ਵੱਡੀ ਖ਼ਬਰ: ਸਿੱਧੂ ਮੂਸੇਵਾਲੇ ਨੂੰ ਮਾਰਨ ਵਾਲੇ ਸ਼ੂਟਰ ਦੇ ਭਰਾ ਦਾ Encounter

Saturday, Jul 08, 2023 - 12:11 PM (IST)

ਪਾਨੀਪਤ- ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਯਵਰਤ ਦਾ ਛੋਟਾ ਭਰਾ ਰਾਕੇਸ਼ ਪੁਲਸ ਮੁਕਾਬਲੇ 'ਚ ਢੇਰ ਹੋ ਗਿਆ, ਜਦੋਂ ਕਿ ਇਕ ਹੋਰ ਬਦਮਾਸ਼ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਗੱਡੀ 'ਚ ਤਿੰਨ ਵਿਅਕਤੀ ਸਵਾਰ ਦੱਸੇ ਜਾ ਰਹੇ ਸਨ। ਮ੍ਰਿਤਕ ਦਾ ਭਰਾ ਪ੍ਰਿਯਵਰਤ ਉਰਫ਼ ਫ਼ੌਜੀ ਰੰਗਦਾਰੀ ਦੇ ਮਾਮਲੇ 'ਚ ਦੋਸ਼ੀ ਹੈ। ਬਦਮਾਸ਼ਾਂ ਦੇ ਇਕ ਸਾਥੀ ਬਾਰੇ ਅਜੇ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਪੁਲਸ ਸੂਤਰਾਂ ਅਨੁਸਾਰ, ਕੁਝ ਦਿਨ ਪਹਿਲਾਂ ਬਦਮਾਸ਼ਾਂ ਦੀ ਉਨ੍ਹਾਂ ਦੇ ਆਪਣੇ ਇਕ-2 ਸਾਥੀਆਂ ਨਾਲ ਬਹਿਸ ਹੋ ਗਈ ਸੀ, ਜਿਸ ਕਾਰਨ ਉਨ੍ਹਾਂ 'ਚ ਰੰਜਿਸ਼ ਪੈਦਾ ਹੋ ਗਈ। ਇਸ ਵਿਚ ਬਦਮਾਸ਼ਾਂ ਨੇ ਬਹਿਸ ਦੀ ਜਾਣਕਾਰੀ ਪੁਲਸ ਦੇ ਮੁਖਬਿਰ ਨੂੰ ਦਿੱਤੀ ਅਤੇ ਦੱਸਿਆ ਕਿ ਰਾਕੇਸ਼ ਆਪਣੇ ਸਾਥੀਆਂ ਨਾਲ ਸਮਾਲਖਾ 'ਚ ਹੈ। ਸੀ.ਆਈ.ਏ-ਟੂ ਪਾਨੀਪਤ ਇੰਚਾਰਜ ਵੀਰੇਂਦਰ ਕੁਮਾਰ ਸ਼ੁੱਕਰਵਾਰ ਰਾਤ 8 ਵਜੇ ਦੇ ਕਰੀਬ ਟੀਮ ਨਾਲ ਗਸ਼ਤ ਕਰ ਰਹੇ ਸਨ। ਉਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਇਕ ਗੱਡੀ 'ਚ ਕੁਝ ਸ਼ੱਕੀ ਕਿਸਮ ਦੇ ਲੈਣ ਪਾਨੀਪਤ ਵੱਲ ਆ ਰਹੇ ਹਨ।

