ਹਿਮਾਚਲ ਪ੍ਰਦੇਸ਼ ''ਚ ਏਮਜ਼, ਇੰਜੀਨੀਅਰਿੰਗ ਕਾਲਜ ਦਾ 5 ਅਕਤੂਬਰ ਨੂੰ ਉਦਘਾਟਨ ਕਰਨਗੇ PM ਮੋਦੀ

09/26/2022 6:04:42 PM

ਬਿਲਾਸਪੁਰ (ਵਾਰਤਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਣ ਵਾਲੀ 5 ਅਕਤੂਬਰ ਨੂੰ ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ 'ਚ ਏਮਜ਼ ਅਤੇ ਬਾਂਦਲਾ 'ਚ ਹਾਈਡ੍ਰੋ ਇੰਜੀਨੀਅਰਿੰਗ ਕਾਲਜ ਦਾ ਉਦਘਾਟਨ ਕਰਨਗੇ। ਇਸ ਤੋਂ ਇਲਾਵਾ ਪੀ.ਐੱਮ. ਮੋਦੀ ਸ਼ਹਿਰ 'ਚ ਇਕ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ : ਕੇਰਲ ਦੇ ਅਨੂਪ ਲਈ ਮੁਸੀਬਤ ਬਣਿਆ 'ਅਲਾਦੀਨ ਦਾ ਚਿਰਾਗ', 25 ਕਰੋੜ ਜਿੱਤ ਘਰ ਰਹਿਣਾ ਹੋਇਆ ਮੁਸ਼ਕਲ

ਭਾਰਤੀ ਜਨਤਾ ਪਾਰਟੀ (ਭਾਜਪਾ) ਵਿਧਾਇਕ ਸੁਭਾਸ਼ ਠਾਕੁਰ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਪ੍ਰੋਗਰਾਮਾਂ ਨੂੰ ਅੰਤਿਮ ਰੂਪ ਦੇਣ ਲਈ ਮੰਗਲਵਾਰ ਨੂੰ ਬੈਠਕ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 5 ਸਾਲ ਪਹਿਲਾਂ 5 ਅਕਤੂਬਰ ਨੂੰ ਹੀ ਪ੍ਰਧਾਨ ਮੰਤਰੀ ਨੇ ਪ੍ਰਦੇਸ਼ 'ਚ ਏਮਜ਼ ਸੰਸਥਾ ਦੀ ਨੀਂਹ ਰੱਖੀ ਸੀ। ਉਦਘਾਟਨ ਤੋਂ ਬਾਅਦ ਏਮਜ਼ ਬਿਲਾਸਪੁਰ 'ਚ ਲੋਕਾਂ ਨੂੰ ਆਈ.ਪੀ.ਡੀ. ਅਤੇ ਹੋਰ ਐਮਰਜੈਂਸੀ ਸਹੂਲਤਾਂ ਮਿਲਣ ਲਗਣਗੀਆਂ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News