ਭਾਰਤ ਛੱਡੋ ਅੰਦੋਲਨ ਦੀ 75ਵੀਂ ਜਯੰਤੀ ''ਤੇ ਸੰਸਦ ''ਚ ਬੋਲੇ ਮੋਦੀ, ਰਾਜਨੀਤੀ ਤੋਂ ਵੱਡੀ ਰਾਸ਼ਟਰਨੀਤੀ
Wednesday, Aug 09, 2017 - 12:00 PM (IST)
ਨਵੀਂ ਦਿੱਲੀ—ਸੰਸਦ 'ਚ ਅੱਜ ਭਾਰਤ ਛੱਡੋ ਅੰਦਲੋਨ ਦੀ 75ਵੀਂ ਜਯੰਤੀ ਦੇ ਮੌਕੇ 'ਤੇ ਵਿਸ਼ੇਸ਼ ਸੈਸ਼ਨ ਚਲਾਇਆ ਜਾ ਰਿਹਾ ਹੈ। ਲੋਕਸਭਾ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਡੇ ਲਈ ਮਾਣ ਦੀ ਗੱਲ ਹੈ। ਮੋਦੀ ਨੇ ਕਿਹਾ ਕਿ 9 ਅਗਸਤ ਨੂੰ ਅੰਗਰੇਜ਼ਾਂ ਦੇ ਨਾਲ ਕੀ ਹੋਵੇਗਾ ਇਸ ਦੀ ਉਨ੍ਹਾਂ ਨੇ ਕਲਪਨਾ ਵੀ ਨਹੀਂ ਕੀਤੀ ਸੀ। ਉੱਥੇ ਰਾਜ ਸਭਾ 'ਚ ਚਰਚਾ ਦੌਰਾਨ ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਸਾਡੇ ਦੇਸ਼ ਦੇ ਜਵਾਨਾਂ 'ਚ ਦੇਸ਼ ਦੀ ਸੁਰੱਖਿਆ ਕਰਨ ਦੀ ਸਮਰੱਥਾ ਹੈ। ਦੇਸ਼ ਦੇ ਲਈ ਸਭ ਤੋਂ ਵੱਡੀ ਚੁਣੌਤੀ ਅੱਤਵਾਦ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ 'ਚ ਜੋ ਲੋਕ ਸੰਵਿਧਾਨ ਨੂੰ ਨਹੀਂ ਮੰਨਦੇ ਹਨ, ਉਹ ਸੰਵਿਧਾਨ 'ਤੇ ਹਮਲਾ ਕਰ ਰਹੇ ਹਨ।

ਜਾਣਕਾਰੀ ਮੁਤਾਬਕ 9 ਅਗਸਤ ਨੂੰ ਭਾਰਤ ਛੱਡੋ ਅੰਦਲੋਨ ਦੀ ਸ਼ੁਰੂਆਤ ਮੰਨੀ ਜਾਂਦੀ ਹੈ, ਪਰ ਇਸ ਦੀ ਸ਼ੁਰੂਆਤ 8 ਅਗਸਤ 1942 ਤੋਂ ਹੋਈ ਸੀ। 8 ਅਗਸਤ 1942 ਨੂੰ ਬੰਬਈ ਦੇ ਗੋਵਾਲੀਆ ਟੈਂਕ ਮੈਦਾਨ 'ਤੇ ਅਖਿਲ ਭਾਰਤੀ ਕਾਂਗਰਸ ਮਹਾਕਮੇਟੀ ਨੇ ਉਹ ਪ੍ਰਸਤਾਵ ਪੇਸ਼ ਕੀਤਾ ਸੀ, ਜਿਸ ਨੂੰ 'ਭਾਰਤ ਛੱਡੋ' ਪ੍ਰਸਤਾਵ ਕਿਹਾ ਗਿਆ। ਇਸ ਦੇ ਬਾਅਦ ਤੋਂ ਹੀ ਇਹ ਅੰਦੋਲਨ ਵਿਆਪਕ ਪੱਧਰ 'ਤੇ ਸ਼ੁਰੂ ਕੀਤਾ ਗਿਆ।
