41ਵੇਂ ''ਮਨ ਕੀ ਬਾਤ'' ਪ੍ਰੋਗਰਾਮ ''ਚ ਇਹ ਬੋਲੇ ਪੀ.ਐੱਮ. ਮੋਦੀ

Sunday, Feb 25, 2018 - 12:32 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 'ਮਨ ਕੀ ਬਾਤ' ਪ੍ਰੋਗਰਾਮ 'ਚ 41ਵੇਂ ਸੰਸਕਰਨ 'ਚ ਕਈ ਮੁੱਦਿਆਂ 'ਤੇ ਗੱਲ ਕੀਤੀ। ਪੀ.ਐੱਮ. ਨੇ ਵਿਗਿਆਨ ਦਿਵਸ, ਮਹਿਲਾ ਦਿਵਸ ਅਤੇ ਹੋਲੀ ਨੂੰ ਲੈ ਕੇ ਕਈ ਅਨੁਭਵ ਸਾਂਝੇ ਕੀਤੇ। ਪੀ.ਐੱਮ. ਮੋਦੀ ਨੇ ਦੱਸਿਆ ਕਿ ਦੇਸ਼ ਭਰ ਦੇ ਕਈ ਲੋਕਾਂ ਨੇ ਵਿਗਿਆਨ ਨੂੰ ਲੈ ਕੇ ਉਨ੍ਹਾਂ ਤੋਂ ਸਵਾਲ ਪੁੱਛੇ ਹਨ। ਨਾਲ ਹੀ ਪੀ.ਐੱਮ. ਮੋਦੀ ਨੇ ਦੱਸਿਆ ਕਿ ਏਲੀਫੈਂਟਾ ਦੀਪ ਦੇ 3 ਪਿੰਡਾਂ 'ਚ ਆਜ਼ਾਦੀ ਦੇ 70 ਸਾਲ ਬਾਅਦ ਬਿਜਲੀ ਪੁੱਜੀ ਹੈ। ਪੀ.ਐੱਮ. ਮੋਦੀ ਨੇ ਇਸ ਦੌਰਾਨ ਦੇਸ਼ ਵਾਸੀਆਂ ਨੂੰ ਹੋਲੀ ਦੀਆਂ ਸ਼ੁੱਭਕਾਮਨਾਵਾਂ ਵੀ ਦਿੱਤੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਮਨ ਕੀ ਬਾਤ' ਦੇ 41ਵੇਂ ਸੰਸਕਰਨ ਦੀ ਸ਼ੁਰੂਆਤ ਵਿਗਿਆਨ ਦਿਵਸ ਤੋਂ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਰਤ ਰਤਨ ਸਰ ਸੀ.ਵੀ. ਰਮਨ ਨੂੰ ਵੀ ਯਾਦ ਕੀਤਾ। ਉਨ੍ਹਾਂ ਨੇ ਕਿਹਾ,''ਇਸ ਦੇਸ਼ ਨੇ ਵਿਗਿਆਨ ਦੇ ਖੇਤਰ 'ਚ ਕਈ ਮਹਾਨ ਵਿਗਿਆਨੀਆਂ ਨੂੰ ਜਨਮ ਦਿੱਤਾ ਹੈ। ਇਕ ਪਾਸੇ ਮਹਾਨ ਗਣਿਤ ਬੋਧਾਯਨ, ਭਾਸਕਰ, ਬ੍ਰਹਮਾਗੁਪਤ ਅਤੇ ਆਰੀਆਭੱਟ ਦੀ ਪਰੰਪਰਾ ਰਹੀ ਹੈ, ਉੱਥੇ ਹੀ ਡਾਕਟਰ ਦੇ ਖੇਤਰ 'ਚ ਸੁਸ਼ਰੁਤ ਅਤੇ ਚਰਕ ਸਾਡੇ ਮਾਣ ਹਨ। ਸਰ ਜਗਦੀਸ਼ ਚੰਦਰ ਬੋਸ ਅਤੇ ਹਰਗੋਵਿੰਦ ਖੁਰਾਨਾ ਤੋਂ ਲੈ ਕੇ ਸਤੇਂਦਰ ਨਾਥ ਬੋਸ ਵਰਗੇ ਵਿਗਿਆਨੀ ਭਾਰਤ ਦੇ ਮਾਣ ਹਨ।''
ਪੀ.ਐੱਮ. ਨੇ ਕਿਹਾ,''ਕੀ ਅਸੀਂ ਕਦੇ ਸੋਚਿਆ ਹੈ ਕਿ ਨਦੀ ਹੋਵੇ ਜਾਂ ਸਮੁੰਦਰ ਹੋਵੇ, ਇਸ 'ਚ ਪਾਣੀ ਦਾ ਰੰਗ ਰੰਗੀਨ ਕਿਉਂ ਹੋ ਜਾਂਦਾ ਹੈ? ਇਹੀ ਪ੍ਰਸ਼ਨ 1920 ਦੇ ਦਹਾਕੇ 'ਚ ਇਕ ਨੌਜਵਾਨ ਦੇ ਮਨ 'ਚ ਆਇਆ ਸੀ। ਇਸੇ ਪ੍ਰਸ਼ਨ ਨੇ ਭਾਰਤ ਦੇ ਇਕ ਮਹਾਨ ਵਿਗਿਆਨੀ ਨੂੰ ਜਨਮ ਦਿੱਤਾ।'' ਮੋਦੀ ਨੇ ਕਿਹਾ,''ਆਰਟੀਫੀਸ਼ਲ ਇੰਟੈਲੀਜੈਂਸ ਦੇ ਮਾਧਿਅਮ ਨਾਲ ਰੋਬੋਟਸ, ਬੋਟਸ ਅਤੇ ਸਪੇਸਿਫਿਕ ਟਾਸਕ ਕਰਨ ਵਾਲੀਆਂ ਮਸ਼ੀਨਾਂ ਬਣਾਉਣ 'ਚ ਮਦਦ ਮਿਲਦੀ ਹੈ। ਜ਼ਿਆਦਾਤਰ ਹਾਦਸੇ ਗਲਤੀਆਂ ਕਾਰਨ ਹੀ ਹੁੰਦੀ ਹੈ।'' ਪੀ.