ਟੀਕਾ ਬਣਾਉਣ ਲਈ ਹੋਰ ਦਵਾਈ ਕੰਪਨੀਆਂ ਨੂੰ ਦਿੱਤੀ ਜਾਣੀ ਚਾਹੀਦੀ ਹੈ ਮਨਜ਼ੂਰੀ: ਗਡਕਰੀ

05/19/2021 12:36:44 PM

ਨਵੀਂ ਦਿੱਲੀ– ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਸੁਝਾਅ ਦਿੱਤਾ ਕਿ ਕੋਰੋਨਾ ਦੇ ਟੀਕੇ ਦਾ ਉਤਪਾਦ ਵਧਾਉਣ ਲਈ ਕੁਝ ਹੋਰ ਦਵਾਈ ਕੰਪਨੀਆਂ ਨੂੰ ਇਸ ਦੇ ਉਤਪਾਦਨ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ। ਵੀਡੀਓ ਕਾਨਫਰੰਸਿੰਗ ਰਾਹੀਂ ਯੂਨੀਵਰਸਿਟੀਆਂ ਦੇ ਕੁਲਪਤੀਆਂ ਨੂੰ ਸੰਬੋਧਨ ਕਰਦੇ ਹੋਏ ਗਡਕਰੀ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਬਾਰੇ ਅਪੀਲ ਕਰਨਗੇ ਕਿ ਦੇਸ਼ ’ਚ ਜੀਵਨ ਰੱਖਿਅਕ ਦਵਾਈਆਂ ਦਾ ਉਤਪਾਦਨ ਵਧਾਉਣ ਲਈ ਹੋਰ ਦਵਾਈ ਕੰਪਨੀਆਂ ਨੂੰ ਮਨਜ਼ੂਰੀ ਦੇਣ ਲਈ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਇਸ ਵਿਚ ਦਵਾਈ ਦੇ ਪੇਟੈਂਟ ਧਾਰਕ ਨੂੰ ਦੂਜੀਆਂ ਦਵਾਈ ਕੰਪਨੀਆਂ ਦੁਆਰਾ 10 ਫੀਸਦੀ ਰਾਇਲਟੀ ਦੇਣ ਦੀ ਵਿਵਸਥਾ ਕੀਤੀ ਜਾਣੀ ਚਾਹੀਦੀ ਹੈ। 

ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ

ਕੇਂਦਰੀ ਮੰਤਰੀ ਨੇ ਕਿਹਾ ਕਿ ਜੇਕਰ ਟੀਕੇ ਦੀ ਸਪਲਾਈ ਦੇ ਮੁਕਾਬਲੇ ਉਸ ਦੀ ਮੰਗ ਜ਼ਿਆਦਾ ਹੋਵੇਗੀ ਤਾਂ ਇਸ ਨਾਲ ਸਮੱਸਿਆ ਖੜ੍ਹੀ ਹੋਵੇਗੀ। ਇਸ ਲਈ ਇਕ ਕੰਪਨੀ ਦੀ ਬਜਾਏ 10 ਹੋਰ ਕੰਪਨੀਆਂ ਨੂੰ ਟੀਕੇ ਦਾ ਉਤਪਾਦਨ ਕਰਨ ’ਚ ਲਗਾਇਆ ਜਾਣਾ ਚਾਹੀਦਾ ਹੈ। ਇਸ ਲਈ ਟੀਕੇ ਦੇ ਮੂਲ ਪੇਟੈਂਟ ਧਾਰਕ ਕੰਪਨੀ ਨੂੰ ਦੂਜੀਆਂ ਕੰਪਨੀਆਂ ਦੁਆਰਾ 10 ਫੀਸਦੀ ਰਾਇਲਟੀ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। 

ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਹਾਲ ਹੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ ਸੰਬੰਧ ’ਚ ਚਿੱਠੀ ਲਿਖ ਕੇ ਕਿਹਾ ਕਿ ਕੇਂਦਰ ਨੂੰ ਟੀਕਾ ਬਣਾਉਣ ਵਾਲੀਆਂ ਦੋਵਾਂ ਕੰਪਨੀਆਂ ਦਾ ਫਾਰਮੂਲਾ ਦੂਜੀਆਂ ਸਮਰੱਥ ਦਵਾਈ ਨਿਰਮਾਤਾ ਕੰਪਨੀਆਂ ਨੂੰ ਦੇਣਾ ਚਾਹੀਦਾ ਹੈ ਤਾਂ ਜੋ ਟੀਕੇ ਦਾ ਉਤਪਾਦਨ ਵਧਾਇਆ ਜਾ ਸਕੇ। ਮੌਜੂਦਾ ਸਮੇਂ ’ਚ ਦੇਸ਼ ’ਚ ਕੋਰੋਨਾ ਰੋਕੂ ਟੀਕੇ ਦਾ ਉਤਪਾਦਨ ਦੋ ਕੰਪਨੀਆਂ ਕਰ ਰਹੀਆਂ ਹਨ। 

