ਮਾਸਕੋ-ਗੋਆ ਫਲਾਈਟ ਨੂੰ ਬੰਬ ਨਾਲ ਉਡਾਣ ਦੀ ਧਮਕੀ, ਉਜ਼ਬੇਕਿਸਤਾਨ ਵੱਲ ਮੋੜਿਆ ਗਿਆ ਜਹਾਜ਼
Saturday, Jan 21, 2023 - 12:07 PM (IST)
ਪਣਜੀ- ਰੂਸ ਦੀ ਰਾਜਧਾਨੀ ਮਾਸਕੋ ਤੋਂ 240 ਯਾਤਰੀਆਂ ਨੂੰ ਲੈ ਕੇ ਗੋਆ ਆ ਰਹੇ ਇਕ ਜਹਾਜ਼ ਨੂੰ ਬੰਬ ਦੀ ਧਮਕੀ ਮਗਰੋਂ ਸ਼ਨੀਵਾਰ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਅਜੁਰ ਏਅਰ ਵਲੋਂ ਸੰਚਾਲਤ ਫਲਾਈਟ ਨੰਬਰ-AZV 2463 ਨੂੰ ਸਵੇਰੇ ਕਰੀਬ ਸਵਾ 4 ਵਜੇ ਦੱਖਣੀ ਗੋਆ ਦੇ ਡਾਬੋਲਿਮ ਹਵਾਈ ਅੱਡੇ 'ਤੇ ਉਤਰਨਾ ਸੀ ਪਰ ਇਸ ਦੇ ਭਾਰਤੀ ਹਵਾਈ ਖੇਤਰ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਇਸ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ।
ਇਹ ਵੀ ਪੜ੍ਹੋ- ਰਾਮ ਰਹੀਮ ਨੂੰ ਮੁੜ ਮਿਲੀ 40 ਦਿਨ ਦੀ ਪੈਰੋਲ, ਸਵਾਤੀ ਮਾਲੀਵਾਲ ਬੋਲੀ- 'ਬੇਸ਼ਰਮੀ ਦੀ ਹੱਦ ਪਾਰ ਹੋ ਗਈ'
ਅਧਿਕਾਰੀ ਮੁਤਾਬਕ ਡਾਬੋਲਿਮ ਹਵਾਈ ਅੱਡੇ ਦੇ ਡਾਇਰੈਕਟਰ ਨੂੰ ਦੇਰ ਰਾਤ 12.30 ਵਜੇ ਇਕ ਈਮੇਲ ਪ੍ਰਾਪਤ ਹੋਈ ਸੀ, ਜਿਸ 'ਚ ਜਹਾਜ਼ 'ਚ ਬੰਬ ਹੋਣ ਦਾ ਜ਼ਿਕਰ ਕੀਤਾ ਗਿਆ ਹੈ। ਇਸ ਤੋਂ ਬਾਅਦ ਜਹਾਜ਼ ਨੂੰ ਉਜ਼ਬੇਕਿਸਤਾਨ ਵੱਲ ਮੋੜ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਮਾਸਕੋ ਤੋਂ ਗੋਆ ਜਾਣ ਵਾਲੀ ਇਕ ਫਲਾਈਟ ਨੂੰ ਬੰਬ ਦੀ ਧਮਕੀ ਮਗਰੋਂ ਗੁਜਰਾਤ ਦੇ ਜਾਮਨਗਰ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਨ ਦੇ ਕਰੀਬ ਦੋ ਹਫ਼ਤੇ ਬਾਅਦ ਵਾਪਰੀ ਹੈ।
ਇਹ ਵੀ ਪੜ੍ਹੋ- ਮਾਲੀਵਾਲ ਨੂੰ ਕਾਰ ਨਾਲ ਘੜੀਸਣ ਦਾ ਮਾਮਲਾ : ਪੁਲਸ ਨੇ ਘਟਨਾ ਦੀ CCTV ਫੁਟੇਜ ਕੀਤੀ ਬਰਾਮਦ