ਹੁਣ ਵਧੇਰੇ ਲੋਕ ਬੈਠ ਸਕਣਗੇ ਸਿਨੇਮਾ ਘਰਾਂ ਵਿਚ ; ਸਵੀਮਿੰਗ ਪੂਰੀ ਤਰ੍ਹਾਂ ਖੁੱਲ੍ਹੇ

01/28/2021 2:52:48 AM

 

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰਾਲਾ ਨੇ ਬੁੱਧਵਾਰ ਨੂੰ ਕੋਵਿਡ-19 ਸਬੰਧੀ ਨਵੇਂ ਦਿਸ਼ਾ-ਨਿਰਦੇਸ਼ਾਂ ਅਧੀਨ ਸਿਨੇਮਾ ਘਰਾਂ ਅਤੇ ਥੀਏਟਰਾਂ ਨੂੰ ਵਧੇਰੇ ਸਮੱਰਥਾ ਨਾਲ ਚਲਾਉਣ ਦੀ ਆਗਿਆ ਦੇ ਦਿੱਤੀ। ਨਾਲ ਹੀ ਸਵੀਮਿੰਗ ਪੁਲਾਂ ਨੂੰ ਵੀ ਸਭ ਲਈ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ। 'ਸਭ ਕੇ ਲੀਏ ਸਭ ਕੁਝ' ਖੋਲ੍ਹਦੇ ਹੋਏ ਕੇਂਦਰ ਦਾ ਇਹ ਨਵਾਂ ਦਿਸ਼ਾ-ਨਿਰਦੇਸ਼ 1 ਫਰਵਰੀ ਤੋਂ ਲਾਗੂ ਹੋਵੇਗਾ। ਇਸ ਮੁਤਾਬਕ ਸੂਬਿਆਂ ਅੰਦਰ ਜਾਂ ਇਕ ਸੂਬੇ ਤੋਂ ਦੂਜੇ ਸੂਬੇ ਤੱਕ ਜਾਣ ਲਈ ਹੁਣ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੋਵੇਗੀ। ਇਸ ਮੰਤਵ ਲਈ ਕਿਸੇ ਤਰ੍ਹਾਂ ਦੀ ਕੋਈ ਆਗਿਆ ਲੈਣ ਦੀ ਲੋੜ ਨਹੀਂ ਹੈ। ਮਨਾਹੀ ਵਾਲੇ ਇਲਾਕਿਆਂ ਦੇ ਬਾਹਰ ਕੁਝ ਨੂੰ ਛੱਡ ਕੇ ਸਭ ਸਰਗਰਮੀਆਂ ਦੀ ਆਗਿਆ ਦੇ ਦਿੱਤੀ ਗਈ ਹੈ। ਮਾਨਕ ਸੰਚਾਲਨ ਪ੍ਰਕਿਰਿਆ ਭਾਵ ਐੱਸ.ਓ.ਪੀ. ਦੀ ਪਾਲਣਾ ਕਰਨੀ ਹੋਵੇਗੀ।

ਸਮਾਜਿਕ, ਧਾਰਮਿਕ, ਖੇਡਾਂ, ਮਨੋਰੰਜਨ, ਵਿੱਦਿਅਕ, ਸੱਭਿਆਚਾਰਕ, ਧਾਰਮਿਕ ਇਕੱਠ ਨੂੰ 50 ਫੀਸਦੀ ਸਮਰੱਥਾ ਨਾਲ ਖੋਲ੍ਹਣ ਦੀ ਆਗਿਆ ਪਹਿਲਾਂ ਤੋਂ ਹੀ ਮਿਲ ਚੁੱਕੀ ਹੈ। ਬੰਦ ਥਾਵਾਂ 'ਤੇ 200 ਵਿਅਕਤੀਆਂ ਦੇ ਜਾਣ ਦੀ ਆਗਿਆ ਹੋਵੇਗੀ।  


Inder Prajapati

Content Editor

Related News