IMD Alert: ਅਗਲੇ 7 ਦਿਨਾਂ 'ਚ 15 ਤੋਂ ਵਧੇਰੇ ਸੂਬਿਆਂ 'ਚ ਹਲਕੀ ਤੋਂ ਭਾਰੀ ਬਰਸਾਤ ਦਾ ਅਲਰਟ
Sunday, Aug 11, 2024 - 12:35 PM (IST)
ਨੈਸ਼ਨਲ ਡੈਸਕ : ਮੌਸਮ ਵਿਭਾਗ (IMD) ਨੇ ਅਗਲੇ ਸੱਤ ਦਿਨਾਂ 'ਚ 15 ਤੋਂ ਵੱਧ ਰਾਜਾਂ 'ਚ ਦਰਮਿਆਨੀ ਤੋਂ ਭਾਰੀ ਬਾਰਿਸ਼ ਦਾ ਅਲਰਟ ਜਾਰੀ ਕੀਤਾ ਹੈ। ਆਈਐੱਮਡੀ ਦੇ ਅਨੁਸਾਰ, ਮੌਨਸੂਨ ਟਰਫਲਾਈਨ ਮੱਧ ਸਮੁੰਦਰ ਦੀ ਉਚਾਈ ਦੇ ਆਮ ਪੱਧਰ 'ਤੇ ਬਣੀ ਹੋਈ ਹੈ ਅਤੇ ਅਗਲੇ 4 ਤੋਂ 5 ਦਿਨਾਂ ਦੌਰਾਨ ਇਸ ਦੇ ਬਣੇ ਰਹਿਣ ਦੀ ਉਮੀਦ ਹੈ। ਇਹ ਟਰਫਲਾਈਨ ਰਾਜਸਥਾਨ ਦੇ ਬੀਕਾਨੇਰ, ਹਰਿਆਣਾ ਦੇ ਰੋਹਤਕ ਦੇ ਨਾਲ-ਨਾਲ ਫਤਿਹਗੜ੍ਹ, ਚੁਰਕ, ਪੁਰੂਲੀਆ, ਕੋਟਾਂਈ ਤੋਂ ਲੰਘ ਰਹੀ ਹੈ। ਇਹ ਅਨੁਮਾਨ ਲਗਾਇਆ ਗਿਆ ਹੈ ਕਿ 11 ਤੋਂ 16 ਅਗਸਤ ਦੇ ਦੌਰਾਨ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਰਾਜਸਥਾਨ, ਪੂਰਬੀ ਉੱਤਰ ਪ੍ਰਦੇਸ਼ ਵਿੱਚ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਦੇ ਨਾਲ ਹਲਕੀ/ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 10 ਤੋਂ 14 ਅਗਸਤ ਦੌਰਾਨ ਪੂਰਬੀ ਰਾਜਸਥਾਨ ਦੇ ਵੱਖ-ਵੱਖ ਥਾਵਾਂ 'ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। 11 ਅਗਸਤ ਅਤੇ 14-16 ਅਗਸਤ ਦੌਰਾਨ ਜੰਮੂ-ਕਸ਼ਮੀਰ, ਪੱਛਮੀ ਉੱਤਰ ਪ੍ਰਦੇਸ਼, 11 ਅਗਸਤ ਨੂੰ ਪੰਜਾਬ ਅਤੇ 11 ਅਤੇ 14 ਅਗਸਤ ਨੂੰ ਹਰਿਆਣਾ-ਚੰਡੀਗੜ੍ਹ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਉੱਤਰਾਖੰਡ 'ਚ 11 ਅਗਸਤ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੂਰਬੀ ਮੱਧ ਪ੍ਰਦੇਸ਼, ਕੋਂਕਣ, ਗੋਆ ਅਤੇ ਮੱਧ ਮਹਾਰਾਸ਼ਟਰ ਵਿੱਚ 11 ਅਗਸਤ ਨੂੰ ਹਲਕੀ ਅਤੇ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਅਤੇ ਕੁਝ ਥਾਵਾਂ 'ਤੇ ਭਾਰੀ ਬਾਰਿਸ਼ ਹੋ ਸਕਦੀ ਹੈ।
ਪੂਰਬੀ ਤੋਂ ਦੱਖਣੀ ਭਾਰਤ ਤੱਕ ਬੱਦਲ ਰਹਿਣਗੇ ਮਿਹਰਬਾਨ
