ਵਿਗਿਆਨੀਆਂ ਦਾ ਦਾਅਵਾ : ਇਨ੍ਹਾਂ ਲੋਕਾਂ ਨੂੰ ਦੂਜਿਆਂ ਨਾਲੋਂ ਜ਼ਿਆਦਾ ਕੱਟਦੇ ਹਨ ਮੱਛਰ

08/10/2022 5:22:55 PM

ਨਵੀਂ ਦਿੱਲੀ (ਵਾਰਤਾ)- ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਅਜਿਹੇ ਕਈ ਕਾਰਨ ਹਨ ਜਿਨ੍ਹਾਂ ਦੀ ਵਜ੍ਹਾ ਨਾਲ ਮੱਛਰ ਦੂਜੇ ਲੋਕਾਂ ਦੀ ਤੁਲਨਾ 'ਚ ਕਿਸੇ ਇਕ ਵਿਅਕਤੀ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਹਨ। ਨਿਊ ਮੈਕਸੀਕੋ ਸਟੇਟ ਯੂਨੀਵਰਸਿਟੀ ਦੇ ਪਬਲਿਕ ਹੈਲਥ ਦੇ ਪ੍ਰੋਫ਼ੈਸਰ ਡਾ. ਜਗਦੀਸ਼ ਖੁਬਚੰਦਾਨੀ ਅਨੁਸਾਰ ਜੇਕਰ ਘਰ ਵਿਚ 7 ਵਿਅਕਤੀ ਹੋਣ ਤਾਂ ਕਿਸੇ ਇਕ ਵਿਅਕਤੀ ਨੂੰ ਮੱਛਰ ਸਭ ਤੋਂ ਜ਼ਿਆਦਾ ਕੱਟਦੇ ਹਨ ਅਤੇ ਉਸ ਦੇ ਮਲੇਰੀਆ, ਡੇਂਗੂ, ਚਿਕਨਗੁਨੀਆ ਆਦਿ ਵਰਗੀਆਂ ਬੀਮਾਰੀਆਂ ਦੀ ਲਪੇਟ 'ਚ ਆਉਣ ਦਾ ਖ਼ਦਸ਼ਾ ਜ਼ਿਆਦਾ ਹੈ। ਡਾ. ਖੁਬਚੰਦਾਨੀ ਨੇ ਦੱਸਿਆ ਕਿ ਮੱਛਰ ਦੀਆਂ 3500 ਤੋਂ ਵੱਧ ਕਿਸਮਾਂ ਹਨ, ਜਿਨ੍ਹਾਂ 'ਚੋਂ ਕੁਝ ਹੀ ਲੋਕਾਂ ਨੂੰ ਕੱਟਦੀਆਂ ਹਨ। ਖ਼ਾਸ ਗੱਲ ਇਹ ਹੈ ਕਿ ਸਿਰਫ਼ ਮਾਦਾ ਮੱਛਰ ਹੀ ਲੋਕਾਂ ਨੂੰ ਕੱਟਦੇ ਹੈ ਕਿਉਂਕਿ ਉਨ੍ਹਾਂ ਨੂੰ ਆਪਣੇ ਆਂਡੇ ਲਈ ਪ੍ਰੋਟੀਨ ਦੇ ਸਰੋਤ ਵਜੋਂ ਖੂਨ ਦੀ ਲੋੜ ਹੁੰਦੀ ਹੈ। ਐਨੋਫਿਲਜ਼ ਪ੍ਰਜਾਤੀ ਦੇ ਮੱਛਰ ਮਲੇਰੀਆ, ਪੀਲੇ ਬੁਖ਼ਾਰ ਅਤੇ ਡੇਂਗੂ ਕਾਰਨ ਬਣਨ ਵਾਲੇ ਵਿਸ਼ਾਨੂੰਆਂ ਸਮੇਤ ਕਈ ਜਾਨਲੇਵਾ ਬੀਮਾਰੀਆਂ ਲਈ ਜ਼ਿੰਮੇਵਾਰ ਹਨ। ਸਾਲ 1968 ਦੇ ਸ਼ੁਰੂ 'ਚ ਇਕ ਅਧਿਐਨ 'ਚ ਪਾਇਆ ਗਿਆ ਕਿ ਪੀਲੇ ਬੁਖਾਰ ਲਈ ਜ਼ਿੰਮੇਵਾਰ ਮੱਛਰ ਲੈਕਟਿਕ ਐਸਿਡ ਵੱਲ ਬਹੁਤ ਜ਼ਿਆਦਾ ਆਕਰਸ਼ਿਤ ਹੋਏ ਸਨ। ਇਸ ਨੂੰ ਮੱਛਰਾਂ ਲਈ ‘ਸਿਗਨੇਚਰ ਹਿਊਮਨ ਸਲਫ਼ਰ’ ਕਿਹਾ ਗਿਆ ਹੈ। ਕਸਰਤ ਦੌਰਾਨ ਲੈਕਟਿਕ ਐਸਿਡ ਜ਼ਿਆਦਾ ਬਣਦਾ ਹੈ, ਇਸ ਲਈ ਕਸਰਤ ਕਰਨ ਤੋਂ ਬਾਅਦ ਸਾਬਣ ਨਾਲ ਚੰਗੀ ਤਰ੍ਹਾਂ ਇਸ਼ਨਾਨ ਕਰ ਲੈਣਾ ਚਾਹੀਦਾ।

