PM ਮੋਦੀ ਨੇ ਨਾਗਰਿਕ ਹਵਾਬਾਜ਼ੀ ਖੇਤਰ ਦੀ ਕੀਤੀ ਸ਼ਲਾਘਾ, ਕਿਹਾ- ਇਹ ਇਕ ਸ਼ਾਨਦਾਰ ਸੰਕੇਤ

Tuesday, Oct 11, 2022 - 02:07 PM (IST)

ਨਵੀਂ ਦਿੱਲੀ- ਕੋਰੋਨਾ ਮਹਾਮਾਰੀ ਤੋਂ ਉਭਰ ਕੇ ਰੋਜ਼ਾਨਾ 4 ਲੱਖ ਤੋਂ ਵੱਧ ਯਾਤਰੀਆਂ ਨੂੰ ਉਡਾਣ ਸਹੂਲਤ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕ ਹਵਾਬਾਜ਼ੀ ਖੇਤਰ ਦੀ ਸ਼ਲਾਘਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਮੰਗਲਵਾਰ ਯਾਨੀ ਕਿ ਅੱਜ ਕਿਹਾ ਕਿ ਨਾਗਰਿਕ ਹਵਾਬਾਜ਼ੀ ਖੇਤਰ ਨੇ ਨਾ ਸਿਰਫ਼ 4 ਲੱਖ ਦੇ ਅੰਕੜੇ ਨੂੰ ਪਾਰ ਕੀਤਾ ਹੈ, ਸਗੋਂ ਕੋਰੋਨਾ ਮਹਾਮਾਰੀ ਤੋਂ ਪਹਿਲਾਂ ਦੇ ਸਮੇਂ ਤੋਂ ਵੀ ਵੱਧ ਯਾਤਰੀਆਂ ਨੂੰ ਉਡਾਣ ਸੇਵਾ ਮੁਹੱਈਆ ਕਰਵਾਈ ਹੈ ਜੋ ਕਿ ਇਹ ਸ਼ਲਾਘਾਯੋਗ ਕਦਮ ਹੈ।

ਇਹ ਵੀ ਪੜ੍ਹੋ- ਚੌਥੇ ਗੁਰੂ ਜੀ ਦੇ ਪ੍ਰਕਾਸ਼ ਪੁਰਬ ਮੌਕੇ PM ਮੋਦੀ ਵਲੋਂ ਨਮਨ, ਕਿਹਾ- ਸਿੱਖ ਇਤਿਹਾਸ ’ਚ ਗੁਰੂ ਸਾਹਿਬ ਦਾ ਅਮਿੱਟ ਯੋਗਦਾਨ

PunjabKesari

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਮੁੱਚੇ ਦੇਸ਼ ’ਚ ਸੰਪਰਕ ਨੂੰ ਹੋਰ ਬਿਹਤਰ ਬਣਾਉਣ ’ਤੇ ਧਿਆਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਜ਼ਿੰਦਗੀ ਨੂੰ ਵਧੇਰੇ ਸੌਖਾ ਅਤੇ ਆਰਥਿਕ ਤਰੱਕੀ ਲਈ ਵੀ ਮਹੱਤਵਪੂਰਨ ਹੈ। ਨਾਗਰਿਕ ਹਵਾਬਾਜ਼ੀ ਮੰਤਰੀ ਜੋਤੀਰਾਦਿਤਿਆ ਸਿੰਧੀਆ ਦੇ ਇਕ ਟਵੀਟ ਦਾ ਹਵਾਲਾ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, ‘‘ਇਹ ਇਕ ਸ਼ਾਨਦਾਰ ਸੰਕੇਤ ਹੈ। ਸਾਡਾ ਧਿਆਨ ਪੂਰੇ ਭਾਰਤ ’ਚ ਕੁਨੈਕਟੀਵਿਟੀ ਨੂੰ ਹੋਰ ਬਿਹਤਰ ਬਣਾਉਣ ਦੇ ਨਾਲ-ਨਾਲ ਜ਼ਿੰਦਗੀ ਨੂੰ ਵਧੇਰੇ ਸੌਖਾ ਬਣਾਉਣ ’ਤੇ ਹੈ ਅਤੇ ਇਹ ਆਰਥਿਕ ਤਰੱਕੀ ਲਈ ਵੀ ਮਹੱਤਵਪੂਰਨ ਹੈ। 

ਇਹ ਵੀ ਪੜ੍ਹੋ- ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਹੋਏ ਬੰਦ, ਬਰਫ਼ਬਾਰੀ ਦਰਮਿਆਨ 1400 ਦੇ ਕਰੀਬ ਸ਼ਰਧਾਲੂ ਹੋਏ ਨਤਮਸਤਕ


Tanu

Content Editor

Related News