ਕੇਰਲ ''ਚ ਬਣੀ 55 ਫੁੱਟ ਉੱਚੀ ਹਨੂੰਮਾਨ ਮੂਰਤੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਉਦਘਾਟਨ
Wednesday, Apr 26, 2023 - 04:18 AM (IST)
ਤ੍ਰਿਸ਼ੂਰ (ਯੂ. ਐੱਨ. ਆਈ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇਰਲ ’ਚ ਤ੍ਰਿਸ਼ੂਰ ਦੇ ਬਾਹਰੀ ਇਲਾਕੇ ਪੋਨਕੁੰਨਮ ’ਚ ਸ਼੍ਰੀ ਸੀਤਾ ਰਾਮਾਸਵਾਮੀ ਮੰਦਿਰ ’ਚ ਸਥਾਪਤ 55 ਫੁੱਟ ਉੱਚੀ ਹਨੂੰਮਾਨ ਮੂਰਤੀ ਦਾ ਮੰਗਲਵਾਰ ਨੂੰ ਉਦਘਾਟਨ ਕੀਤਾ। ਆਂਧਰ ਪ੍ਰਦੇਸ਼ ’ਚ ਨਾਂਦਿਆਲ ਦੇ ਅੱਲਾਗੱਡਾ ’ਚ ਸ਼੍ਰੀ ਭਾਰਤੀ ਸ਼ਿਲਪ ਕਲਾਮੰਦਰ ਦੇ ਮੂਰਤੀਕਾਰ ਵੀ. ਸੁਬਰਾਮਣੀਅਮ ਆਚਾਰਿਆ ਨੇ ਇਸ ਮੂਰਤੀ ਦਾ ਨਿਰਮਾਣ ਕੀਤਾ ਹੈ।
ਇਹ ਖ਼ਬਰ ਵੀ ਪੜ੍ਹੋ - PM ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਨੂੰ ਦੱਸਿਆ ਨਿੱਜੀ ਘਾਟਾ, ਕਿਹਾ - 'ਉਨ੍ਹਾਂ ਤੋਂ ਬਹੁਤ ਕੁੱਝ ਸਿੱਖਿਆ'
ਮੰਦਰ ’ਚ ਰਾਮਾਇਣ ਦੇ ਵੱਖ-ਵੱਖ ਅੰਸ਼ਾਂ ਨੂੰ ਪ੍ਰਦਰਸ਼ਿਤ ਕਰਨ ਵਾਲਾ 10 ਮਿੰਟ ਦੇ ਇਕ ਲੇਜ਼ਰ ਸ਼ੋਅ ਦਾ ਵੀ ਆਯੋਜਨ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਸ਼੍ਰੀ ਸੀਤਾ ਰਾਮਾਸਵਾਮੀ ਮੰਦਰ ਦੇ ਨਾਲ ਉਸੇ ਕੰਪਲੈਕਸ ’ਚ ਸਥਿਤ ਸ਼੍ਰੀ ਸ਼ਿਵ ਮੰਦਰ ਅਤੇ ਸ਼੍ਰੀ ਅਈਅੱਪਾ ਮੰਦਰ ’ਚ ਸੋਨੇ ਨਾਲ ਜੜਿਆ ਸ਼੍ਰੀ ਕੋਵਿਲ (ਗਰਭਗ੍ਰਹਿ) ਵੀ ਸਮਰਪਿਤ ਕੀਤਾ। ਗਰਭਗ੍ਰਹਿ ’ਚ ਸੋਨੇ ਦੀ ਪਰਤ ਚੜ੍ਹਾਉਣ ’ਚ 12 ਕਰੋੜ ਰੁਪਏ ਦਾ ਖਰਚ ਆਇਆ ਹੈ।