ਲਖਨਊ ’ਚ ਸਈ ਨਦੀ ’ਚ 3 ਵਿਅਕਤੀ ਡੁੱਬੇ, ਲਾਸ਼ਾਂ ਬਰਾਮਦ, ਜਾਣੋ ਮਾਮਲਾ

Wednesday, Sep 23, 2026 - 07:47 PM (IST)

ਲਖਨਊ ’ਚ ਸਈ ਨਦੀ ’ਚ 3 ਵਿਅਕਤੀ ਡੁੱਬੇ, ਲਾਸ਼ਾਂ ਬਰਾਮਦ, ਜਾਣੋ ਮਾਮਲਾ

ਲਖਨਊ,  (ਏਜੰਸੀ)-ਲਖਨਊ ਦੇ ਮੋਹਨਲਾਲਗੰਜ ਖੇਤਰ ’ਚ ਸਈ ਨਦੀ ’ਚ ਨਹਾਉਂਦੇ ਸਮੇਂ 3 ਵਿਅਕਤੀ ਡੁੱਬ ਗਏ ਜਿਸ ਤੋਂ ਬਾਅਦ ਮੰਗਲਵਾਰ ਪੂਰੀ ਰਾਤ ਤਲਾਸ਼ੀ ਮੁਹਿੰਮ ਤੋਂ ਬਾਅਦ ਉਨ੍ਹਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਪੁਲਸ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਉਸ ਸਮੇਂ ਵਾਪਰੀ ਜਦੋਂ ਧੀਰਜ (25) ਡੂੰਘੇ ਪਾਣੀ ’ਚ ਚਲਾ ਗਿਆ ਅਤੇ ਡੁੱਬਣ ਲੱਗਾ। ਇਸੇ ਦੌਰਾਨ ਉਸ ਦੇ ਨਾਲ ਗਏ ਹਰੀਪ੍ਰਸਾਦ (40) ਅਤੇ ਪ੍ਰਮੋਦ (23) ਨੇ ਉਸ ਨੂੰ ਬਚਾਉਣ ਲਈ ਨਦੀ ’ਚ ਛਾਲਾਂ ਮਾਰ ਦਿੱਤੀਆਂ ਪਰ ਉਹ ਵੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਗਏ।

ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਬਾਅਦ ਸੂਬਾ ਆਫ਼ਤ ਪ੍ਰਬੰਧਨ ਫੋਰਸ (ਐੱਸ. ਡੀ. ਆਰ. ਐੱਫ਼.), ਪੁਲਸ ਅਤੇ ਗੋਤਾਖੋਰਾਂ ਦੀਆਂ 5 ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਰਾਤ ਭਰ ਮੁਹਿੰਮ ਚਲਾਈ ਗਈ। 2 ਲਾਸ਼ਾਂ ਮੰਗਲਵਾਰ ਦੇਰ ਰਾਤ ਬਰਾਮਦ ਕੀਤੀਆਂ ਗਈਆਂ, ਜਦਕਿ ਤੀਜੀ ਲਾਸ਼ ਬੁੱਧਵਾਰ ਨੂੰ ਬਰਾਮਦ ਕੀਤੀ ਗਈ। ਪੁਲਸ ਨੇ ਕਿਹਾ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


author

Shubam Kumar

Content Editor

Related News