ਸੰਸਦ ’ਚ PM ਮੋਦੀ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦਾ ਹੰਗਾਮਾ, ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ

Monday, Jul 19, 2021 - 12:20 PM (IST)

ਸੰਸਦ ’ਚ PM ਮੋਦੀ ਦੇ ਸੰਬੋਧਨ ਦੌਰਾਨ ਵਿਰੋਧੀ ਧਿਰ ਦਾ ਹੰਗਾਮਾ, ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ

ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਪਹਿਲਾਂ ਦਿਨ ਹੈ, ਜੋ ਕਿ 31 ਅਗਸਤ ਤੱਕ ਚਲੇਗਾ। ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਲੋਕ ਸਭਾ ’ਚ ਭਾਰੀ ਹੰਗਾਮਾ ਹੋਇਆ। ਲੋਕ ਸਭਾ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੀ ਕੈਬਨਿਟ ’ਚ ਸ਼ਾਮਲ ਨਵੇਂ ਮੰਰਤੀਆਂ ਦਾ ਪਰਿਚੈ ਕਰਵਾ ਰਹੇ ਸਨ ਤਾਂ ਇਸ ਦਰਮਿਆਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਭਾਰੀ ਹੰਗਾਮਾ ਸ਼ੁਰੂ ਕਰ ਦਿੱਤਾ। ਤਿੰਨੋਂ ਖੇਤੀ ਕਾਨੂੰਨਾਂ ਨੂੰ ਵਾਪਸ ਲਏ ਜਾਣ ਦੀ ਮੰਗ ਨੂੰ ਲੈ ਕੇ ਰੌਲੇ-ਰੱਪੇ ਦਰਮਿਆਨ ਸਪੀਕਰ ਓਮ ਬਿਰਲਾ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਸਦਨ ਦੀ ਮਰਿਆਦਾ ਨੂੰ ਭੰਗ ਨਾ ਕਰੋ। ਇਸ ਨੂੰ ਨਾ ਤੋੜੋ, ਪਰੰਪਰਾ ਦੀ ਮਰਿਆਦਾ ਘੱਟ ਨਾ ਕਰੋ।

ਇਹ ਵੀ ਪੜ੍ਹੋ: ਮਾਨਸੂਨ ਸੈਸ਼ਨ: PM ਮੋਦੀ ਦੀ ਵਿਰੋਧੀ ਧਿਰ ਨੂੰ ਅਪੀਲ- ਸਵਾਲ ਪੁੱਛੋ ਪਰ ਸਰਕਾਰ ਨੂੰ ਵੀ ਦਿਓ ਜਵਾਬ ਦਾ ਮੌਕਾ

ਇਸ ਦਰਮਿਆਨ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਖੁਸ਼ੀ ਦੀ ਗੱਲ ਹੈ ਕਿ ਕਈ ਦਲਿਤ ਭਰਾ ਮੰਤਰੀ ਬਣੇ ਹਨ। ਸਾਡੇ ਕਈ ਮੰਤਰੀ ਪਿੰਡਾਂ ਤੋਂ ਹਨ ਪਰ ਕੁਝ ਲੋਕਾਂ ਨੂੰ ਇਹ ਰਾਸ ਨਹੀਂ ਆ ਰਿਹਾ ਹੈ। ਜ਼ਿਆਦਾ ਬੀਬੀਆਂ ਐੱਸ. ਸੀ, ਐੱਸ. ਟੀ. ਭਾਈਚਾਰੇ ਤੋਂ ਹਨ। ਮੈਂ ਸੋਚ ਰਿਹਾ ਸੀ ਕਿ ਅੱਜ ਸਦਨ ’ਚ ਉਤਸ਼ਾਹ ਦਾ ਵਾਤਾਵਰਣ ਹੋਵੇਗਾ ਕਿਉਂਕਿ ਸਾਡੀਆਂ ਕਈ ਮਹਿਲਾ ਸੰਸਦ ਮੈਂਬਰ ਮੰਤਰੀ ਬਣੀਆਂ ਹਨ। ਅੱਜ ਮੈਨੂੰ ਖੁਸ਼ੀ ਹੁੰਦੀ ਹੈ ਕਿ ਦਲਿਤ ਭਰਾ, ਆਦਿਵਾਸੀ ਮੰਤਰੀ ਬਣੇ ਹਨ। ਆਰਥਿਕ ਰੂਪ ਤੋਂ ਪਿਛੜੇ, ਹੋਰ ਪਿਛੜੇ ਵਰਗ ਦੇ ਹਨ, ਉਨ੍ਹਾਂ ਨੂੰ ਮੰਤਰੀ ਪਰੀਸ਼ਦ ’ਚ ਮੌਕਾ ਮਿਲਿਆ ਹੈ। ਸ਼ਾਇਦ ਇਹ ਗੱਲ ਕੁਝ ਲੋਕਾਂ ਨੂੰ ਰਾਸ ਨਹੀਂ ਆਉਂਦੀ ਕਿ ਦਲਿਤ ਮਹਿਲਾ, ਕਿਸਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰ ਮੰਤਰੀਆਂ ਦਾ ਸਨਮਾਨ ਕਰਨ। 

