ਖ਼ੁਲਾਸਾ: ਦੇਸ਼ 'ਚ ਐਨਕਾਊਂਟਰ ਤੋਂ ਵੱਧ ਮੌਤਾਂ ਪੁਲਸ ਹਿਰਾਸਤ ਦੌਰਾਨ ਹੋਈਆਂ, ਬਿਹਾਰ ਪਹਿਲੇ ਨੰਬਰ 'ਤੇ

Friday, Aug 05, 2022 - 10:43 AM (IST)

ਖ਼ੁਲਾਸਾ: ਦੇਸ਼ 'ਚ ਐਨਕਾਊਂਟਰ ਤੋਂ ਵੱਧ ਮੌਤਾਂ ਪੁਲਸ ਹਿਰਾਸਤ ਦੌਰਾਨ ਹੋਈਆਂ, ਬਿਹਾਰ ਪਹਿਲੇ ਨੰਬਰ 'ਤੇ

ਨਵੀਂ ਦਿੱਲੀ- ਦੇਸ਼ ਭਰ 'ਚ ਪੁਲਸ ਮੁਕਾਬਲਿਆਂ 'ਚ ਮਾਰੇ ਗਏ ਦੋਸ਼ੀਆਂ ਤੋਂ ਕਿਤੇ ਵੱਧ ਮੌਤਾਂ ਪੁਲਸ ਹਿਰਾਸਤ 'ਚ ਹੋ ਰਹੀਆਂ ਹਨ। ਬੀਤੇ ਸਾਲ ਦੀ ਤੁਲਨਾ 'ਚ ਇਸ ਸਾਲ ਹਿਰਾਸਤ 'ਚ 600 ਤੋਂ ਵੱਧ ਲੋਕ ਮਾਰੇ ਗਏ ਹਨ। ਇਸ ਮਾਮਲੇ 'ਚ ਬਿਹਾਰ ਪਹਿਲੇ ਨੰਬਰ 'ਤੇ ਹੈ। ਪੁਲਸ ਮੁਕਾਬਲੇ 'ਚ ਸਭ ਤੋਂ ਵੱਧ ਮੌਤਾਂ ਜੰਮੂ ਕਸ਼ਮੀਰ 'ਚ ਹੋਈਆਂ ਹਨ। ਇਹ ਖ਼ੁਲਾਸਾ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੀ ਰਿਪੋਰਟ ਤੋਂ ਹੋਇਆ ਹੈ। ਕਮਿਸ਼ਨ ਨੇ ਇਸ ਮੁੱਦੇ 'ਤੇ ਚਿੰਤਾ ਜਤਾਉਂਦੇ ਹੋਏ ਗ੍ਰਹਿ ਮੰਤਰਾਲਾ ਨੂੰ ਇਹ ਰਿਪੋਰਟ ਸੌਂਪੀ ਹੈ। ਰਿਪੋਰਟ 'ਚ ਕਿਸੇ ਵੀ ਦੋਸ਼ੀ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕਰਨ ਦੌਰਾਨ ਮਨੁੱਖੀ ਅਧਿਕਾਰ ਨਾਲ ਸੰਬੰਧਤ ਹੋ ਰਹੀ ਲਾਪਰਵਾਹੀ ਨੂੰ ਸਹੀ ਕਰਨ ਦਾ ਸੁਝਾਅ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲਾ ਦੇ ਅਧਿਕਾਰੀਆਂ ਨੇ ਕਿਹਾ ਕਿ ਕਾਨੂੰਨ ਵਿਵਸਥਾ ਸੂਬਾ ਸਰਕਾਰ ਦਾ ਵਿਸ਼ਾ ਹੈ ਅਤੇ ਉੱਥੇ ਦੀ ਪੁਲਸ ਨੂੰ ਮਨੁੱਖੀ ਅਧਿਕਾਰ ਦੇ ਪ੍ਰਤੀ ਸੰਵੇਦਨਸ਼ੀਲ ਹੋਣ ਦੀ ਐਡਵਾਇਜ਼ਰੀ ਜਾਰੀ ਕੀਤੀ ਜਾਂਦੀ ਰਹੀ ਹੈ। 

ਇਹ ਵੀ ਪੜ੍ਹੋ : ਕਲਰਕ ਦੀ ‘ਲੀਵ’ ਐਪਲੀਕੇਸ਼ਨ ਵਾਇਰਲ, ਲਿਖਿਆ- ਸਾਬ੍ਹ ਛੁੱਟੀ ਦੇ ਦਿਓ, ਰੁੱਸੀ ਪਤਨੀ ਨੂੰ ਮਨਾਉਣ ਸਹੁਰੇ ਜਾਣਾ ਹੈ

ਮਨੁੱਖੀ ਅਧਿਕਾਰ ਕਮਿਸ਼ਨ ਤੋਂ ਗ੍ਰਹਿ ਮੰਤਰਾਲਾ ਨੂੰ ਦਿੱਤੇ ਗਏ ਅੰਕੜਿਆਂ ਅਨੁਸਾਰ 2020-21 'ਚ ਹਿਰਾਸਤ 'ਚ ਮੌਤ ਦੇ ਕੁੱਲ 1940 ਮਾਮਲੇ ਦਰਜ ਹੋਏ ਸਨ, ਜੋ 2021-22 (31 ਮਾਰਚ) 'ਚ ਵੱਧ ਕੇ 2,544 ਹੋ ਗਏ। ਯਾਨੀ ਇਕ ਸਾਲ 'ਚ ਹੀ 604 ਦਾ ਵਾਧਾ ਹੋ ਗਿਆ। ਮੁਕਾਬਲੇ 'ਚ ਮਾਰੇ ਗਏ ਦੋਸ਼ੀਆਂ ਦੀ ਗਿਣਤੀ ਵੀ ਘਟਣ ਦੀ ਜਗ੍ਹਾ ਵਧੀ ਹੈ। 2020-21 'ਚ ਮੁਕਾਬਲੇ 'ਚ ਕੁੱਲ 82 ਦੋਸ਼ੀ ਮਾਰੇ ਗਏ ਸਨ, ਜੋ 2021-22 'ਚ ਵੱਧ ਕੇ 151 ਹੋ ਗਏ। ਮੁਕਾਬਲੇ 'ਚ ਸਭ ਤੋਂ ਵੱਧ ਮੌਤਾਂ ਜੰਮੂ ਕਸ਼ਮੀਰ 'ਚ ਹੋਈਆਂ, ਜਿੱਥੇ 2020-21 'ਚ ਮੁਕਾਬਲੇ 'ਚ 5 ਦੋਸ਼ੀ ਮਾਰੇ ਗਏ ਸਨ, ਜੋ 2021-22 'ਚ ਵੱਧ ਕੇ 45 ਹੋ ਗਏ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News