ਮੋਦੀ 1 ਜਨਵਰੀ ਨੂੰ ਜਾਰੀ ਕਰਨਗੇ PM ਕਿਸਾਨ ਯੋਜਨਾ ਦੀ ਅਗਲੀ ਕਿਸ਼ਤ

Tuesday, Dec 21, 2021 - 09:54 PM (IST)

ਮੋਦੀ 1 ਜਨਵਰੀ ਨੂੰ ਜਾਰੀ ਕਰਨਗੇ PM ਕਿਸਾਨ ਯੋਜਨਾ ਦੀ ਅਗਲੀ ਕਿਸ਼ਤ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੇਂ ਸਾਲ ਮੌਕੇ ਕਿਸਾਨਾਂ ਦੀ ਝੋਲੀ ਭਰਨ ਵਾਲੇ ਹਨ। ਮੋਦੀ ਇੱਕ ਜਨਵਰੀ ਨੂੰ ਪੀ.ਐੱਮ. ਕਿਸਾਨ ਯੋਜਨਾ ਦੀ ਅਗਲੀ ਕਿਸ਼ਤ ਜਾਰੀ ਕਰਨਗੇ ਅਤੇ ਕਿਸਾਨ ਉਤਪਾਦਕ ਸੰਗਠਨਾਂ ਨੂੰ ਇਕੁਇਟੀ ਗ੍ਰਾਂਟ ਪ੍ਰਦਾਨ ਕਰਨਗੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਨਵੇਂ ਸਾਲ ਮੌਕੇ ਕਿਸਾਨਾਂ ਨੂੰ ਵੱਡਾ ਤੋਹਫਾ ਦਿੰਦੇ ਹੋਏ, ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਦੀ 10ਵੀਂ ਕਿਸ਼ਤ ਜਾਰੀ ਕਰਨਗੇ। ਇਸ ਦੇ ਤਹਿਤ 12 ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਫਾਇਦਾ ਹੋਵੇਗਾ।

ਇਹ ਵੀ ਪੜ੍ਹੋ - ਪੱਛਮੀ ਬੰਗਾਲ: ਹਲਦੀਆ ਰਿਫਾਇਨਰੀ 'ਚ ਭਿਆਨਕ ਅੱਗ, 3 ਦੀ ਮੌਤ, 35 ਤੋਂ ਵੱਧ ਜ਼ਖ਼ਮੀ 

ਇਸ ਤੋਂ ਪਹਿਲਾਂ ਮੋਦੀ ਨੇ ਇਸ ਯੋਜਨਾ ਦੀ ਨੌਵੀਂ ਕਿਸ਼ਤ 9 ਅਗਸਤ ਨੂੰ ਜਾਰੀ ਕੀਤੀ ਸੀ। ਉਥੇ ਹੀ ਕਿਸਾਨ ਸਨਮਾਨ ਨਿਧੀ ਦੀ 8ਵੀਂ ਕਿਸ਼ਤ 14 ਮਈ ਨੂੰ ਜਾਰੀ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਪੀ.ਐੱਮ. ਕਿਸਾਨ ਸਨਮਾਨ ਨਿਧੀ ਯੋਜਨਾ ਦੇ ਤਹਿਤ ਕੇਂਦਰ ਸਰਕਾਰ ਹਰ ਇੱਕ ਸਾਲ ਦੋ-ਦੋ ਹਜ਼ਾਰ ਦੀ ਤਿੰਨ ਕਿਸ਼ਤਾਂ ਵਿੱਚ ਕਿਸਾਨਾਂ ਦੇ ਸਿੱਧੇ ਬੈਂਕ ਖਾਤੇ ਵਿੱਚ ਛੇ ਹਜ਼ਾਰ ਰੁਪਏ ਭੇਜਦੀ ਹੈ। ਕੇਂਦਰ ਸਰਕਾਰ ਹੁਣ ਤੱਕ ਇਸ ਯੋਜਨਾ ਦੀ 9 ਕਿਸ਼ਤ ਜਾਰੀ ਕਰ ਚੁੱਕੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News