ਇਹ ਵੀ ਪੜ੍ਹੋ : ਮਾਂ-ਪੁੱਤ ਨੇ ਇਕੱਠੇ ਕਲੀਅਰ ਕੀਤੀ PSC ਦੀ ਪ੍ਰੀਖਿਆ, ਮਾਂ ਦੇ ਇਸ ਤਰੀਕੇ ਨਾਲ ਮਿਲੀ ਦੋਵਾਂ ਨੂੰ ਸਫ਼ਲਤਾ

ਉਨ੍ਹਾਂ ਕਿਹਾ,''ਤੁਲਸੀ, ਲੈਵੇਂਡਰ, ਨਿੰਬੂ ਥਾਈਮ ਅਤੇ ਮੈਰੀਗੋਲਡ ਵਰਗੇ ਖੁਸ਼ਬੂਦਾਰ ਪੌਦਿਆਂ ਦੀ ਖੁਸ਼ਬੂ, ਜੋ ਸਾਨੂੰ ਬਹੁਤ ਪਸੰਦ ਹੈ, ਮੱਛਰਾਂ ਨੂੰ ਦੂਰ ਰੱਖਦੀ ਹੈ।" ਉਨ੍ਹਾਂ ਕਿਹਾ ਕਿ ਇਕ ਤੋਂ ਵੱਧ ਅਧਿਐਨਾਂ ਤੋਂ ਪਤਾ ਲੱਗਾ ਹੈ ਕਿ ਮੱਛਰਾਂ ਨੂੰ ਆਕਰਸ਼ਿਤ ਕਰਨ ਅਤੇ ਦੂਰ ਰੱਖਣ 'ਚ ਵਿਅਕਤੀਆਂ ਦਾ ਬਲੱਡ ਗਰੁੱਪ ਵੀ ਜ਼ਿੰਮੇਵਾਰ ਹੈ। ਬਲੱਡ ਗਰੁੱਪ 'ਏ' ਵਾਲੇ ਲੋਕਾਂ ਲਈ ਇਹ ਚੰਗੀ ਖ਼ਬਰ ਹੈ। ਮੱਛਰਾਂ ਨੂੰ ਇਹ ਗਰੁੱਪ ਘੱਟ ਆਕਰਸ਼ਕ ਲੱਗਦਾ ਹੈ ਪਰ ਬਲੱਡ ਗਰੁੱਪ 'ਓ' ਲਈ ਇਹ ਇੰਨਾ ਚੰਗਾ ਨਹੀਂ ਹੈ। ਮੱਛਰ ਇਸ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਗਰੁੱਪ 'ਏ' ਦੇ ਲੋਕਾਂ ਨਾਲੋਂ ਦੁੱਗਣਾ ਜ਼ਿਆਦਾ ਆਕਰਸ਼ਿਤ ਕਰਦੇ ਹਨ ਪਰ 'ਓ' ਗਰੁੱਪ ਵਾਲੇ ਲੋਕਾਂ ਲਈ ਰਾਹਤ ਦੀ ਗੱਲ ਹੈ ਕਿ ਉਹ ਗੰਭੀਰ ਮਲੇਰੀਆ ਦੀ ਲਪੇਟ 'ਚ ਨਹੀਂ ਆਉਂਦੇ ਹਨ। ਇਨ੍ਹਾਂ ਅਧਿਐਨਾਂ 'ਚ ਸਰੀਰ ਦੀ ਗੰਧ, ਸਰੀਰ ਦਾ ਰੰਗ, ਚਮੜੀ ਦਾ ਤਾਪਮਾਨ ਅਤੇ ਬਣਤਰ, ਚਮੜੀ 'ਤੇ ਰਹਿਣ ਵਾਲੇ ਰੋਗਾਣੂ, ਗਰਭ ਅਵਸਥਾ, ਮਨੁੱਖਾਂ ਦੁਆਰਾ ਕੱਢੇ ਜਾਣ ਵਾਲੇ ਕਾਰਬਨ ਡਾਈਆਕਸਾਈਡ, ਅਲਕੋਹਲ ਅਤੇ ਖੁਰਾਕ ਦੀ ਕਿਸਮ ਬਾਰੇ ਚਰਚਾ ਕੀਤੀ ਗਈ ਹੈ। ਕੁੱਲ ਮਿਲਾ ਕੇ, ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਗਰਭਵਤੀ ਔਰਤਾਂ, ਉੱਚ ਸਰੀਰ ਦੇ ਤਾਪਮਾਨ ਵਾਲੇ ਲੋਕ ਅਤੇ ਪਸੀਨੇ ਵਾਲੇ ਲੋਕ, ਚਮੜੀ ਦੇ ਵੱਖ-ਵੱਖ ਰੋਗਾਣੂਆਂ ਦੀ ਮੌਜੂਦਗੀ ਅਤੇ ਗੂੜ੍ਹੇ ਰੰਗ ਦੀ ਚਮੜੀ ਵਾਲੇ ਲੋਕ ਮੱਛਰਾਂ ਨੂੰ ਵਧੇਰੇ ਸੰਵੇਦਨਸ਼ੀਲ ਹੋ ਸਕਦੇ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News