ਭਾਗਵਤ ਨੇ ਅਦਨਾਨ ਸਾਮੀ ਨਾਲ ਕੀਤਾ ਭੋਜਨ, ਵਿਰੋਧੀਆਂ ਨੇ ਕੀਤੀ ਆਲੋਚਨਾ

Tuesday, Feb 10, 2026 - 10:20 AM (IST)

ਭਾਗਵਤ ਨੇ ਅਦਨਾਨ ਸਾਮੀ ਨਾਲ ਕੀਤਾ ਭੋਜਨ, ਵਿਰੋਧੀਆਂ ਨੇ ਕੀਤੀ ਆਲੋਚਨਾ

ਮੁੰਬਈ- ਵਿਰੋਧੀ ਕਾਂਗਰਸ ਅਤੇ ਸ਼ਿਵ ਸੈਨਾ (ਯੂ. ਬੀ. ਟੀ.) ਨੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਮੁਖੀ ਮੋਹਨ ਭਾਗਵਤ ਦੇ ਗਾਇਕ ਤੇ ਸੰਗੀਤਕਾਰ ਅਦਨਾਨ ਸਾਮੀ ਨਾਲ ਭੋਜਨ ਕਰਨ ਦੀ ਸੋਮਵਾਰ ਨੂੰ ਸਖਤ ਆਲੋਚਨਾ ਕੀਤੀ। ਕਾਂਗਰਸ ਨੇ ਦੋਸ਼ ਲਾਇਆ ਕਿ ਇਹ ‘ਰਾਸ਼ਟਰ-ਵਿਰੋਧੀ’ ਕਾਰਵਾਈ ਦੇ ਬਰਾਬਰ ਹੈ। ਕਾਂਗਰਸ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਅਦਨਾਨ ਸਾਮੀ ਦੇ ਪਿਤਾ ਅਰਸ਼ਦ ਸਾਮੀ ਖਾਨ ਪਾਕਿਸਤਾਨੀ ਹਵਾਈ ਫੌਜ ’ਚ ਪਾਇਲਟ ਸਨ, ਜੋ 1965 ਦੇ ਭਾਰਤ-ਪਾਕਿਸਤਾਨ ਯੁੱਧ ’ਚ ਪਠਾਨਕੋਟ ਹਵਾਈ ਅੱਡੇ ’ਤੇ ਕੀਤੇ ਗਏ ਹਮਲੇ ’ਚ ਸ਼ਾਮਲ ਸਨ।

ਅਦਨਾਨ ਸਾਮੀ ਅਤੇ ਬਾਲੀਵੁੱਡ ਕਲਾਕਾਰ ਸਲਮਾਨ ਖਾਨ, ਵਿੱਕੀ ਕੌਸ਼ਲ, ਰਵੀਨਾ ਟੰਡਨ ਅਤੇ ਸ਼ਿਲਪਾ ਸ਼ੈੱਟੀ ਸਮੇਤ ਕਈ ਹੋਰ ਹਸਤੀਆਂ ਨੇ ਸੰਘ ਦਾ ਸ਼ਤਾਬਦੀ ਵਰ੍ਹਾ ਮਨਾਉਣ ਲਈ ਹਫਤੇ ਦੇ ਅਖੀਰ ਦੌਰਾਨ ਮੁੰਬਈ ’ਚ ਆਯੋਜਿਤ ਦੋ ਦਿਨਾ ਪ੍ਰੋਗਰਾਮ ’ਚ ਹਿੱਸਾ ਲਿਆ। ਸ਼ਿਵ ਸੈਨਾ (ਯੂ. ਬੀ. ਟੀ.) ਸੰਸਦ ਮੈਂਬਰ ਸੰਜੇ ਰਾਊਤ ਨੇ ਸਵਾਲ ਕੀਤਾ ਕਿ ਸੰਘ ਸਾਮੀ ਨਾਲ ਭੋਜਨ ਸਾਂਝਾ ਕਰ ਕੇ ਦੇਸ਼ ਨੂੰ ਕੀ ਪ੍ਰੇਰਣਾ ਦੇ ਰਿਹਾ ਹੈ। ਰਾਊਤ ਨੇ ਕਿਸੇ ਦਾ ਨਾਂ ਲਏ ਬਿਨਾਂ ਕਿਹਾ ਕਿ ਆਰਥਿਕ ਅਪਰਾਧ ਦੇ ਮਾਮਲੇ ’ਚ ਇਕ ਅਦਾਕਾਰਾ ਖ਼ਿਲਾਫ਼ ‘ਲੁਕਆਊਟ’ ਨੋਟਿਸ ਜਾਰੀ ਹੈ, ਉਹ ਵੀ ਪ੍ਰੋਗਰਾਮ ’ਚ ਮੌਜੂਦ ਸੀ। ਸ਼ਿਵ ਸੈਨਾ (ਯੂ. ਬੀ. ਟੀ.) ਸੰਸਦ ਮੈਂਬਰ ਨੇ ਕਿਹਾ ਕਿ ਉਨ੍ਹਾਂ ਦੇ ਪਤੀ ’ਤੇ ਅਸ਼ਲੀਲ ਫ਼ਿਲਮਾਂ ਬਣਾਉਣ ਦਾ ਦੋਸ਼ ਹੈ। ਉਨ੍ਹਾਂ ਸਵਾਲ ਕੀਤਾ, ‘‘ਤੁਸੀਂ ਦੇਸ਼ ਨੂੰ ਕੀ ਸੰਦੇਸ਼ ਦੇ ਰਹੇ ਹੋ? ਕੀ ਸੰਘ ਗੁਨਾਹਾਂ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ?’’ ਰਾਊਤ ਨੇ ਹਾਲ ’ਚ ਹੋਏ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਜ਼ਿਕਰ ਕਰਦੇ ਹੋਏ ਦੋਸ਼ ਲਾਇਆ ਕਿ ਦੇਸ਼ ਦੇ ਅਮਰੀਕਾ ਦਾ ‘ਗੁਲਾਮ’ ਬਣਨ ਦੀ ਜ਼ਿੰਮੇਵਾਰੀ ਵੀ ਸੰਘ ਨੂੰ ਲੈਣੀ ਚਾਹੀਦੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

DIsha

Content Editor

Related News