ਐੱਮ. ਨੇ ਐੱਨ.ਡੀ.ਐੱਮ.ਏ. ਦੀ ਤਾਰੀਫ ਕਰਦੇ ਹੋਏ ਪੀ.ਐੱਮ. ਨੇ ਕਿਹਾ ਕਿ ਕੁਦਰਤੀ ਆਫਤ ਨਾਲ ਲੜਨ ਲਈ ਐੱਨ.ਡੀ.ਐੱਮ.ਏ. ਹਮੇਸ਼ਾ ਤਿਆਰ ਹੈ। ਐੱਨ.ਡੀ.ਐੱਮ.ਏ. ਲੋਕਾਂ ਨੂੰ ਟਰੇਨਿੰਗ ਦੇ ਰਿਹਾ ਹੈ। ਆਫਤ ਪ੍ਰਬੰਧਨ ਦੀ ਜ਼ਿੰਮੇਵਾਰੀ ਸੰਭਾਲ ਰਿਹਾ ਹੈ। ਥਾਮਸ ਏਡੀਸਨ ਨੇ ਆਪਣੀਆਂ ਅਸਫਲਤਾਵਾਂ ਨੂੰ ਆਪਣੀ ਸ਼ਕਤੀ ਬਣਾਇਆ। ਪੀ.ਐੱਮ. ਨੇ ਕਿਹਾ,''ਪਸ਼ੂਆਂ ਦੇ ਵੇਸਟ ਦੇ ਇਸਤੇਮਾਲ ਦੀ ਯੋਜਨਾ ਨੂੰ ਗੋਬਰਧਨ ਯੋਜਨਾ ਨਾਂ ਮਿਲਿਆ। ਗੋਬਰ ਅਤੇ ਕੂੜੇ ਨੂੰ ਆਮਦਨ ਦਾ ਸਰੋਤ ਵੀ ਬਣਾਉਣ। ਕਿਸਾਨਾਂ ਨੂੰ ਗੋਬਰ ਦੀ ਵਿਕਰੀ ਦੀ ਸਹੀ ਕੀਮਤ ਮਿਲੇਗੀ। ਗੋਬਰ ਧਨ ਯੋਜਨਾ ਦੇ ਆਨਲਾਈਨ ਟਰੇਡਿੰਗ ਪਲੇਟਫਾਰਮ ਬਣੇਗਾ।'' ਪੀ.ਐੱਮ. ਨੇ ਦੱਸਿਆ,''ਰਾਏਪੁਰ 'ਚ ਪਹਿਲਾਂ ਕੂੜਾ ਉਤਸਵ ਦਾ ਆਯੋਜਨ ਕੀਤਾ ਗਿਆ। ਕੂੜਾ ਪ੍ਰਬੰਧਨ ਨੂੰ ਧਿਆਨ 'ਚ ਰੱਖ ਕੇ ਕੂੜਾ ਉਤਸਵ ਦਾ ਆਯੋਜਨ ਕੀਤਾ ਗਿਆ ਸੀ। ਸਵੱਛਤਾ ਦੀ ਥੀਮ ਦੇ ਉੱਪਰ ਕਈ ਜ਼ਿਲਿਆਂ 'ਚ ਉਤਸਵ ਦਾ ਆਯੋਜਨ ਕੀਤਾ ਗਿਆ ਸੀ। ਉਤਸਵ ਦਾ ਮਕਸਦ ਕੂੜੇ ਦਾ ਸਹੀ ਢੰਗ ਨਾਲ ਇਸਤੇਮਾਲ ਕਰਨਾ ਸੀ।''
ਨਾਰੀਆਂ ਨੇ ਖੁਦ ਨੂੰ ਆਤਮਨਿਰਭਰ ਬਣਾਇਆ
ਵਿਸ਼ਵ ਮਹਿਲਾ ਦਿਵਸ ਤੋਂ ਪਹਿਲਾਂ ਪੀ.ਐੱਮ. ਮੋਦੀ ਨੇ ਕਿਹਾ,''ਔਰਤਾਂ ਨੇ ਆਪਣੇ ਆਤਮਬਲ ਨਾਲ ਖੁਦ ਨੂੰ ਆਤਮਨਿਰਭਰ ਬਣਾਇਆ। ਪਹਿਲਾਂ ਪੁਰਸ਼ਾਂ ਦੀ ਪਛਾਣ ਨਾਰੀਆਂ ਨਾਲ ਹੁੰਦੀ ਸੀ। ਨਾਰੀਆਂ ਦਾ ਵਿਕਾਸ, ਮਜ਼ਬੂਤ ਨਾਰੀ ਹੀ ਨਿਊ ਇੰਡੀਆ ਹੈ। ਆਰਥਿਕ ਸਮਾਜਿਕ ਖੇਤਰ 'ਚ ਔਰਤਾਂ ਦੀ ਹਿੱਸੇਦਾਰੀ ਸਾਡੀ ਸਾਰਿਆਂ ਦੀਆਂ ਜ਼ਿੰਮੇਵਾਰੀ। 15 ਲੱਖ ਔਰਤਾਂ ਨੇ ਇਕ ਮਹੀਨੇ ਦੀ ਸਵੱਛਤਾ ਮੁਹਿੰਮ ਚਲਾਈ।''


Related News