ਇਹ ਵੀ ਪੜ੍ਹੋ– ‘ਕੋਰੋਨਾ ਦੇ ਨਵੇਂ ਮਾਮਲਿਆਂ ’ਚ ਗਿਰਾਵਟ, ਪਰ ਅਜੇ ਖ਼ਤਰੇ ਤੋਂ ਬਾਹਰ ਨਹੀਂ ਆਏ ਸੂਬੇ’

ਪਹਿਲੀ ਭਾਰਤ ਬਾਇਓਟੈੱਕ ਜੋ ਕੋਵੈਕਸੀਨ ਟੀਕਾ ਬਣਾ ਰਹੀ ਹੈ ਅਤੇ ਦੂਜੀ ਸੀਰਮ ਇੰਸਟੀਚਿਊਟ ਆਫ ਇੰਡੀਆ ਜੋ ਕਿ ਕੋਵਿਸ਼ੀਲਡ ਦਾ ਉਤਪਾਦਨ ਕਰ ਰਹੀ ਹੈ। ਕੇਜਰੀਵਾਲ ਨੇ ਕਿਹਾ ਕਿ ਇਨ੍ਹਾਂ ਦੋਵਾਂ ਕੰਪਨੀਆਂ ਨੂੰ ਦੂਜੀਆਂ ਕੰਪਨੀਆਂ ਦੁਆਰਾ ਟੀਕਾ ਉਤਪਾਦਨ ਨਾਲ ਹੋਣ ਵਾਲੇ ਮੁਨਾਫੇ ’ਚੋਂ ਰਾਇਲਟੀ ਦਿੱਤੀ ਜਾ ਸਕਦੀ ਹੈ। ਦੇਸ਼ ’ਚ ਫਿਲਹਾਲ ਤਿੰਨ ਟੀਕਿਆਂ ਨੂੰ ਹੀ ਇਸਤੇਮਾਲ ਦੀ ਮਨਜ਼ੂਰੀ ਮਿਲੀ ਹੈ- ਕੋਵੈਕਸੀਨ, ਕੋਵਿਸ਼ੀਲਡ ਅਤੇ ਸਪੁਤਨਿਕ-ਵੀ। ਡਾ. ਰੈੱਡਮੀ ਲੈਬ ਸਪੁਤਨਿਕ-ਵੀ ਦਾ ਰੂਸ ਤੋਂ ਆਯਾਤ ਕਰ ਰਹੀ ਹੈ। ਫਿਲਹਾਲ ਦੇਸ਼ ’ਚ ਇਸ ਦੀ ਉਪਲੱਬਧਤਾ ਵਿਆਪਕ ਪੱਧਰ ’ਤ ਨਹੀਂ ਹੈ। 

ਇਹ ਵੀ ਪੜ੍ਹੋ– ਇਹ ਹਨ ਦੁਨੀਆ ਦੇ 10 ਸਭ ਤੋਂ ਖ਼ਤਰਨਾਕ ਪਾਸਵਰਡ, ਭੁੱਲ ਕੇ ਵੀ ਨਾ ਕਰੋ ਇਨ੍ਹਾਂ ਦਾ ਇਸਤੇਮਾਲ

ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਗਡਕਰੀ ਨੇ ਕਿਹਾ ਕਿ ਭਾਰਤ ਨੂੰ ਅਜੇ ਵੀ ਦਵਾਈਆਂ ਲਈ ਕੱਚਾ ਮਾਲ ਵਿਦੇਸ਼ਾਂ ਤੋਂ ਮੰਗਵਾਉਣਾ ਪੈਂਦਾ ਹੈ। ਅਸੀਂ ਆਤਮਨਿਰਭਰ ਭਾਰਤ ਬਣਾਉਣਾ ਚਾਹੁੰਦੇ ਹਾਂ। ਭਾਰਤ ਦੇ ਸਾਰੇ ਜ਼ਿਲ੍ਹੇ ਮੈਡੀਕਲ ਆਕਸੀਜਨ ਦੇ ਮਾਮਲੇ ’ਚ ਆਤਮਨਿਰਭਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਿਹਤ ਖੇਤਰ ਇਸ ਸਮੇਂ ਭਾਰੀ ਸੰਕਟ ’ਚੋਂ ਗੁਜ਼ਰ ਰਿਹਾ ਹੈ। ਮਹਾਮਾਰੀ ਦੌਰਾਨ ਸਾਨੂੰ ਹਾਂ-ਪੱਖੀ ਰਵੱਈਆ ਅਪਣਾਉਂਦੇ ਹੋਏ ਆਤਮਵਿਸ਼ਵਾਸ਼ ਨੂੰ ਬਣਾਈ ਰੱਖਣਾ ਚਾਹੀਦਾ ਹੈ। 


Rakesh

Content Editor

Related News