ਕੋਰੋਨਾ ਲਾਕਡਾਊਨ : ਬੰਦ ਮੰਦਰ ਦੇ ਬਾਹਰ 90 ਤੋਂ ਵੱਧ ਜੋੜਿਆਂ ਨੇ ਰਚਾਇਆ ਵਿਆਹ

01/24/2022 2:36:33 PM

ਕਡਲੂਰ (ਭਾਸ਼ਾ)- ਤਾਮਿਲਨਾਡੂ 'ਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਗਾਏ ਗਏ ਲਾਕਡਾਊਨ 'ਚ ਮੰਦਰ ਬੰਦ ਹੋਣ ਕਾਰਨ 23 ਜਨਵਰੀ ਨੂੰ 90 ਤੋਂ ਵੱਧ ਜੋੜਿਆਂ ਨੇ ਇੱਥੋਂ ਦੇ ਇਕ ਵੈਸ਼ਨਵ ਮੰਦਰ ਦੇ ਬਾਹਰ ਵਿਆਹ ਰਚਾਇਆ। ਮੰਦਰ ਦੇ ਕਾਰਜਕਾਰੀ ਅਧਿਕਾਰੀ ਏ. ਵੀਰਬਥਿਰਨ ਅਤੇ ਪੁਜਾਰੀ ਸੰਘ ਦੇ ਸਕੱਤਰ ਰਥਿਨਾ ਸਬਪਤੀ ਨੇ ਦੱਸਿਆ ਕਿ ਐਤਵਾਰ ਨੂੰ ਪੁਜਾਰੀਆਂ ਨੇ ਇਸ ਲੋਕਪ੍ਰਿਯ ਮੰਦਰ ਦੇ ਸਾਹਮਣੇ ਸੜਕ 'ਤੇ ਘੱਟੋ-ਘੱਟ 91 ਵਿਆਹ ਕਰਵਾਏ। ਸੂਬੇ 'ਚ ਕੋਰੋਨਾ ਸੰਬੰਧੀ ਪਾਬੰਦੀਆਂ ਕਾਰੇ ਸਾਰੇ ਧਾਰਮਿਕ ਸਥਾਨਾਂ ਨੂੰ ਸ਼ੁੱਕਰਵਾਰ, ਸ਼ਨੀਵਾਰ ਅਤੇ ਐਤਵਾਰ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ। 

ਇਹ ਵੀ ਪੜ੍ਹੋ : ਗੱਲਬਾਤ ਅਸਫ਼ਲ ਹੋਣ ’ਤੇ ਰੱਖਿਆ ਮਾਹਰ ਬੋਲੇ- LAC ’ਤੇ ਸਥਿਤੀ ਨਾਜ਼ੁਕ, ਚੀਨ ਨੇ ਸਥਾਈ ਦੁਸ਼ਮਣੀ ਰੱਖੀ 

ਵੀਰਬਥਿਰਨ ਅਤੇ ਸਬਪਤੀ ਨੇ ਦੱਸਿਆ ਕਿ ਐਤਵਾਰ ਨੂੰ ਇਕ ਸ਼ੁੱਭ ਮਹੂਰਤ ਹੋਣ ਕਾਰਨ ਮੰਦਰ ਕੋਲ ਸੜਕ 'ਤੇ ਕੁੱਲ 91 ਵਿਆਹ ਕਰਵਾਏ ਗਏ। ਜ਼ਿਲ੍ਹਾ ਹੈੱਡ ਕੁਆਰਟਰ ਤੋਂ ਕਰੀਬ 12 ਕਿਲੋਮੀਟਰ ਦੂਰ ਸਥਿਤ ਇਸ ਛੋਟੇ ਜਿਹੇ ਕਸਬੇ ਦੇ ਮੰਦਰ 'ਚ ਕੁੱਲ 110 ਵਿਆਹਾਂ ਲਈ ਰਜਿਸਟਰੇਸ਼ਨ ਕਰਵਾਇਆ ਗਿਆ ਸੀ। ਵਿਆਹ ਕਰਵਾਉਣ ਲਈ ਇਹ ਮੰਦਰ ਸੂਬੇ 'ਚ, ਖਾਸ ਕਰ ਕੇ ਕੁੱਡਾਲੋਰ ਅਤੇ ਉਸ ਦੇ ਨੇੜੇ-ਤੇੜੇ ਦੇ ਇਲਾਕਿਆਂ 'ਚ ਕਾਫ਼ੀ ਲੋਕਪ੍ਰਿਯ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੰਦਰ, ਭਗਵਾਨ ਵਿਸ਼ਨੂੰ ਨੂੰ ਸਮਰਪਿਤ 108 'ਦਿਵਿਆ ਦੇਸ਼ਮ' 'ਚੋਂ ਇਕ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਤਾਮਿਲਨਾਡੂ 'ਚ 23 ਜਨਵਰੀ ਨੂੰ ਕੋਰੋਨਾ ਦੇ 30,580 ਨਵੇਂ ਮਾਮਲੇ ਸਾਹਮਣੇ ਆਏ ਸਨ। ਸੂਬੇ 'ਚ ਰਾਤ 10 ਵਜੇ ਤੋਂ ਸਵੇਰੇ 5 ਵਜੇ ਦਰਮਿਆਨ ਰਾਤ ਦਾ ਕਰਫਿਊ ਵੀ ਲਾਗੂ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News