ਸੀਨੀਅਰ ਵਕੀਲ ਮੋਨਿਕਾ ਕੋਹਲੀ ਜੰਮੂ ਕਸ਼ਮੀਰ ਹਾਈ ਕੋਰਟ 'ਚ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ

Monday, Oct 03, 2022 - 03:14 PM (IST)

ਸੀਨੀਅਰ ਵਕੀਲ ਮੋਨਿਕਾ ਕੋਹਲੀ ਜੰਮੂ ਕਸ਼ਮੀਰ ਹਾਈ ਕੋਰਟ 'ਚ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ

ਜੰਮੂ (ਭਾਸ਼ਾ)- ਸੀਨੀਅਰ ਵਕੀਲ ਮੋਨਿਕਾ ਕੋਹਲੀ ਨੂੰ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ ਦੀ ਜੰਮੂ ਸ਼ਾਖਾ ਦੀ ਐਡੀਸ਼ਨਲ ਐਡਵੋਕੇਟ ਜਨਰਲ ਨਿਯੁਕਤ ਕੀਤਾ ਗਿਆ ਹੈ। ਇਸ ਸਬੰਧੀ ਜੰਮੂ-ਕਸ਼ਮੀਰ ਪ੍ਰਸ਼ਾਸਨ ਵੱਲੋਂ ਹੁਕਮ ਜਾਰੀ ਕੀਤਾ ਗਿਆ ਹੈ। ਕਾਨੂੰਨ ਅਤੇ ਸੰਸਦੀ ਮਾਮਲਿਆਂ ਦੇ ਵਿਭਾਗ (ਨਿਆਂਇਕ ਪ੍ਰਸ਼ਾਸਨ ਸੈਕਸ਼ਨ) ਦੇ ਸਕੱਤਰ ਅਚਲ ਸੇਠੀ ਦੁਆਰਾ ਜਾਰੀ ਆਦੇਸ਼ 'ਚ ਕਿਹਾ ਗਿਆ ਹੈ ਕਿ ਕੋਹਲੀ ਦੀ ਨਿਯੁਕਤੀ ਇਕ ਸਾਲ ਦੀ ਮਿਆਦ ਲਈ ਹੈ, ਜਿਸ ਨੂੰ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਦਿੱਲੀ ’ਚ ਮਨੁੱਖੀ ਬਲੀ ਦੇ ਨਾਂ ’ਤੇ 6 ਸਾਲ ਦੇ ਮਾਸੂਮ ਦਾ ਕਤਲ, 2 ਗ੍ਰਿਫ਼ਤਾਰ

ਜੰਮੂ ਕਸ਼ਮੀਰ ਹਾਈ ਕੋਰਟ 'ਚ ਅਪ੍ਰੈਲ 1999 ਤੋਂ ਵਕਾਲਤ ਕਰ ਰਹੀ ਕੋਹਲੀ ਹਾਈ ਕੋਰਟ 'ਚ ਅਦਾਲਤ 'ਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਦੀ ਸਥਾਈ ਵਕੀਲ ਹੈ ਅਤੇ ਅੱਤਵਾਦ ਨਾਲ ਜੁੜੇ ਕਈ ਅਹਿਮ ਮਾਮਲਿਆਂ ਨੂੰ ਦੇਖ ਰਹੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News