ਮੋਦੀ 23 ਤੋਂ ਬ੍ਰਿਟੇਨ ਅਤੇ ਮਾਲਦੀਵ ਦੇ ਦੌਰੇ ’ਤੇ
Sunday, Jul 20, 2025 - 11:47 PM (IST)

ਨਵੀਂ ਦਿੱਲੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ 23 ਜੁਲਾਈ ਤੋਂ ਬ੍ਰਿਟੇਨ ਅਤੇ ਮਾਲਦੀਵ ਦੇ ਚਾਰ ਦਿਨਾ ਦੌਰੇ ’ਤੇ ਜਾਣਗੇ। ਇਸ ਦੌਰੇ ਦਾ ਮਕਸਦ ਭਾਰਤ-ਬ੍ਰਿਟੇਨ ਮੁਕਤ ਵਪਾਰ ਸਮਝੌਤੇ ’ਤੇ ਦਸਤਖ਼ਤ ਅਤੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ਕਰਨਾ ਹੈ। ਮੁਕਤ ਵਪਾਰ ਸਮਝੌਤੇ ਨਾਲ 2030 ਤੱਕ ਦੁਵੱਲੇ ਵਪਾਰ ਨੂੰ ਮੌਜੂਦਾ 60 ਬਿਲੀਅਨ ਅਮਰੀਕੀ ਡਾਲਰ ਤੋਂ ਦੁੱਗਣਾ ਕਰਨ ਦਾ ਰਾਹ ਪੱਧਰਾ ਹੋਵੇਗਾ।
ਵਿਦੇਸ਼ ਮੰਤਰਾਲਾ ਅਨੁਸਾਰ, ਮੋਦੀ ਪਹਿਲੇ ਪੜਾਅ ’ਚ ਦੋ ਦਿਨਾ ਦੌਰੇ ’ਤੇ ਬ੍ਰਿਟੇਨ ਜਾਣਗੇ ਅਤੇ ਫਿਰ ਮਾਲਦੀਵ ’ਚ ਆਜ਼ਾਦੀ ਦਿਹਾੜੇ ਦਾ ਸਮਾਰੋਹ ’ਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਦੀ 25 ਤੋਂ 26 ਜੁਲਾਈ ਤੱਕ ਹੋਣ ਵਾਲੇ ਮਾਲਦੀਵ ਦੌਰੇ ਨੂੰ ਅਹਿਮ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਦੁਵੱਲੇ ਸਬੰਧਾਂ ਨੂੰ ਮੁੜ ਸਥਾਪਤ ਕਰਨ ਦਾ ਪ੍ਰਤੀਕ ਹੈ।