੁਣ 45 ਰੁਪਏ ਦੀ ਬਜਾਏ 47 ਰੁਪਏ ਵਿਚ ਮਿਲੇਗਾ। ਇਸ ਦਾ ਅੱਧਾ ਲਿਟਰ ਬੈਗ 23 ਰੁਪਏ ਦੀ ਬਜਾਏ 24 ਰੁਪਏ 'ਚ ਮਿਲੇਗਾ। ਇਸ ਤੋਂ ਪਹਿਲਾਂ ਪਿਛਲੇ ਮਹੀਨੇ 21 ਨਵੰਬਰ ਨੂੰ ਫੁੱਲ ਕਰੀਮ ਅਤੇ ਟੋਕਨ ਦੁੱਧ ਦੀ ਕੀਮਤ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਗਿਆ ਸੀ।

ਦੱਸ ਦੇਈਏ ਕਿ ਮਦਰ ਡੇਅਰੀ ਨੇ ਸਾਲ 2022 ਵਿੱਚ ਦੁੱਧ ਦੀਆਂ ਕੀਮਤਾਂ ਵਿੱਚ ਪੰਜ ਵਾਰ ਵਾਧਾ ਕੀਤਾ ਹੈ। ਤਾਜ਼ਾ ਵਾਧੇ ਤੋਂ ਪਹਿਲਾਂ ਮਾਰਚ, ਅਗਸਤ, ਅਕਤੂਬਰ ਅਤੇ ਨਵੰਬਰ ਦੇ ਮਹੀਨਿਆਂ ਵਿੱਚ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਸੀ। ਲਗਾਤਾਰ ਵੱਧ ਰਹੀਆਂ ਕੀਮਤਾਂ 'ਤੇ ਆਮ ਲੋਕਾਂ ਦਾ ਕਹਿਣਾ ਹੈ ਕਿ ਦੁੱਧ ਵਰਗੀ ਜ਼ਰੂਰੀ ਚੀਜ਼ ਹੁਣ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੁੰਦੀ ਜਾ ਰਹੀ ਹੈ।

ਇਹ ਵੀ ਪੜ੍ਹੋ : OLX ਅਤੇ ਜਸਟ ਡਾਇਲ ’ਤੇ ਪੁਰਾਣਾ ਸਾਮਾਨ ਵੇਚਣ ਵਾਲੇ ਬਣ ਰਹੇ ਸ਼ਿਕਾਰ, ਲੱਗਾ 54 ਕਰੋੜ ਰੁਪਏ ਦਾ ਚੂਨਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


Harinder Kaur

Content Editor

Related News