ਮੁਰੈਨਾ 'ਚ ਰੇਤ ਮਾਫੀਆ ਦਾ ਕਹਿਰ
Friday, Sep 07, 2018 - 04:43 PM (IST)

ਮੁਰੈਨਾ— ਜ਼ਿਲੇ ਵਿਚ ਇਕ ਵਾਰ ਫਿਰ ਰੇਤ ਮਾਫੀਆ ਦਾ ਕਹਿਰ ਵਾਪਰਿਆ ਹੈ। ਰੇਤ ਦੀ ਗ਼ੈਰਕਾਨੂੰਨੀ ਢੁਲਾਈ 'ਚ ਲੱਗੀ ਮਾਫੀਆ ਦੀ ਟਰੈਕਟਰ ਟ੍ਰਾਲੀ ਨਾਲ ਡਿਪਟੀ ਰੇਂਜਰ ਸੂਬੇਦਾਰ ਸਿੰਘ ਕੁਸ਼ਵਾਹ ਨੂੰ ਕੁੱਚਲ ਦਿੱਤਾ। ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਸ਼ੁੱਕਰਵਾਰ ਸਵੇਰ ਦੀ ਹੈ। ਡਿੱਪਟੀ ਰੇਂਜਰ ਸੂਬੇਦਾਰ ਸਿੰਘ ਕੁਸ਼ਵਾਹ ਰਾਸ਼ਟਰੀ ਰਾਜ ਮਾਰਗ-3 'ਤੇ ਸਥਿਤ ਫੋਰੈਸਟ ਚੈਕ ਪੋਸਟ 'ਤੇ ਤਾਇਨਾਤ ਸਨ। ਉਹ ਰੋਜ ਦੀ ਤਰ੍ਹਾਂ ਆਪਣੀ ਡਿਊਟੀ ਕਰ ਰਹੇ ਸਨ। ਇਸ ਦੌਰਾਨ ਰੇਤ ਦੀ ਗ਼ੈਰਕਾਨੂੰਨੀ ਖੁਦਾਈ ਕਰ ਕੇ ਮਾਲ ਢੋਹ ਰਹੀ ਟਰੈਕਟਰ ਟ੍ਰਾਲੀ ਨੂੰ ਸੂਬੇਦਾਰ ਸਿੰਘ ਨੇ ਰੋਕਿਆ। ਟਰੈਕਟਰ ਚਾਲਕ ਉਨ੍ਹਾਂ ਨਾਲ ਬਹਿਸ ਕਰਨ ਲੱਗਾ। ਦੋਵਾਂ ਵਿਚਕਾਰ ਬਹਿਸ ਚੱਲ ਹੀ ਰਹੀ ਸੀ ਕਿ ਪਿੱਛੋਂ ਆ ਰਹੇ ਰੇਤ ਮਾਫੀਆ ਦੇ ਦੂਜੇ ਟਰੈਕਟਰ ਨੇ ਸੂਬੇਦਾਰ ਸਿੰਘ ਨੂੰ ਟੱਕਰ ਮਾਰ ਦਿੱਤੀ ਅਤੇ ਫਿਰ ਉੱਥੋਂ ਭੱਜ ਗਿਆ। ਇਸ ਦੌਰਾਨ ਸੂਬੇਦਾਰ ਸਿੰਘ ਦੀ ਮੌਤ ਹੋ ਗਈ। ਮੁਰੈਨਾ ਵਿਚ ਰੇਤ ਮਾਫੀਆ ਲਗਾਤਾਰ ਪ੍ਰਸ਼ਾਸਨ 'ਤੇ ਹਾਵੀ ਹੈ। ਇਸ ਤੋਂ ਪਹਿਲਾਂ ਇੱਥੇ ਆਈ.ਪੀ.ਐੱਸ. ਅਫਸਰ ਨਰਿੰਦਰ ਕੁਮਾਰ ਸਿੰਘ ਸਮੇਤ ਕਈ ਪ੍ਰਬੰਧਕੀ ਅਧਿਕਾਰੀ ਅਤੇ ਵਰਕਰਾਂ ਅਤੇ ਆਮ ਜਨਤਾ ਨੂੰ ਆਪਣਾ ਸ਼ਿਕਾਰ ਬਣਾ ਚੁੱਕਿਆ ਹੈ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।