ਪੀ. ਐੱਮ. ਮੋਦੀ ਬੋਲੇ- 'ਸਰਹੱਦ 'ਤੇ ਡਟੇ ਫ਼ੌਜ ਦੇ ਜਵਾਨਾਂ ਪਿੱਛੇ ਪੂਰਾ ਦੇਸ਼ ਖੜ੍ਹਾ ਹੈ'

Monday, Sep 14, 2020 - 10:24 AM (IST)

ਪੀ. ਐੱਮ. ਮੋਦੀ ਬੋਲੇ- 'ਸਰਹੱਦ 'ਤੇ ਡਟੇ ਫ਼ੌਜ ਦੇ ਜਵਾਨਾਂ ਪਿੱਛੇ ਪੂਰਾ ਦੇਸ਼ ਖੜ੍ਹਾ ਹੈ'

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਯਾਨੀ ਕਿ ਸੋਮਵਾਰ ਨੂੰ ਸੰਸਦ ਭਵਨ ਕੰਪਲੈਕਸ ਵਿਚ ਕਿਹਾ ਕਿ ਸਰਹੱਦ 'ਤੇ ਡਟੇ ਫ਼ੌਜ ਦੇ ਜਵਾਨਾਂ ਪਿੱਛੇ ਪੂਰਾ ਦੇਸ਼ ਖੜ੍ਹਾ ਹੈ। ਸੰਸਦ ਦੇ ਸੋਮਵਾਰ ਨੂੰ ਸ਼ੁਰੂ ਹੋਏ ਮਾਨਸੂਨ ਸੈਸ਼ਨ ਲਈ ਸੰਸਦ ਭਵਨ ਕੰਪਲੈਕਸ ਪੁੱਜੇ ਮੋਦੀ ਨੇ ਚੀਨ ਨਾਲ ਸਰਹੱਦ 'ਤੇ ਜਾਰੀ ਤਣਾਅ ਦਰਮਿਆਨ ਫ਼ੌਜ ਦੇ ਜਵਾਨਾਂ ਦੀ ਹੌਂਸਲਾ ਅਫਜ਼ਾਈ ਕੀਤੀ। ਉਨ੍ਹਾਂ ਕਿਹਾ ਕਿ ਸਾਡੀ ਫ਼ੌਜ ਦੇ ਵੀਰ ਜਵਾਨ ਸਰਹੱਦ 'ਤੇ ਡਟੇ ਹੋਏ ਹਨ-ਪੂਰੀ ਹਿੰਮਤ, ਜਜ਼ਬੇ ਅਤੇ ਬੁਲੰਦ ਹੌਂਸਲਿਆਂ ਨਾਲ ਤੰਗ ਪਹਾੜੀਆਂ 'ਤੇ ਡਟੇ ਹੋਏ ਹਨ। ਜਿਸ ਵਿਸ਼ਵਾਸ ਨਾਲ ਉਹ ਡਟੇ ਹੋਏ ਹਨ, ਇਸ ਸਦਨ ਅਤੇ ਸੈਸ਼ਨ ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ ਕਿ ਸਦਨ ਦੇ ਸਾਰੇ ਮੈਂਬਰ ਇਕ ਭਾਵ, ਇਕ ਭਾਵਨਾ ਅਤੇ ਇਕ ਸੰਕਲਪ ਨਾਲ ਇਹ ਸੰਦੇਸ਼ ਦੇਣਗੇ ਕਿ ਫ਼ੌਜ ਦੇ ਜਵਾਨਾਂ ਦੇ ਪਿੱਛੇ ਸੰਸਦ ਅਤੇ ਸੰਸਦ ਮੈਂਬਰਾਂ ਦੇ ਮਾਧਿਅਮ ਤੋਂ ਪੂਰਾ ਦੇਸ਼ ਖੜ੍ਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੰਸਦ ਦਾ ਇਹ ਸੈਸ਼ਨ ਖ਼ਾਸ ਵਾਤਾਵਰਣ 'ਚ ਸ਼ੁਰੂ ਹੋਇਆ ਹੈ। ਕੋਰੋਨਾ ਅਤੇ ਜ਼ਿੰਮੇਵਾਰੀ ਦਰਮਿਆਨ ਸਾਰੇ ਸੰਸਦ ਮੈਂਬਰਾਂ ਨੇ ਜ਼ਿੰਮੇਵਾਰੀ ਦਾ ਰਾਹ ਚੁਣਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸੈਸ਼ਨ ਵਿਚ ਕਈ ਮਹੱਤਵਪੂਰਨ ਫ਼ੈਸਲੇ ਹੋਣਗੇ। ਕਈ ਵਿਸ਼ਿਆਂ 'ਤੇ ਚਰਚਾ ਹੋਵੇਗੀ। ਲੋਕ ਸਭਾ ਵਿਚ ਜਿੰਨੀ ਜ਼ਿਆਦਾ ਚਰਚਾ, ਓਨਾ ਹੀ ਸਦਨ ਅਤੇ ਦੇਸ਼ ਨੂੰ ਲਾਭ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਹੈ ਕਿ ਸਾਰੇ ਸੰਸਦ ਮੈਂਬਰ ਮਿਲ ਕੇ ਇਸ ਵਾਰ ਵੀ ਇਸ ਮਹਾਨ ਪਰੰਪਰਾ ਨੂੰ ਵਧੀਆ ਕਰਨਗੇ। ਮੋਦੀ ਨੇ ਕਿਹਾ ਕਿ ਕੋਰੋਨਾ ਦੀ ਸਥਿਤੀ ਵਿਚ ਜਿਨ੍ਹੀ ਚੌਕਸੀ ਬਾਰੇ ਸੂਚਿਤ ਕੀਤਾ ਗਿਆ ਹੈ, ਉਨ੍ਹਾਂ ਦਾ ਸਾਰਿਆਂ ਨੂੰ ਪਾਲਣ ਕਰਨਾ ਹੈ। ਉਨ੍ਹਾਂ ਨੇ ਆਸ ਜ਼ਾਹਰ ਕੀਤੀ ਕਿ ਛੇਤੀ ਤੋਂ ਛੇਤੀ ਦੁਨੀਆ ਦੇ ਕਿਸੇ ਵੀ ਕੋਨੇ ਤੋਂ ਟੀਕਾ ਉਪਲੱਬਧ ਹੋਵੇ ਅਤੇ ਸਾਡੇ ਵਿਗਿਆਨਕ ਛੇਤੀ ਟੀਕਾ ਬਣਾਉਣ ਵਿਚ ਸਫਲ ਹੋਣ। ਦੱਸਣਯੋਗ ਹੈ ਕਿ ਸੰਸਦ ਦਾ ਮਾਨਸੂਨ ਸੈਸ਼ਨ 14 ਸਤੰਬਰ ਤੋਂ 1 ਅਕਤੂਬਰ ਤੱਕ ਚਲੇਗਾ। ਇਸ ਵਿਚ ਕੋਰੋਨਾ ਵਾਇਰਸ ਪ੍ਰੋਟੋਕਾਲ ਦਾ ਖਾਸ ਧਿਆਨ ਰੱਖਿਆ ਗਿਆ ਹੈ। ਇਸ ਸੈਸ਼ਨ ਦੌਰਾਨ ਕੋਈ ਵੀ ਛੁੱਟੀ ਨਹੀਂ ਹੋਵੇਗੀ।


author

Tanu

Content Editor

Related News