ਇਹ ਵੀ ਪੜ੍ਹੋ: ਮਾਨਸੂਨ ਸੈਸ਼ਨ ’ਚ ਕੁੱਲ 31 ਬਿੱਲ ਪਾਸ ਕਰਵਾਏਗੀ ਮੋਦੀ ਸਰਕਾਰ

ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਲੋਕ ਸਭਾ ’ਚ ਸੰਸਦ ਮੈਂਬਰਾਂ ਨੇ ਨਾਅਰੇਬਾਜ਼ੀ ਵੀ ਕੀਤੀ। ਕਿਸਾਨ ਅੰਦੋਲਨ ਅਤੇ ਮਹਿੰਗਾਈ ਦੇ ਮੁੱਦੇ ’ਤੇ ਲੋਕ ਸਭਾ ’ਚ ਨਾਅਰੇਬਾਜ਼ੀ ਕੀਤੀ ਗਈ। ਜਿਸ ਨੂੰ ਲੈ ਕੇ ਪ੍ਰਧਾਨ ਮੰਤਰੀ ਅਤੇ ਰਾਜਨਾਥ ਨੇ ਨਾਰਾਜ਼ਗੀ ਜ਼ਾਹਰ ਕੀਤੀ। ਰਾਜਨਾਥ ਸਿੰਘ ਨੇ ਕਿਹਾ ਕਿ ਪੂਰਾ ਸਦਨ ਪ੍ਰਧਾਨ ਮੰਤਰੀ ਦੀ ਗੱਲ ਸੁਣਦਾ ਹੈ। ਸਦਨ ਮੰਤਰੀ ਪਰੀਸ਼ਦ ਤੋਂ ਜਾਣੂ ਹੁੰਦਾ ਹੈ। ਮੈਂ ਆਪਣੇ 24 ਸਾਲਾਂ ਦੇ ਸੰਸਦੀ ਜੀਵਨ ਵਿਚ ਪਹਿਲੀ ਵਾਰ ਅਜਿਹਾ ਵੇਖਿਆ ਕਿ ਪਰੰਪਰਾ ਤੋੜੀ ਗਈ ਹੈ। ਹੰਗਾਮਾ ਜਾਰੀ ਰਹਿਣ ਕਾਰਨ ਸਪੀਕਰ ਨੇ ਸਦਨ ਦੀ ਕਾਰਵਾਈ ਨੂੰ 2 ਵਜੇ ਤੱਕ ਮੁਲਤਵੀ ਕਰ ਦਿੱਤਾ। 

ਇਹ ਵੀ ਪੜ੍ਹੋ: ਸਿੱਧੂ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ’ਤੇ BJP ਨੇ ਦਿੱਤੀ ਪ੍ਰਤੀਕਿਰਿਆ, ਯਾਦ ਦਿਵਾਏ ਵਾਅਦੇ

ਓਧਰ ਰਾਜ ਸਭਾ ਦੀ ਕਾਰਵਾਈ ਵੀ ਮੁਲਤਵੀ ਕਰ ਦਿੱਤੀ ਗਈ। 12.24 ਵਜੇ ਦੇ ਕਰੀਬ ਸਦਨ ਦੀ ਕਾਰਵਾਈ ਮੁੜ ਸ਼ੁਰੂ ਹੋਵੇਗੀ। ਰਾਜ ਸਭਾ ਵਿਚ ਸੰਸਦ ਮੈਂਬਰਾਂ ਨੇ ਅਦਾਕਾਰ ਦਿਲੀਪ ਕੁਮਾਰ ਅਤੇ ਐਥਲੀਟ ਮਿਲਖਾ ਸਿੰਘ ਸਮੇਤ ਇਸ ਸਾਲ ਜਾਨ ਗੁਆਉਣ ਵਾਲੇ ਸੰਸਦ ਮੈਂਬਰਾਂ ਨੂੰ ਸ਼ਰਧਾਂਜਲੀ ਭੇਟ ਕੀਤੀ।ਦੱਸ ਦੇਈਏ ਕਿ ਸੰਸਦ ਦੇ ਮਾਨਸੂਨ ਸੈਸ਼ਨ ’ਚ ਜਿੱਥੇ ਮੋਦੀ ਸਰਕਾਰ 31 ਬਿੱਲ ਪਾਸ ਕਰਵਾਏਗੀ, ਉੱਥੇ ਹੀ ਵਿਰੋਧੀ ਧਿਰ ਸਰਕਾਰ ਨੂੰ ਜਿੱਥੇ ਕਿਸਾਨ ਅੰਦੋਲਨ, ਮਹਿੰਗਾਈ, ਬੇਰੁਜ਼ਗਾਰੀ ਵਰਗੇ ਮੁੱਦਿਆਂ ’ਤੇ ਘੇਰਨ ਦੀ ਤਿਆਰੀ ’ਚ ਹੈ। ਵਿਰੋਧੀ ਧਿਰ ਦੇ ਹਮਲਿਆਂ ਨੂੰ ਫੇਲ੍ਹ ਕਰਨ ਲਈ ਸਰਕਾਰ ਨੇ ਵੀ ਵੱਡੀ ਯੋਜਨਾ ਬਣਾਈ ਹੈ।


author

Tanu

Content Editor

Related News