ਲੋਕ ਸਭਾ ''ਚ ਪੈਂਡਿੰਗ ਹਨ 700 ਤੋਂ ਵੱਧ ਨਿੱਜੀ ਬਿੱਲ
Saturday, Nov 18, 2023 - 06:10 PM (IST)
ਨਵੀਂ ਦਿੱਲੀ (ਭਾਸ਼ਾ)- ਲੋਕ ਸਭਾ 'ਚ ਵੱਖ-ਵੱਖ ਮੈਂਬਰਾਂ ਵਲੋਂ ਪੇਸ਼ ਕੀਤੇ ਗਏ 700 ਤੋਂ ਵੱਧ ਨਿੱਜੀ ਬਿੱਲ ਪੈਂਡਿੰਗ ਹਨ। ਪੈਂਡਿੰਗ ਬਿੱਲਾਂ 'ਚੋਂ ਕਈ ਦੰਡ ਪ੍ਰਬੰਧਾਂ ਅਤੇ ਚੋਣ ਕਾਨੂੰਨਾਂ 'ਚ ਸੋਧ ਨਾਲ ਸੰਬੰਧਤ ਹਨ। ਇਨ੍ਹਾਂ 'ਚੋਂ ਕਈ ਬਿੱਲ ਜੂਨ 2019 'ਚ ਪੇਸ਼ ਕੀਤੇ ਗਏ, ਜਦੋਂ ਸੰਸਦੀ ਚੋਣਾਂ ਤੋਂ ਬਾਅਦ ਮੌਜੂਦਾ ਲੋਕ ਸਭਾ ਦਾ ਗਠਨ ਕੀਤਾ ਗਿਆ ਸੀ ਅਤੇ ਕੁਝ ਨੂੰ ਇਸ ਸਾਲ ਅਗਸਤ 'ਚ ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਪੇਸ਼ ਕੀਤਾ ਗਿਆ ਸੀ। ਨਿੱਜੀ ਬਿੱਲ ਉਹ ਹੁੰਦੇ ਹਨ ਜੋ ਸੰਸਦ ਮੈਂਬਰਾਂ ਵਲੋਂ ਆਪਣੀ ਵਿਅਕਤੀਗਤ ਸਮਰੱਥਾ ਦੇ ਅਧੀਨ ਪੇਸ਼ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : PM ਮੋਦੀ ਨੇ 'ਡੀਪਫੇਕ' ਨੂੰ ਦੱਸਿਆ ਵੱਡੀ ਚਿੰਤਾ ਦਾ ਵਿਸ਼ਾ, ਮੀਡੀਆ ਨੂੰ ਕੀਤੀ ਇਹ ਅਪੀਲ
ਸ਼ੁੱਕਰਵਾਰ ਨੂੰ ਜਾਰੀ ਲੋਕਸਭਾ ਬੁਲੇਟਿਨ ਅਨੁਸਾਰ, ਹੇਠਲੇ ਸਦਨ 'ਚ 713 ਅਜਿਹੇ ਬਿੱਲ ਪੈਂਡਿੰਗ ਹਨ। ਇਹ ਬਿੱਲ ਯੂਨੀਫਾਰਮ ਸਿਵਲ ਕੋਡ ਲਿਆਉਣ, ਲਿੰਗ ਸਮਾਨਤਾ, ਜਲਵਾਯੂ ਪਰਿਵਰਤਨ, ਖੇਤੀਬਾੜੀ, ਮੌਜੂਦਾ ਅਪਰਾਧਕ ਅਤੇ ਚੋਣ ਕਾਨੂੰਨਾਂ 'ਚ ਸੋਧ ਅਤੇ ਸੰਵਿਧਾਨਕ ਪ੍ਰਬੰਧਾਂ 'ਚ ਤਬਦੀਲੀ ਵਰਗੇ ਮੁੱਦਿਆਂ ਨਾਲ ਸੰਬੰਧਤ ਹਨ। ਇਕ ਵਾਰ ਜਦੋਂ ਕਿਸੇ ਨਿੱਜੀ ਬਿੱਲ 'ਤੇ ਬਹਿਸ ਖ਼ਤਮ ਹੋ ਜਾਂਦੀ ਹੈ ਤਾਂ ਸੰਬੰਧਤ ਮੰਤਰੀ ਉਸ 'ਚ ਦਖ਼ਲਅੰਦਾਜੀ ਕਰਦੇ ਹੋਏ ਸਰਕਾਰ ਦਾ ਪੱਖ ਰੱਖਦਾ ਹੈ ਅਤੇ ਸੰਬੰਧਤ ਮੈਂਬਰ ਤੋਂ ਇਸ ਨੂੰ ਵਾਪਸ ਲੈਣ ਦੀ ਅਪੀਲ ਕਰਦਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8