PunjabKesari

ਬਦਮਾਸ਼ ਬਿਨਾਂ ਨੰਬਰ ਪਲੇਟ ਦੀ ਸਿਲਵਰ ਗੱਡੀ 'ਚ ਸਵਾਰ ਸਨ। ਸੂਚਨਾ 'ਤੇ ਪੁਲਸ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਜਿਵੇਂ ਹੀ ਉਹ ਨਾਰਾਇਣਾ ਰੋਡ 'ਤੇ ਢੋਡਪੁਰ ਮੋੜ ਕੋਲ ਪਹੁੰਚੇ ਤਾਂ ਬਦਮਾਸ਼ਾਂ ਨੇ ਪੁਲਸ 'ਤੇ ਫਾਇਰਿੰਗ ਕਰਨੀ ਸ਼ੁਰੂ ਕਰ ਦਿੱਤੀ। ਪੁਲਸ ਨੇ ਬਦਮਾਸ਼ਾਂ ਨੂੰ ਸਰੰਡਰ ਕਰਨ ਲਈ ਕਿਹਾ ਪਰ ਬਦਮਾਸ਼ਾਂ ਨੇ ਫਾਇਰਿੰਗ ਚਾਲੂ ਰੱਖੀ। ਇਸੇ ਦੌਰਾਨ ਪੁਲਸ ਵਲੋਂ ਜਵਾਬੀ ਫਾਇਰਿੰਗ 'ਚ 2 ਬਦਮਾਸ਼ਾਂ ਨੂੰ ਗੋਲੀਆਂ ਲੱਗੀਆਂ, ਜਦੋਂ ਕਿ ਤੀਜਾ ਮੌਕੇ 'ਤੇ ਫਰਾਰ ਹੋ ਗਿਆ। ਪੁਲਸ ਦੋਹਾਂ ਬਦਮਾਸ਼ਾਂ ਨੂੰ ਲੈ ਕੇ ਸਿਵਲ ਹਸਪਤਾਲ ਪਹੁੰਚੀ, ਜਿੱਥੇ ਚੈਕਅੱਪ ਤੋਂ ਬਾਅਦ ਇਕ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ, ਜਦੋਂ ਕਿ ਦੂਜੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰਹੋਤਕ ਪੀ.ਜੀ.ਆਈ. ਰੈਫਰ ਕਰ ਦਿੱਤਾ ਗਿਆ। ਪੁਲਸ ਨੂੰ ਮੁਲਜ਼ਮਾਂ ਦੀ ਗੱਡੀ 'ਚੋਂ ਹਥਿਆਰਾਂ ਦਾ ਜ਼ਖੀਰਾ ਬਰਾਮਦ ਹੋਇਆ ਹੈ। ਪੁਲਸ ਸੁਪਰਡੈਂਟ ਨੇ ਦੱਸਿਆ ਕਿ ਰਾਕੇਸ਼ ਉਰਫ਼ ਰਾਕਾ ਦੀ ਮੌਤ ਹੋ ਗਈ। ਅਸੀਂ ਡਾਕਟਰਾਂ ਨੇ ਕਿਹਾ ਹੈ ਕਿ ਰਾਕੇਸ਼ ਦੀਆਂ ਸਾਰੀਆਂ ਸੱਟਾਂ ਦੀ ਬਾਰੀਕੀ ਨਾਲ ਵੀਡੀਓਗ੍ਰਾਫ਼ੀ, ਫੋਟੋਗ੍ਰਾਫ਼ੀ ਕਰਨ। ਪੋਸਟਮਾਰਟਮ ਦੀ ਵੀ ਵੀਡੀਓਗ੍ਰਾਫ਼ੀ ਕਰਵਾਉਣ। ਫਿਲਹਾਲ ਡਾਕਟਰਾਂ ਨੇ ਦੱਸਿਆ ਕਿ ਇਸ ਦੇ ਸਿਰਫ਼ ਪੈਰ 'ਚ ਹੀ ਸੱਟ ਦੇ ਨਿਸ਼ਾਨ ਹਨ। ਇਸ ਤੋਂ ਇਲਾਵਾ ਰਾਕੇਸ਼ ਦੇ ਪੂਰੇ ਸਰੀਰ 'ਤੇ ਕੋਈ ਨਿਸ਼ਾਨ ਨਹੀਂ ਹੈ। ਹੁਣ ਪੋਸਟਮਾਰਟਮ 'ਚ ਵੀ ਕਲੀਅਰ ਹੋਵੇਗਾ ਕਿ ਮੌਤ ਕਿਸ ਕਾਰਨ ਹੋਈ ਹੈ। ਕੀ ਇਹ ਹਾਰਟ ਅਟੈਕ ਜਾਂ ਸਦਮਾ ਹੈ। ਰਾਕੇਸ਼ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਮੁਲਜ਼ਮ ਪ੍ਰਿਯਵਰਤ ਫ਼ੌਜੀ ਦਾ ਭਰਾ ਸੀ। ਸੋਨੂੰ ਖ਼ਿਲਾਫ਼ ਵੀ ਰੰਗਦਾਰੀ ਮੰਗਣ ਦੇ ਕਈ ਮਾਮਲੇ ਦਰਜ ਹਨ।

PunjabKesari


DIsha

Content Editor

Related News