ਛੇੜਛਾੜ ਤੋਂ ਪਰੇਸ਼ਾਨ ਵਿਦਿਆਰਥਣ ਨੇ ਕੀਤੀ ਆਤਮ-ਹੱਤਿਆ
Tuesday, Oct 17, 2017 - 04:41 PM (IST)

ਸ਼ਾਹਜਹਾਂਪੁਰ— ਯੋਗੀ ਸਰਕਾਰ ਦੀ ਐਂਟੀ ਰੋਮਿਓ ਰਕਵਾਡ ਛੇੜਛਾੜ ਦੀ ਘਟਨਾ ਨੂੰ ਰੋਕਣ 'ਚ ਨਾਕਾਮ ਦਿੱਖ ਰਹੀ ਹੈ। ਜਿਸ ਦੇ ਚੱਲਦੇ ਯੂ.ਪੀ ਦੇ ਸ਼ਾਹਜਹਾਂਪੁਰ 'ਚ ਲਗਾਤਰ ਛੇੜਛਾੜ ਤੋਂ ਪਰੇਸ਼ਾਨ 11ਵੀਂ ਦੀ ਵਿਦਿਆਰਥਣ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਪਰਿਵਾਰਕ ਮੈਬਰਾਂ ਮੁਤਾਬਕ ਪੁਲਸ ਨੇ ਇਸ ਮਾਮਲੇ ਦੀ ਕੋਈ ਗੰਭੀਰਤਾ ਨਹੀਂ ਦਿਖਾਈ ਹੈ। ਜਿਸ 'ਤੇ ਬੇਟੀ ਨੇ ਇਹ ਕਦਮ ਚੁੱਕਿਆ ਹੈ। ਵਿਅਕਤੀ ਵਿਦਿਆਰਥਣ ਨੂੰ ਸਕੂਲ ਆਉਂਦੇ-ਜਾਂਦੇ ਲਗਾਤਾਰ ਪਰੇਸ਼ਾਨ ਕਰਦਾ ਸੀ। ਪੁਲਸ ਦਾ ਬਿਆਨ ਹੋਰ ਵੀ ਹੈਰਾਨ 'ਚ ਪਾਉਣ ਵਾਲਾ ਹੈ। ਪੁਲਸ ਮੁਤਾਬਕ ਉਨ੍ਹਾਂ ਨੂੰ ਛੇੜਛਾੜ ਕਰਨ ਵਰਗੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਜੇਕਰ ਸ਼ਿਕਾਇਤ ਮਿਲੇਗੀ ਤਾਂ ਉਸੀ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਘਟਨਾ ਥਾਣਾ ਤਿਲਹਰ ਦੇ ਫਤੇਪੁਰ ਪਿੰਡ ਦੀ ਹੈ। ਜਿੱਥੋਂ ਦੀ ਰਹਿਣ ਵਾਲੀ 11ਵੀਂ ਦੀ ਵਿਦਿਆਰਥਣ ਆਰਤੀ ਪੁੱਤਰੀ ਨਰੇਸ਼ ਪਾਲ ਪਿੰਡ ਤੋਂ 3 ਕਿਲੋਮੀਟਰ ਦੁਰ ਇਕ ਸਕੂਲ 'ਚ ਪੜ੍ਹ ਰਹੀ ਸੀ। ਪਿਤਾ ਮਿਹਨਤ ਮਜ਼ਦੂਰੀ ਕਰਦੇ ਹਨ। ਮ੍ਰਿਤਕ ਵਿਦਿਆਰਥਣ ਦੇ ਭਰਾ ਪ੍ਰਮੋਦ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਗੁਆਂਢੀ ਪਿੰਡ ਦਾ ਰਹਿਣ ਵਾਲਾ ਨਵੀਨ ਉਸ ਨੂੰ ਸਕੂਲ ਆਉਂਦੇ-ਜਾਂਦੇ ਸਮੇਂ ਉਸ ਨਾਲ ਛੇੜਛਾੜ ਕਰਦਾ ਸੀ। ਉਸ ਦੀ ਭੈਣ ਨੇ ਪਰੇਸ਼ਾਨ ਹੋ ਕੇ ਉਸ ਦੀ ਸ਼ਿਕਾਇਤ ਆਪਣੇ ਘਰਦਿਆਂ ਨੂੰ ਕੀਤੀ ਪਰ ਇਸ ਦੇ ਬਾਵਜੂਦ ਨਵੀਨ ਉਸ ਨਾਲ ਛੇੜਛਾੜ ਕਰਦਾ ਰਿਹਾ। 2 ਦਿਨ ਪਹਿਲੇ ਨਵੀਨ ਨੇ ਵਿਦਿਆਰਥਣ ਦੀ ਸਾਈਕਲ ਰੋਕ ਲਈ ਅਤੇ ਉਸ ਨੂੰ ਧਮਕਾਇਆ।
ਵਿਦਿਆਰਥਣ ਦੀ ਸ਼ਿਕਾਇਤ 'ਤੇ ਪੁਲਸ ਨੇ ਵਿਅਕਤੀ ਨੂੰ ਮੌਕੇ 'ਤੇ ਫੜ ਲਿਆ ਪਰ ਬਿਨਾਂ ਕੋਈ ਕਾਰਵਾਈ ਨਾਲ ਉਸ ਨੂੰ ਛੱਡ ਦਿੱਤਾ। ਵਿਦਿਆਰਥਣ ਦੋਸ਼ੀ ਵਿਅਕਤੀ ਤੋਂ ਇੰਨਾ ਜ਼ਿਆਦਾ ਪਰੇਸ਼ਾਨ ਸੀ ਕਿ ਉਸ ਨੇ ਫਾਹਾ ਲਗਾ ਕੇ ਆਤਮ-ਹੱਤਿਆ ਕਰ ਲਈ। ਵਿਦਿਆਰਥਣ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਛੇੜਛਾੜ ਵਰਗੀ ਘਟਨਾ ਤੋਂ ਇਨਕਾਰ ਕਰ ਰਹੀ ਹੈ। ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।