11 ਤੋਂ 16 ਅਗਸਤ ਦੇ ਦੌਰਾਨ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ, ਨਾਗਾਲੈਂਡ, ਮਣੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ 'ਚ ਅਲੱਗ-ਥਲੱਗ ਭਾਰੀ ਬਾਰਿਸ਼ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦੀ ਸੰਭਾਵਨਾ ਹੈ। ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ ਵਿੱਚ 15 ਅਤੇ 16 ਅਗਸਤ ਨੂੰ ਹਲਕੀ ਬਾਰਿਸ਼, 14 ਤੋਂ 16 ਅਗਸਤ ਦੌਰਾਨ ਗੰਗਾ ਦੇ ਮੈਦਾਨੀ ਇਲਾਕਿਆਂ ਪੱਛਮੀ ਬੰਗਾਲ, ਝਾਰਖੰਡ, ਉੜੀਸਾ ਅਤੇ 11-13 ਅਗਸਤ ਦੌਰਾਨ ਬਿਹਾਰ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ 15 ਅਗਸਤ ਨੂੰ ਅਰੁਣਾਚਲ ਪ੍ਰਦੇਸ਼, 11, 15 ਅਤੇ 16 ਅਗਸਤ ਨੂੰ ਅਸਾਮ ਅਤੇ ਮੇਘਾਲਿਆ, 11 ਅਤੇ 14 ਅਗਸਤ ਨੂੰ ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਵੱਖ-ਵੱਖ ਥਾਵਾਂ 'ਤੇ ਬਹੁਤ ਜ਼ਿਆਦਾ ਬਾਰਿਸ਼ ਤੇ ਬਿਹਾਰ 'ਚ 11 ਤੋਂ ਭਾਰੀ ਮੀਂਗ ਪੈਣ ਦੀ ਸੰਭਾਵਨਾ ਹੈ। 14 ਅਗਸਤ ਦੇ ਦੌਰਾਨ, ਤਾਮਿਲਨਾਡੂ, ਕੇਰਲਾ ਅਤੇ ਮਹੇ ਵਿੱਚ ਅਲੱਗ-ਥਲੱਗ ਥਾਵਾਂ 'ਤੇ ਭਾਰੀ ਮੀਂਹ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਆਂਧਰਾ ਪ੍ਰਦੇਸ਼ ਦੇ ਰਾਇਲਸੀਮਾ 'ਚ 14 ਅਤੇ 15 ਅਗਸਤ ਨੂੰ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 11 ਤੋਂ 13 ਅਗਸਤ ਦੇ ਦੌਰਾਨ ਤਾਮਿਲਨਾਡੂ, ਕੇਰਲਾ ਅਤੇ ਮਹੇ ਵਿੱਚ ਅਲੱਗ-ਥਲੱਗ ਥਾਵਾਂ 'ਤੇ ਬਹੁਤ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਔਰੇਂਜ ਅਲਰਟ - ਪੱਛਮੀ ਮੱਧ ਪ੍ਰਦੇਸ਼, ਪੂਰਬੀ ਰਾਜਸਥਾਨ, ਅਸਾਮ, ਸਿੱਕਮ, ਅਰੁਣਾਚਲ ਪ੍ਰਦੇਸ਼ ਵਿੱਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਯੈਲੋ ਅਲਰਟ - ਓਡੀਸ਼ਾ, ਆਂਧਰਾ ਪ੍ਰਦੇਸ਼, ਤੇਲੰਗਾਨਾ ਅਤੇ ਪੱਛਮੀ ਮਹਾਰਾਸ਼ਟਰ ਦੇ ਕੁਝ ਖੇਤਰਾਂ ਨੂੰ ਛੱਡ ਕੇ ਪੂਰੇ ਦੇਸ਼ ਵਿੱਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।