ਪਿਛਲੇ ਸਾਲ ਸਵਾ 2 ਲੱਖ ਤੋਂ ਵੱਧ ਲੋਕਾਂ ਨੇ ਛੱਡੀ ਭਾਰਤੀ ਨਾਗਰਿਕਤਾ, ਵਿਦੇਸ਼ ਮੰਤਰੀ ਜੈਸ਼ੰਕਰ ਨੇ ਦਿੱਤੇ ਅੰਕੜੇ

02/09/2023 10:05:04 PM

ਨਵੀਂ ਦਿੱਲੀ: ਸਰਕਾਰ ਵੱਲੋਂ ਵੀਰਵਾਰ ਨੂੰ ਰਾਜਸਭਾ ਵਿਚ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਸਾਲ 2011 ਤੋਂ 16 ਲੱਖ ਤੋਂ ਵੱਧ ਭਾਰਤੀਆਂ ਨੇ ਆਪਣੀ ਭਾਰਤੀ ਨਾਗਰਿਕਤਾ ਛੱਡ ਦਿੱਤੀ ਹੈ। ਇਨ੍ਹਾਂ 'ਚੋਂ ਸੱਭ ਤੋਂ ਵੱਧ 2,25,620 ਭਾਰਤੀ ਅਜਿਹਾ ਹਨ ਜਿਨ੍ਹਾਂ ਨੇ ਪਿਛਲੇ ਸਾਲ ਭਾਰਤੀ ਨਾਗਰਿਕਤਾ ਛੱਡੀ ਹੈ। ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਸੰਸਦ 'ਚ ਹਰਸਿਮਰਤ ਬਾਦਲ ਦੇ ਤਿੱਖੇ ਬੋਲ, ਚੰਡੀਗੜ੍ਹ ਨੂੰ ਲੈ ਕੇ ਕਹੀ ਇਹ ਗੱਲ

ਉਨ੍ਹਾਂ ਨੇ ਸਾਲ ਦਰ ਸਾਲ ਭਾਰਤੀ ਨਾਗਰਿਕਤਾ ਛੱਡਣ ਵਾਲਿਆਂ ਦੀ ਗਿਣਤੀ ਦਾ ਬਿਓਰਾ ਦਿੰਦਿਆਂ ਦੱਸਿਆ ਕਿ 2015 ਤੋਂ 1,31,489 ਜਦਕਿ 2016 ਵਿਚ 141603 ਲੋਕਾਂ ਨੇ ਨਾਗਰਿਕਤਾ ਛੱਡੀ ਅਤੇ 2017 ਵਿਚ 133049 ਲੋਕਾਂ ਨੇ ਨਾਗਰਿਕਤਾ ਛੱਡੀ। ਉਨ੍ਹਾਂ ਮੁਤਾਬਕ 2018 ਵਿਚ ਇਹ ਗਿਣਤੀ 134,561 ਸੀ, ਜਦਕਿ 2019 ਵਿਚ 144,017, 2020 ਵਿਚ 85,256 ਅਤੇ 2021 ਵਿਚ 163,370 ਭਾਰਤੀਆਂ ਨੇ ਆਪਣੀ ਨਾਗਰਿਕਤਾ ਛੱਡ ਦਿੱਤੀ ਸੀ। ਮੰਤਰੀ ਮੁਤਾਬਕ, 2022 ਵਿਚ ਇਹ ਗਿਣਤੀ 2,25,620 ਸੀ। 

ਇਹ ਖ਼ਬਰ ਵੀ ਪੜ੍ਹੋ - ਮੌਲਾਨਾ ਬਰੇਲਵੀ ਦਾ ਅਹਿਮ ਬਿਆਨ, ਕਿਹਾ - "ਭਾਰਤ 'ਚ ਮੁਸਲਮਾਨਾਂ ਨੂੰ ਡਰਨ ਦੀ ਲੋੜ ਨਹੀਂ"

ਜੈਸ਼ੰਕਰ ਨੇ ਕਿਹਾ ਕਿ 2011 ਦੇ ਅੰਕੜੇ 1,22,819 ਸੀ, ਜਦਕਿ 2012 ਵਿਚ ਇਹ 1,20,923, 2013 ਵਿਚ 1,31,405 ਅਤੇ 2014 ਵਿਚ 1,29,328 ਸਨ। ਸਾਲ 2011 ਤੋਂ ਬਾਅਦ ਭਾਰਤੀ ਨਾਗਰਿਕਤਾ ਛੱਡਣ ਵਾਲੇ ਭਾਰਤੀਆਂ ਦੀ ਕੁੱਲ੍ਹ ਗਿਣਤੀ 1663440 ਹੈ। ਜੈਸ਼ੰਕਰ ਨੇ ਉਨ੍ਹਾਂ 135 ਦੇਸ਼ਾਂ ਦੀ ਸੂਚੀ ਵੀ ਮੁਹੱਈਆ ਕਰਵਾਈ ਜਿਨ੍ਹਾਂ ਦੀ ਨਾਗਰਿਕਤਾ ਭਾਰਤੀਆਂ ਨੇ ਹਾਸਲ ਕੀਤੀ ਹੈ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News