3 ਮਈ ਤੋਂ ਬਾਅਦ ਦੀ ਰਣਨੀਤੀ ਦੱਸਣ ਮੋਦੀ : ਕਾਂਗਰਸ
Tuesday, Apr 28, 2020 - 09:14 PM (IST)

ਨਵੀਂ ਦਿੱਲੀ : ਕਾਂਗਰਸ ਦੇ ਮੁੱਖ ਬੁਲਾਰਾ ਰਣਦੀਪ ਸੁਰਜੇਵਾਲਾ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਫਿਰ ਅਪੀਲ ਕਰਦੇ ਹਾਂ ਕਿ ਉਹ ਲਾਕਡਾਊਨ ਤੋਂ ਬਾਹਰ ਨਿਕਲਣ ਲਈ ਰਣਨੀਤੀ ਸਾਹਮਣੇ ਲਿਆਉਣ ਜਿਸ 'ਚ ਸਪੱਸ਼ਟ ਹੋਵੇ ਕਿ 3 ਮਈ ਤੋਂ ਬਾਅਦ ਮਾਲੀ ਹਾਲਤ ਨੂੰ ਪਟੜੀ 'ਤੇ ਲਿਆਉਣ ਲਈ ਕਦਮ ਚੁੱਕਣ ਦੇ ਨਾਲ ਹੀ ਕੋਰੋਨਾ ਵਾਇਰਸ ਤੋਂ ਕਿਵੇਂ ਨਜਿੱਠਿਆ ਜਾਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ‘ਪੀ.ਐਮ. ਕੇਅਰਸ’ ਨੂੰ ਲੈ ਕੇ ਪੂਰੀ ਪਾਰਦ੍ਰਸ਼ਿਤਾ ਹੋਣੀ ਚਾਹੀਦੀ ਹੈ ਅਤੇ ਦੇਸ਼ ਨੂੰ ਦੱਸਣਾ ਚਾਹੀਦਾ ਹੈ ਕਿ ਕਿਸ-ਕਿਸ ਨੇ ਦਾਨ ਦਿੱਤਾ ਅਤੇ ਪੈਸੇ ਦਾ ਕਿਵੇਂ ਇਸਤੇਮਾਲ ਕੀਤਾ ਗਿਆ।