ਬ੍ਰਿਟੇਨ ''ਚ ਮੋਦੀ ਨੂੰ ਕਰਨਾ ਪਵੇਗਾ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ

Wednesday, Apr 18, 2018 - 03:25 AM (IST)

ਬ੍ਰਿਟੇਨ ''ਚ ਮੋਦੀ ਨੂੰ ਕਰਨਾ ਪਵੇਗਾ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ

ਲੰਡਨ — ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਸ ਹਫਤੇ ਹੋਣ ਵਾਲੀ ਬ੍ਰਿਟੇਨ ਦੀ ਯਾਤਰਾ ਦੌਰਾਨ ਇਥੋਂ ਦੀ ਪਾਰਲੀਮੈਂਟ ਸਕੁਆਇਰ 'ਚ ਵੱਖ-ਵੱਖ ਸਮੂਹਾਂ ਨੇ ਕਈ ਪ੍ਰਦਰਸ਼ਨ ਕਰਨ ਦੀ ਯੋਜਨਾ ਬਣਾਈ ਹੈ, ਜਿਨ੍ਹਾਂ 'ਚ ਜੰਮੂ ਕਸ਼ਮੀਰ ਦੇ ਕਠੂਆ ਜ਼ਿਲੇ 'ਚ 8 ਸਾਲ ਦੀ ਇਕ ਕੁੜੀ ਨਾਲ ਬਲਾਤਕਾਰ ਅਤੇ ਹੱਤਿਆ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਜਾਵੇਗੀ। ਪ੍ਰਦਰਸ਼ਨ 'ਚ ਇਕ ਮੂਕ ਵਿਰੋਧ ਪ੍ਰਦਰਸ਼ਨ ਵੀ ਸ਼ਾਮਲ ਹੈ। ਬੁੱਧਵਾਰ ਨੂੰ ਹੋਣ ਵਾਲੇ ਮੂਕ ਵਿਰੋਧ ਪ੍ਰਦਰਸ਼ਨ ਲਈ ਦੇਸ਼ 'ਚ ਰਹਿਣ ਵਾਲੇ ਭਾਰਤੀ ਭਾਈਚਾਰੇ ਦੇ ਲੋਕਾਂ ਤੋਂ 'ਭਾਰਤ 'ਚ ਹੋ ਰਹੀਆਂ ਅਤਿਆਚਾਰ ਦੀਆਂ ਘਟਨਾਵਾਂ' ਦੀ ਨਿੰਦਾ ਕਰਨ ਲਈ ਚਿੱਟੇ ਕੱਪੜੇ ਪਾ ਕੇ ਸ਼ਾਮਲ ਹੋਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਮੂਕ ਪ੍ਰਦਰਸ਼ਨ ਦਾ ਆਯੋਜਨ ਬ੍ਰਿਟੇਨ ਦੇ ਕੁਝ ਭਾਰਤੀ ਮਹਿਲਾ ਦਾ ਗਰੁੱਪ ਕਰ ਰਿਹਾ ਹੈ। ਵਿਰੋਧ ਪ੍ਰਦਰਸ਼ਨ ਦੇ ਆਯੋਜਕਾਂ ਵੱਲੋਂ ਜਾਰੀ ਕੀਤੇ ਗਏ ਕਿ ਬਿਆਨ 'ਚ ਕਿਹਾ ਗਿਆ, 'ਕਸ਼ਮੀਰ ਦੇ ਕਠੂਆ ਖੇਤਰ 'ਚ 8 ਸਾਲ ਦੀ ਕੁੜੀ ਨਾਲ ਬਲਾਤਕਾਰ ਅਤੇ ਹੱਤਿਆ ਦੀ ਘਟਨਾ ਨੂੰ ਲੈ ਕੈ ਇਕ ਸਭਾ ਬੁਲਾਈ ਜਾਵੇਗੀ ਜਿਸ 'ਚ ਵਿਰੋਧ, ਦੁੱਖ ਅਤੇ ਹੈਰਾਨੀ ਜਤਾਉਣ ਵਈ ਮੂਕ ਪ੍ਰਦਰਸ਼ਨ ਕੀਤਾ ਜਾਵੇਗਾ।' ਸਿੱਖ ਫਾਊਡੇਸ਼ਨ ਯੂ. ਕੇ. ਅਤੇ ਪਾਕਿਸਤਾਨ ਦੇ ਕਬਜ਼ੇ ਨਾਲੇ ਕਸ਼ਮੀਰੀ ਸਮਰਥਕਾਂ ਦੇ ਨਾਲ 'ਮਾਇਨਾਰੀਟੀਜ਼ ਅਗੇਂਸਟ ਮੋਦੀ' ਸਮੂਹ ਨੇ ਲੰਡਨ ਦੀਆਂ ਸੜਕਾਂ 'ਤੇ ਚੱਲਣ ਵਾਲੀਆਂ ਕੁਝ ਬੱਸਾਂ 'ਤੇ 'ਕਸ਼ਮੀਰ ਆਜ਼ਾਦ ਕਰੋ' ਦੇ ਬੈਨਰ ਲਾਏ ਹਨ। ਇਸ ਤੋਂ ਇਲਾਵ ਪਾਰਲੀਮੈਂਟ ਸਕੁਆਇਰ 'ਤੇ ਇਕ ਜਵਾਬੀ ਭਾਰਤ ਸਮਰਥਕ ਪ੍ਰਦਰਸ਼ਨ ਦੇ ਆਯੋਜਨ ਦੀ ਵੀ ਯੋਜਨਾ ਹੈ ਜਿਸ ਦਾ ਨਾਂ, 'ਬ੍ਰਿਟਿਸ਼ ਭਾਰਤੀ ਪ੍ਰਧਾਨ ਮੰਤਰੀ ਮੋਦੀ  ਦਾ ਸਵਾਗਤ ਕਰਦੇ ਹੋਏ' ਰੱਖਿਆ ਗਿਆ ਹੈ। ਬੁੱਧਵਾਰ ਸਵੇਰੇ 'ਕਾਸਟ ਵਾਚ ਯੂ. ਕੇ.' ਅਤੇ 'ਸਾਊਥ ਏਸ਼ੀਆ ਸਾਲਿਡੇਰਿਟੀ ਗਰੁੱਪ', ਡਾਉਨਿੰਗ ਸਟ੍ਰੀਟ ਦੇ ਬਾਹਰ 'ਮੋਦੀ ਨਾਟ ਵੈਲਕਮ' ਵਿਰੋਧ ਪ੍ਰਦਰਸ਼ਨ ਆਯੋਜਿਤ ਕਰਨਗੇ।
'ਕਾਸਟ ਵਾਚ ਯੂ. ਕੇ. ਦੇ ਇਕ ਬੁਲਾਰੇ ਨੇ ਕਿਹਾ, 'ਇਕ ਪਾਸੇ ਮੋਦੀ ਲੋਕਾਂ ਨੂੰ ਇਕੱਠੇ ਲਿਆਉਣ ਅਤੇ ਭਾਰਤ ਦੀ ਬਾਤ, ਸਭ ਕੇ ਸਾਥ ਦੀ ਗੱਲ ਕਰਦੇ ਹਨ ਪਰ ਦੂਜੇ ਪਾਸੇ ਉਨ੍ਹÎਾਂ ਦੇ ਆਰ. ਐੱਸ. ਐੱਸ. ਸਾਥੀਆਂ ਦੀ ਸੈਨਾ ਦਲਿਤਾਂ ਅਤੇ ਘੱਟ ਗਿਣਤੀ ਵਾਲੇ ਲੋਕਾਂ ਦੇ ਨਾਲ ਹਿੰਸਾ ਕਰ ਕਾਨੂੰਨ ਦਾ ਉਲੰਘਣ ਕਰ ਰਹੇ ਹਨ।' ਮੋਦੀ ਬੁੱਧਵਾਰ ਸ਼ਾਮਲ ਬ੍ਰਿਟੇਨ ਪਹੁੰਚ ਰਹੇ ਹਨ। ਉਹ ਉਥੇ ਦੀ ਯਾਤਰਾ ਦੌਰਾਨ ਆਪਣੀ ਬ੍ਰਿਟਿਸ਼ ਹਮਰੁਤਬਾ ਥੈਰੇਸਾ ਮੇਅ ਦੇ ਨਾਲ ਦੋ-ਪੱਖੀ ਗੱਲਬਾਤ ਕਰਨਗੇ ਅਤੇ ਕਾਮਨਵੈਲਥ ਸੰਮੇਲਨ ਦੀ ਬੈਠਕ (ਚੋਗਮ) 'ਚ ਹਿੱਸਾ ਲੈਣਗੇ।


Related News