ਪੋਖਰਣ ''ਚ ਟ੍ਰੇਨਿੰਗ ਦੌਰਾਨ ਮੋਰਟਾਰ ਫਟਿਆ, ਬੀ. ਐੱਸ. ਐੱਫ. ਦੇ 3 ਜਵਾਨ ਜ਼ਖਮੀ

Friday, Sep 20, 2024 - 09:22 PM (IST)

ਨੈਸ਼ਨਲ ਡੈਸਕ : ਸ਼ੁੱਕਰਵਾਰ ਨੂੰ ਪੋਖਰਣ ਫੀਲਡ ਫਾਇਰਿੰਗ ਰੇਂਜ ਵਿਚ ਮੋਰਟਾਰ ਫਟਣ ਕਾਰਨ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੇ ਤਿੰਨ ਜਵਾਨ ਜ਼ਖਮੀ ਹੋ ਗਏ। ਪੁਲਸ ਮੁਤਾਬਕ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਜਵਾਨ ਫਾਇਰਿੰਗ ਰੇਂਜ ਵਿਚ ਅਭਿਆਸ ਕਰ ਰਹੇ ਸਨ। ਤਿੰਨੋਂ ਜ਼ਖਮੀ ਫੌਜੀਆਂ ਨੂੰ ਤੁਰੰਤ ਪੋਖਰਣ ਦੇ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਬੀ. ਐੱਸ. ਐੱਫ. ਸੂਤਰਾਂ ਮੁਤਾਬਕ, ਤਿੰਨੋਂ ਜਵਾਨ ਬੀ. ਐੱਸ. ਐੱਫ. ਦੇ ਟ੍ਰੇਨੀ ਸਨ ਅਤੇ ਇਹ ਹਾਦਸਾ ਰੂਟੀਨ ਅਭਿਆਸ ਸੈਸ਼ਨ ਦੌਰਾਨ ਵਾਪਰਿਆ। ਹਸਪਤਾਲ ਪ੍ਰਸ਼ਾਸਨ ਮੁਤਾਬਕ ਜ਼ਖਮੀ ਜਵਾਨਾਂ ਦਾ ਇਲਾਜ ਜਾਰੀ ਹੈ ਅਤੇ ਉਨ੍ਹਾਂ ਦੀ ਹਾਲਤ 'ਤੇ ਨਜ਼ਰ ਰੱਖੀ ਜਾ ਰਹੀ ਹੈ। ਬੀ. ਐੱਸ. ਐੱਫ. ਅਧਿਕਾਰੀਆਂ ਨੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Sandeep Kumar

Content Editor

Related News