ਸੰਸਦ ’ਚ ਹੰਗਾਮਾ ਕਰਨਾ 19 ਸੰਸਦ ਮੈਂਬਰਾਂ ਨੂੰ ਪਿਆ ਭਾਰੀ, ਰਾਜ ਸਭਾ ਤੋਂ ਇਕ ਹਫ਼ਤੇ ਲਈ ਹੋਏ ਮੁਅੱਤਲ

07/26/2022 3:52:24 PM

ਨਵੀਂ ਦਿੱਲੀ– ਸੰਸਦ ਦਾ ਮਾਨਸੂਨ ਸੈਸ਼ਨ ਚੱਲ ਰਿਹਾ ਹੈ। ਹਰ ਵਾਰ ਵਾਂਗ ਇਸ ਵਾਰ ਵੀ ਸੈਸ਼ਨ ਹੰਗਾਮੇਦਾਰ ਹੈ ਪਰ ਇਸ ਵਾਰ ਹੰਗਾਮਾ ਕਰਨਾ ਵਿਰੋਧੀ ਧਿਰ ਦੇ ਕੁਝ ਸੰਸਦ ਮੈਂਬਰਾਂ ਨੂੰ ਭਾਰੀ ਪੈ ਗਿਆ। ਰਾਜ ਸਭਾ ਦੇ 19 ਮੈਂਬਰਾਂ ਨੂੰ ਇਕ ਹਫ਼ਤੇ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਦਰਅਸਲ ਵਿਰੋਧੀ ਧਿਰ ਦੇ ਸੰਸਦ ਮੈਂਬਰ ਸਦਨ ਅੰਦਰ ਮਹਿੰਗਾਈ, ਜੀ. ਐੱਸ. ਟੀ. ਅਤੇ ਜਾਂਚ ਏਜੰਸੀਆਂ ਦੇ ਗਲਤ ਇਸਤੇਮਾਲ ਨੂੰ ਲੈ ਕੇ ਵਿਰੋਧ ਕਰ ਰਹੇ ਸਨ।  ਮਿਲੀ ਜਾਣਕਾਰੀ ਮੁਤਾਬਕ ਰਾਜ ਸਭਾ ਦੇ ਇਹ ਸਾਰੇ ਸੰਸਦ ਮੈਂਬਰ ਸਦਨ ਦੀ ਵੈੱਲ ’ਚ ਪ੍ਰਵੇਸ਼ ਕਰਨ ਅਤੇ ਨਾਅਰੇਬਾਜ਼ੀ ਕਰਨ ਲਈ ਇਕ ਹਫ਼ਤੇ ਲਈ ਮੁਅੱਤਲ ਕੀਤੇ ਗਏ ਹਨ। ਸਰਕਾਰ ਦਾ ਦੋਸ਼ ਹੈ ਕਿ ਵਿਰੋਧੀ ਧਿਰ ਸੰਸਦ ਦੀ ਕਾਰਵਾਈ ਚੱਲਣ ਹੀ ਨਹੀਂ ਦੇ ਰਿਹਾ ਹੈ। ਲਗਾਤਾਰ ਸਦਨ ਦੀ ਕਾਰਵਾਈ ’ਚ ਰੁਕਾਵਟ ਪੈਦਾ ਕੀਤੀ ਜਾ ਰਹੀ ਹੈ।

ਇਨ੍ਹਾਂ ਸੰਸਦ ਮੈਂਬਰਾਂ ਨੂੰ ਕੀਤਾ ਗਿਆ ਮੁਅੱਤਲ

ਰਾਜ ਸਭਾ ’ਚ ਹੰਗਾਮੇ ਨੂੰ ਲੈ ਕੇ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਖ਼ਿਲਾਫ਼ ਕਾਰਵਾਈ ਕੀਤੀ ਗਈ। ਡਿਪਟੀ ਸਪੀਕਰ ਨੇ ਜਿਨ੍ਹਾਂ 19 ਸੰਸਦ ਮੈਂਬਰਾਂ ਨੂੰ ਮੁਅੱਤਲ ਕੀਤਾ ਹੈ, ਉਨ੍ਹਾਂ ਦੇ ਨਾਂ ਹਨ- ਮੌਸਮ ਨੂਰ, ਐੱਲ. ਯਾਦਵ, ਵੀ. ਸਿਵਦਾਸਨ, ਅਬੀਰ ਬਿਸਵਾਸ, ਸੁਸ਼ਮਿਤਾ ਦੇਵ, ਸ਼ਾਂਤਾ ਛੇਤਰੀ, ਮੁਹੰਮਦ ਅਬਦੁੱਲਾ, ਏ.ਏ. ਰਹੀਮ, ਕਨੀਮੋਝੀ, ਡਾ: ਸ਼ਾਂਤਨੂ ਸੇਨ, ਨਦੀਮ-ਉਲ-ਹੱਕ ਅਤੇ ਡੋਲਾ ਸੇਨ। ਹੋਰ ਮੁਅੱਤਲ ਕੀਤੇ ਗਏ ਸੰਸਦ ਮੈਂਬਰਾਂ ਵਿਚ ਆਰ.ਵਾਦਿਰਾਜੂ, ਐਸ. ਕਲਿਆਣਸੁੰਦਰਮ, ਆਰ. ਗਿਰੰਜਨ, ਐਨ.ਆਰ. ਏਲਾਂਗੋ, ਐਮ ਸ਼ਨਮੁਗਮ, ਦਾਮੋਦਰ ਰਾਓ ਦਿਵਾਕੋਂਡਾ ਅਤੇ ਪੀ ਸੰਦੋਸ਼ ਕੁਮਾਰ ਹਨ।

PunjabKesari

ਡਿਪਟੀ ਸਪੀਕਰ ਨੇ ਵਿਖਾਈ ਸੀ ਸਖ਼ਤੀ

ਰਾਜ ਸਭਾ ਵਿਚ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤਾ ਗਿਆ। ਜਿਸ 'ਤੇ ਡਿਪਟੀ ਸਪੀਕਰ ਨੇ ਸਖ਼ਤੀ ਦਿਖਾਉਂਦੇ ਹੋਏ ਕਿਹਾ ਕਿ ਮੈਂ ਸਦਨ ਦੇ ਵੈੱਲ 'ਚ ਨਾਅਰੇਬਾਜ਼ੀ ਕਰਨ ਅਤੇ ਤਾੜੀਆਂ ਮਾਰਨ ਵਾਲੇ ਮੈਂਬਰਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਨਿਯਮਾਂ ਦੇ ਖ਼ਿਲਾਫ਼ ਹੈ। ਡਿਪਟੀ ਸਪੀਕਰ ਨੇ ਹੰਗਾਮਾ ਕਰ ਰਹੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਕਿਰਪਾ ਕਰਕੇ ਆਪਣੀਆਂ ਸੀਟਾਂ 'ਤੇ ਵਾਪਸ ਜਾਓ। ਪੂਰਾ ਦੇਸ਼ ਦੇਖ ਰਿਹਾ ਹੈ ਕਿ ਤੁਸੀਂ ਸਦਨ ਨੂੰ ਚੱਲਣ ਨਹੀਂ ਦੇ ਰਹੇ ਹੋ।
 


Tanu

Content Editor

Related News