ਮਾਂ ਦੀ ਰਿਟਾਇਰਮੈਂਟ ''ਤੇ ਪੁੱਤ ਨੇ ਇੰਝ ਦਿਖਾਇਆ ਪਿਆਰ ! ਨੋਟਾਂ ''ਚ ਜੜ''ਤੀ ਕਾਰ

Monday, May 04, 2026 - 03:09 PM (IST)

ਮਾਂ ਦੀ ਰਿਟਾਇਰਮੈਂਟ ''ਤੇ ਪੁੱਤ ਨੇ ਇੰਝ ਦਿਖਾਇਆ ਪਿਆਰ ! ਨੋਟਾਂ ''ਚ ਜੜ''ਤੀ ਕਾਰ

ਜੀਂਦ- ਜੀਂਦ ਦੇ ਜੁਲਾਨਾ 'ਚ ਇਕ ਰਿਟਾਇਰਮੈਂਟ ਪਾਰਟੀ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਜੈਜੈਵੰਤੀ ਸਿਹਤ ਕੇਂਦਰ 'ਚ ਤਾਇਨਾਤ ਨਰਸਿੰਗ ਅਫ਼ਸਰ ਸ਼ਾਨ ਦੇਵੀ ਨੇ ਆਪਣੀ ਜ਼ਿੰਦਗੀ ਦੇ ਕਰੀਬ 40 ਸਾਲ ਮਰੀਜ਼ਾਂ ਦੀ ਸੇਵਾ 'ਚ ਲਗਾ ਦਿੱਤੇ। ਜਦੋਂ ਉਨ੍ਹਾਂ ਦੀ ਵਿਦਾਈ ਦਾ ਸਮਾਂ ਆਇਆ ਤਾਂ ਉਨ੍ਹਾਂ ਦੇ ਪੁੱਤ ਨੇ ਕੁਝ ਅਜਿਹਾ 'ਜੁਗਾੜ' ਲਗਾਇਆ ਕਿ ਦੇਖਣ ਵਾਲੇ ਹੈਰਾਨ ਰਹਿ ਗਏ। ਆਮ ਤੌਰ 'ਤੇ ਲੋਕ ਨਵੀਂ ਗੱਡੀ ਨੂੰ ਫੁੱਲਾਂ ਅਤੇ ਰਿਬਨ ਨਾਲ ਸਜਾਉਂਦੇ ਹਨ ਪਰ ਇੱਥੇ ਪੁੱਤ ਨੇ ਆਪਣੀ ਮਾਂ ਨੂੰ ਜੋ ਨਵੀਂ ਕਾਰ ਤੋਹਫ਼ੇ 'ਚ ਦਿੱਤੀ, ਉਸ ਨੂੰ 10-10 ਰੁਪਏ ਦੇ ਨੋਟਾਂ ਨਾਲ ਇੰਝ ਢੱਕਿਆ ਗਿਆ ਸੀ, ਜਿਵੇਂ ਗੱਡੀ ਨੂੰ ਰੁਪਿਆਂ ਦੀ ਚਾਦਰ 'ਚ ਲਪੇਟਿਆ ਹੋਵੇ।

ਜਿਵੇਂ ਹੀ ਸ਼ਾਨ ਦੇਵੀ ਸਿਹਤ ਕੇਂਦਰ 'ਚੋਂ ਬਾਹਰ ਆਈ, ਉਨ੍ਹਾਂ ਦਾ ਸਵਾਗਤ ਕਿਸੇ 'ਰਾਣੀ' ਦੀ ਤਰ੍ਹਾਂ ਹੋਇਆ। ਡਰਾਈਵਰ ਦੇ ਸ਼ੀਸ਼ੇ ਨੂੰ ਛੱਡ ਕੇ ਕਾਰ ਦੇ ਹਰ ਕੋਨੇ 'ਤੇ ਨੋਟ ਚਿਪਕਾਏ ਗਏ ਸਨ ਅੇਤ ਵਿਚ ਮਾਂ ਦੀ ਪਿਆਰੀ ਜਿਹੀ ਤਸਵੀਰ ਲੱਗੀ ਸੀ। ਇਹ ਸਿਰਫ਼ ਇਕ ਮਹਿੰਗਾ ਤੋਹਫ਼ਾ ਨਹੀਂ ਸੀ ਸਗੋਂ ਇਕ ਬੇਟੇ ਦਾ ਆਪਣੀ ਮਾਂ ਦੇ ਸੰਘਰਸ਼ਾਂ ਦੇ ਪ੍ਰਤੀ ਸ਼ਾਹੀ ਸਲਾਮ ਸੀ। ਸ਼ਾਨ ਦੇਵੀ ਨੇ ਦੱਸਿਆ ਕਿ ਉਸ ਨੇ ਆਪਣੇ ਸੁਪਨੇ 'ਚ ਵੀ ਨਹੀਂ ਸੋਚਿਆ ਸੀ ਕਿ ਰਿਟਾਇਰਮੈਂਟ ਦਾ ਦਿਨ ਇੰਨਾ ਯਾਦਗਾਰ ਹੋਵੇਗਾ। ਉਨ੍ਹਾਂ ਅਨੁਸਾਰ,''ਨੂੰਹ-ਪੁੱਤ ਨੇ ਜੋ ਤੋਹਫ਼ਾ ਦਿੱਤਾ, ਉਸ ਨੇ ਤਾਂ ਦਿਲ ਖੁਸ਼ ਕਰ ਦਿੱਤਾ।'' ਆਖ਼ਰ 39 ਸਾਲ ਦੀ ਨੌਕਰੀ ਤੋਂ ਬਾਅਦ ਇਸ ਤੋਂ ਸ਼ਾਨਦਾਰ ਵਿਦਾਈ ਹੋਰ ਕੀ ਹੋ ਸਕਦੀ ਸੀ। ਇਸ ਅਨੋਖੀ ਵਿਦਾਈ ਦਾ ਵੀਡੀਓ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਕੋਈ ਇਸ ਨੂੰ 'ਹਰਿਆਣਵੀ ਸਵੈਗ' ਕਹਿ ਰਿਹਾ ਹੈ ਤਾਂ ਕੋਈ ਬੇਟੇ ਦੀ ਕ੍ਰਿਏਟੀਵਿਟੀ ਦੀ ਤਰੀਫ਼ ਕਰ ਰਿਹਾ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News